ਪਟਿਆਲਾ

ਜੰਗਲਾਤ ਕਾਮਿਆਂ ਨੇ ਚੀਫ ਕੰਨਸਰਵੇਟਰ ਸਾਊਥ ਸਰਕਲ ਦਫਤਰ ਘੇਰ ਕੇ ਕੀਤੀ ਨਾਅਰੇਬਾਜ਼ੀ

ਪਟਿਆਲਾ, 29 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਸਰਕਲ ਜ਼ੋਨ ਸਕੱਤਰ ਵੀਰਪਾਲ ਸਿੰਘ ਬੰਮਣਾ ਅਤੇ ਮੀਤ ਪ੍ਰਧਾਨ ਜ਼ਸਵਿੰਦਰ ਸਿੰਘ, ਬੂਟਾ ਸਿੰਘ, ਹਰਜਿੰਦਰ ਸਿੰਘ ਖਰੋੜੀ ਦੀ ਅਗਵਾਈ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਮੰਡਲ ਲੁਧਿਆਣਾ, ਸੰਗਰੂਰ, ਫਤਿਹਗੜ੍ਹ, ਮੋਹਾਲੀ, ਬਰਨਾਲਾ ਤੇ ਮਾਨਸਾ ਤੋਂ ਆਏ ਜੰਗਲਾਤ ਵਰਕਰਜ਼ ਯੂਨੀਅਨ ਦੇ ਸਾਥੀਆਂ ਨੇ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ ਅਤੇ ਸਰਕਾਰ ਦੀ ਵੀ ਸਖਤ ਸ਼ਬਦਾਂ ਵਿੱਚ ਅਲੋਚਨਾ ਕੀਤੀ ਗਈ।

ਅਮਨਦੀਪ ਸਿੰਘ, ਸੌਜਾ ਤੇ ਅਮਰਜੀਤ ਬੱਗਾ ਨੇ ਇੱਥੇ ਬੋਲਦਿਆਂ ਕਿਹਾ ਕਿ ਜੰਗਲਾਤ ਦਾ ਕਾਮਾ ਬਹੁਤ ਹੀ ਪੀੜਤ ਵਰਗ ਹੈੈ। ਇਹ ਵਣ ਮਹਿਕਮਾ ਜਦੋਂ ਤੋਂ ਹੋਂਦ ਵਿੱਚ ਆਇਆ ਉਦੋ ਤੋਂ ਲੈ ਕੇ ਅੱਜ ਬਗੈਰ ਜੀ.ਪੀ.ਐਫ. ਤੇ ਈ.ਐਸ.ਆਈ.ਸੀ. ਤੇ ਬਿਨਾਂ ਕਿਸੇ ਬੀਮੇ ਤੋਂ ਕੰਮ ਕਰ ਰਿਹਾ ਹੈ। ਨਾ ਹੋਰ ਕਿਸੇ ਪ੍ਰਕਾਰ ਦੀ ਕੋਈ ਹੋਰ ਸਹੂਲਤ ਦਿੱਤੀ ਜਾਂਦੀ ਹੈ ਅਤੇ ਨਾ ਹੀ ਪੰਜ ਪੰਜ ਮਹੀਨੇ ਤਨਖਾਹਾਂ ਦੀ ਅਦਾਇਗੀ ਕੀਤੀ ਜਾਂਦੀ ਹੈ। ਜੰਗਲਾਤ ਦੇ ਵਰਕਰਾਂ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਆਪਣਾ ਪਰਿਵਾਰ ਦਾ ਪਾਲਣਪੋਸ਼ਣ ਕਰਨਾ ਪੈਂਦਾ ਹੈ। ਇੱਥੇ ਹੀ ਨਹੀਂ ਝਾੜ ਫੂਸ ਜੰਗਲਾ, ਬੀੜਾਂ ਤੇ ਸੱਪ ਵਾਲੀ ਥਾਵਾਂ ਤੇ ਟੋਟੇ ਪੁਟ ਕੇ ਪੌਦੇ ਲਗਾਉਂਦੇ ਹਨ ਅਤੇ ਵਾਤਾਵਰਨ ਨੂੰ ਦੁਸ਼ਿਤ ਹੋਣ ਤੋਂ ਬਚਾਉਣ ਲਈ ਜਨ ਜੀਵਨ ਨੂੰ ਆਕਸੀਜਨ ਪ੍ਰਦਾਨ ਕਰਾਉਣ ਵਿੱਚ ਸਹਾਈ ਹੁੰਦੇ ਹਨ। ਜੇ ਕੋਈ ਹਾਦਸਾ ਜਾਂ ਘਟਨਾ ਵਾਪਰ ਜਾਵੇ ਤਾਂ ਵੀ ਕੁੱਝ ਨਹੀਂ ਦਿੱਤਾ ਜਾਂਦਾ। ਅੱਜ ਇਸ ਮੌਕੇ ਤੇ ਆਪਣੇ ਵਿਚਾਰ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੀ.ਐਸ.ਐਸ.ਐਫ. ਦੇ ਜਿਲਾ ਸੰਗਰੂਰ ਦੇ ਪ੍ਰਧਾਨ ਸੁਖਦੇਵ ਸਿੰਘ ਚੰਗਲੀਵਾਲਾ ਤੇ ਸਤਨਾਮ ਸਿੰਘ, ਸਿੰਦਰਪਾਲ ਸਿੰਘ ਛੱਤਬੀੜ, ਸਤਬੀਰ ਸਿੰਘ ਨੇ ਜੰਗਲਾਤ ਦੀ ਅਫਸਰਸ਼ਾਹੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਦਿਨ ਰਾਤ ਜਗਲਾਂ ਦੀ ਨਜਾਇਜ ਕਟਾਈ ਤੋਂ ਇਲਾਵਾ ਨੀਚੇ ਵੱਡੇ ਪੱਧਰ ਤੇ ਭਿ੍ਰਸ਼ਟਾਚਾਰ ਕਰਕੇ ਘੁਣ ਵਾਂਗ ਖਾਇਆਂ ਜਾ ਰਿਹਾ ਹੈ। ਗੈਰ ਕਾਨੂੰਨੀ ਤਰੀਕੇ ਨਾਲ ਗਲਤ ਮਸਟ੍ਰੋਲ ਇਸ਼ੂ ਕਰਕੇ ਸਰਕਾਰ ਦੇ ਵਿੱਤੀ ਪੈਸੇ ਨੁੰ ਹੜੱਪ ਕਰਾਇਆ ਜਾ ਰਿਹਾ ਹੈ। ਜਿਸ ਦੇ ਸਾਰੇ ਚਿੱਠੇ 3 ਜੁਲਾਈ ਤੋਂ ਵਣ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਹਲਕੇ ਨਾਭਾ ਵਿਖੇ ਰੋਸ ਰੈਲੀ ਕਰਕੇ ਤੇ ਪੱਕਾ ਮੋਰਚਾ ਲਗਾ ਕੇ ਪ੍ਰਸ਼ਾਸ਼ਨ ਤੇ ਸਰਕਾਰ ਸਾਹਮਣੇ ਪੇਸ਼ ਕਰਕੇ ਕਾਰਵਾਈ ਕਰਾਉਣ ਲਈ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਲੂੰਬਾ, ਬੁੱਗਾ ਤੇ ਜ਼ੋਗਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿੱਥੇ ਹਰ ਵਰਗ ਸਰਕਾਰ ਦੇ ਲਾਰਿਆਂ ਤੋਂ ਅੱਕੇ ਪਏ ਨੇ ਉੱਥੇ ਜੰਗਲਾਤ ਦੇ ਕਾਮੇ ਵਿਭਾਗੀ ਮੈਨੇਜਮੈਂਟ ਦੇ ਲਾਰਿਆਂ ਤੋਂ ਦੁਖੀ ਹੈ। ਆਉਣ ਵਾਲਾ ਸਮਾਂ ਸਰਕਾਰ ਦੇ ਵਿਰੁੱਧ ਤਿੱਖੇ ਸੰਘਰਸ਼ ਕਰਨ ਹੈ। ਸੋ ਸਾਥੀਓ ਤਕੜੇ ਹੋ ਕੇ ਸੰਘਰਸ਼ ਦੀ ਲੜਾਈ ਤਿੱਖੀ ਕੀਤੀ ਜਾਵੇ। ਜੇ ਆਪਣੇ ਹੱਕ ਲੈਣੇ ਹਨ। ਅੱਜ ਦੇ ਇਸ ਰੋਸ ਧਰਨੇ ਵਿੱਚ ਜੰਗਲਾਤ ਕਾਮਿਆਂ ਦੇ ਹੱਕ ਵਿੱਚ ਲਖਵਿੰਦਰ ਸਿੰਘ ਖਾਨਪੁਰ, ਦਰਸ਼ਨ ਸਿੰਘ ਬੇਲੂਮਾਜਰਾ, ਰਾਜਿੰਦਰ ਸਿੰਘ ਧਾਲੀਵਾਲ ਨੇ ਵੀ ਸ਼ਿਰਕਤ ਕੀਤੀ।

Leave a Reply

Your email address will not be published. Required fields are marked *