ਪਟਿਆਲਾ

16 ਕੋਵਿਡ ਕੇਸਾਂ ਦੀ ਹੋਈ ਪੁਸ਼ਟੀ : ਸਿਵਲ ਸਰਜਨ

ਪਟਿਆਲਾ, 28 ਜੂਨ (ਮਧੂਸਾਰ ਬਿਊਰੋ) ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਤੇ ਜਿਲਾ ਟੀਕਾਕਰਨ ਅਫਸਰ ਡਾ. ਵੀਨੂੰ ਗੋਇਲ ਨੇ ਦੱਸਿਆ ਕਿ ਅੱਜ ਜਿਲੇ ਵਿੱਚ 16 ਕੋਵਿਡ ਪੋਜੀਟਿਵ ਕੇਸ ਪਾਏ ਗਏ ਹਨ, ਜਿਸ ਨਾਲ ਪੋਜਟਿਵ ਕੇਸਾਂ ਦੀ ਗਿਣਤੀ 48455 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ੍ਹ ਦੇ 29 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ ਜਿਸ ਨਾਲ ਜਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 46925 ਹੋ ਗਈ ਹੈ ਜਿਲੇ੍ਹ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 199 ਹੈ, ਜਿਲੇ੍ਹ ਵਿੱਚ 01 ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1331 ਹੋ ਗਈ ਹੈ।

ਪੋਜਟਿਵ ਆਏ ਕੇਸਾਂ ਬਾਰੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ 16 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 05, ਸਮਾਣਾ ਤੋਂ 01, ਰਾਜਪੁਰਾ ਤੋਂ 04, ਬਲਾਕ ਭਾਦਸੋਂ ਤੋਂ 01, ਬਲਾਕ ਹਰਪਾਲਪੁਰ ਤੋਂ 01, ਬਲਾਕ ਦੁੱਧਨਸਾਧਾਂ ਤੋਂ 01, ਬਲਾਕ ਸ਼ੁਤਰਾਣਾ ਤੋਂ 01, ਅਤੇ ਬਲਾਕ ਕੌਲੀ ਤੋਂ 02 ਕੇਸ ਰਿਪੋਰਟ ਹੋਏ ਹਨ ।
ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 3252 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ, ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 7,61,263 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 48455 ਕੋਵਿਡ ਪੋਜਟਿਵ, 7,11,371 ਨੈਗੇਟਿਵ ਅਤੇ ਲਗਭਗ 1437 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

Leave a Reply

Your email address will not be published. Required fields are marked *