ਖ਼ਾਲਸਾ ਕਾਲਜ ਫ਼ਾਰਮੇਸੀ ਦੇ ਰਿਸਰਸ ਪੇਪਰ ਨੂੰ ‘ਬੈਸਟ ਪੇਪਰ ਐਵਾਰਡ’ ਪ੍ਰਾਪਤ
ਵੱਖ-ਵੱਖ ਦੇਸ਼ਾਂ ਤੋਂ 500 ਤੋਂ ਵਧੇਰੇ ਪ੍ਰਤੀਭਾਗੀਆਂ ਨੇ ਹਿੱਸਾ ਲਿਆ : ਪਿ੍ਰੰ: ਆਰ. ਕੇ. ਧਵਨ
ਅੰਮਿ੍ਰਤਸਰ, (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਖਾਲਸਾ ਕਾਲਜ ਆਫ਼ ਫਾਰਮੇਸੀ ਦੇ ਫਾਰਮਾਲੋਜੀ ਵਿਭਾਗ ਵਿਖੇ ‘ਪੋਟੈਂਸ਼ੀਅਲ ਬੈਨੇਫਿਟਸ ਆਫ ਐਂਡ੍ਰੋਗ੍ਰਾਫੋਲਾਈਡ ਇਨ ਐਲੂਮੀਨੀਅਮ ਇੰਡੀਊਸਡ ਨਿਊਰੋਟਾਕਸਸਿਟੀ’ ਵਿਸ਼ੇ ’ਤੇ ਇਕ ਖੋਜ ਕਾਰਜ ਬੈਂਕਾਕ, ਥਾਈਲੈਂਡ ਵਿਖੇ ਆਯੋਜਿਤ ਕੀਤਾ ਗਿਆ। ਕਾਲਜ ਪਿ੍ਰੰਸੀਪਲ ਡਾ. ਆਰ. ਕੇ. ਧਵਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਫਾਰਮਾਸਿਊਟੀਕਲ ਸਾਇੰਸਿਜ਼ ਐਂਡ ਮੈਨਿਯੂਫੈਕਚਰਿੰਗ’ ’ਤੇ 8ਵੇਂ ਵਿਸ਼ਵ ਸੰਮੇਲਨ ’ਚ ਕਾਲਜ ਦੇ ਫੈਕਲਟੀ ਮੈਂਬਰ ਡਾ. ਨਿਤਿਸ਼ ਭਾਟੀਆ, ਐਸੋਸ਼ੀਏਟ ਪ੍ਰੋਫੈਸਰ (ਫਾਰਮਾਕੋਲਾਜੀ) ਵੱਲੋਂ ਜ਼ੁਬਾਨੀ ਪੇਸ਼ਕਾਰੀ ਦਿੱਤੀ ਗਈ। ਜਿਸ ’ਚ ਉਨ੍ਹਾਂ ਦੇ ਖੋਜ ਪੱਤਰ ਨੂੰ ‘ਬੈਸਟ ਰਿਸਰਚ ਪੇਪਰ ਐਵਾਰਡ’ ਨਾਲ ਸਮਾਨਿਤ ਕੀਤਾ ਗਿਆ।
ਇਸ ਮੌਕੇ ਪਿ੍ਰੰ: ਡਾ. ਧਵਨ ਨੇ ਪ੍ਰੋ: ਭਾਟੀਆ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕਾਲਜ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਅਤੇ ਪ੍ਰੋ: ਭਾਟੀਆ ਦੁਆਰਾ ਹਾਸਲ ਕੀਤੀ ਗਈ ਇਸ ਉਪਲਬੱਧੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ’ਚ ਵੱਖਵੱਖ ਦੇਸ਼ਾਂ ਦੇ 500 ਤੋਂ ਵੱਧ ਬੁਲਾਰਿਆਂ ਦੇ ਨਾਲਨਾਲ ਪ੍ਰਤੀਭਾਗੀਆਂ ਨੇ (ਵੀਰਟੂਅਲੀ) ਭਾਗ ਲਿਆ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਫ਼ਖਰ ਦੀ ਗੱਲ ਹੈ ਕਿ ਕਾਲਜ ’ਚ ਕੀਤੇ ਗਏ ਖੋਜ ਕਾਰਜ ਨੂੰ ਵਿਸ਼ਵ ਪੱਧਰ ’ਤੇ ਪਹਿਚਾਣ ਮਿਲ ਰਹੀ ਹੈ ਅਤੇ ਸਨਮਾਨਿਤ ਵੀ ਕੀਤਾ ਗਿਆ।

