ਪਟਿਆਲਾ

ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਲਮਛੋੜ ਹੜਛਾਲ ਅਤੇ ਨਾਅਰੇਬਾਜ਼ੀ

ਪਟਿਆਲਾ 1 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਪੀ.ਐਸ.ਐਮ.ਐਸ.ਯੂ. ਵਲੋਂ ਦਿੱਤੇ ਪੈਨ ਡਾਊਨ ਸਟਰਾਇਕ ਦੇ ਸੱਦੇ ਤੇ ਨੌਵੇਂ ਦਿਨ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਪਟਿਆਲਾ, ਨਾਭਾ ਰੋਡ, ਵਲੋਂ ਕੰਮ ਕਾਜ ਪੂਰੀ ਤਰ੍ਹਾਂ ਠੱਪ ਰੱਖਿਆ ਗਿਆ ਅਤੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਸਮੂੰਹ ਕਰਮਚਾਰੀਆਂ ਵੱਲੋਂ ਸ੍ਰ. ਮਾਨ ਸਿੰਘ ਭੱਟੀ ਮੀਤ ਪ੍ਰਧਾਨ ਪੀ.ਐਸ.ਐਮ.ਐਸ.ਯੂ. ਜਿਲਾ ਪਟਿਆਲਾ ਦੀ ਅਗਵਾਈ ਵਿੱਚ ਨਾਹਰੇਬਾਜੀ ਕੀਤੀ ਗਈ।

ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪਟਿਆਲਾ ਦੇ ਸੱਦੇ ਉੱਤੇ ਸਮੂੰਹ ਜਲ ਸਪਲਾਈ ਵਿਭਾਗਾਂ ਦੇ ਮਨਿਸਟਰੀਅਲ ਸਰਵਿਸਿਜ਼ ਮੁਲਾਜਮ ਵਿਸ਼ੇਸ਼ ਕਰਕੇ ਸ੍ਰ. ਮਾਨ ਸਿੰਘ ਭੱਟੀ ਮੀਤ ਪ੍ਰਧਾਨ ਜਿਲਾ ਪਟਿਆਲਾ ਅਤੇ ਮੁਲਾਜਮ ਸਾਥੀ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਅਤੇ ਸਰਕਾਰ ਵਿਰੁੱਧ 6ਵੇਂ ਪੇ ਕਮਿਸ਼ਨ ਨੂੰ 3.01 ਦੇ ਹਿਸਾਬ ਨਾਲ ਲਾਗੂ ਕਰਨ, 112004 ਤੋਂ ਬਾਅਦ ਭਰਤੀ ਕੀਤੇ ਮੁਲਾਜਮ ਨੂੰ ਪੈਨਸ਼ਨ, ਕੱਚੇ ਕਾਮੇ ਪੱਕੇ ਕਰਨ, ਆਦਿ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਰੋਸ ਜਾਹਿਰ ਕੀਤਾ ਗਿਆ। ਸਮੁੱਚੇ ਮੁੱਖ ਦਫਤਰ ਦਾ ਕੰਮ ਮੁਕੰਮਲ ਤੌਰ ਤੇ ਠੱਪ ਰੱਖਿਆ ਗਿਆ। ਇਸ ਮੌਕੇ ਤੇ ਮਨਿਸਟਰੀਅਲ ਸਟਾਫ / ਮੁਲਾਜਮਾਂ ਦੀ ਹਮਾਇਤ ਵਿੱਚ ਪਹੁੰਚੇ। ਸ੍ਰ. ਸੁਰਜੀਤ ਸਿੰਘ ਟੌਹੜਾ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਤੋਂ ਜਿਲਾ ਸਕੱਤਰ ਸ੍ਰ. ਸੁਰਜੀਤ ਸਿੰਘ ਗੋਰੀਆ ਵੀ ਆਪਣੇ ਅਹੁਦੇਦਾਰਾਂ ਨਾਲ ਪਹੁੰਚੇ। ਸ੍ਰ. ਸੁਰਜੀਤ ਸਿੰਘ ਟੌਹੜਾ ਸਟੇਟ ਡੈਲੀਗੇਟ ਸ਼੍ਰੋਮਣੀ ਅਕਾਲੀ ਦਲ ਨੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਇਹ ਮੰਗਾਂ ਜਾਇਜ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗਠਬੰਧਨ ਦੀ ਸਰਕਾਰ ਆਉਣ ਤੇ ਇਹਨਾਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਸਰਕਾਰ ਕੋਲ ਰੱਖਿਆ ਜਾਵੇਗਾ ਤੇ ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇੇ। ਸ਼੍ਰੋਮਣੀ ਅਕਾਲੀ ਦਲ ਦੇ ਸਟੇਟ ਡੈਲੀਗੇਟ ਦੇ ਜਿਲਾ ਸਕੱਤਰ ਸ੍ਰ. ਸੁਰਜੀਤ ਸਿੰਘ ਗੋਗੀਆ ਤੇ ਇਹਨਾਂ ਦੇ ਨਾਲ ਗਏ ਅਹੁਦੇਦਾਰਾਂ ਨੇ ਸਰਕਾਰ ਦੇ ਵਿਰੁੱਧ ਕਲਮ ਛੋੜ ਤੇ ਬੈਠੇ ਮੇਨ ਕਰਮਚਾਰੀਆਂ ਨੂੰ ਸਿਰੋਪਾ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ।
ਇਸ ਕਲਮ ਛੋੜ ਹੜਤਾਲ ਵਿੱਚ ਸ਼ਾਮਲ ਹੋਏ ਦਲਬੀਰ ਸਿੰਘ ਸਾਬਕਾ ਪ੍ਰਧਾਨ, ਹਰਪ੍ਰੀਤ ਸਿੰਘ ਪੀ.ਏ., ਪ੍ਰਭੂ ਨਾਥ, ਐਡਵੋਕੇਟ ਜਸਵਿੰਦਰ ਸਿੰਘ, ਮਲਕੀਅਤ ਸਿੰਘ, ਕੁਲਵੰਤ ਸਿੰਘ, ਕੁਲਦੀਪ ਸਿੰਘ, ਉਕੇਸ਼ ਠਾਕੁਰ, ਸੁਨੀਲ ਕੁਮਾਰ, ਦੀਪਕ ਕੁਮਾਰ ਤੇ ਬਹੁਜਨ ਸਮਾਜ ਪਾਰਟੀ ਤੋਂ ਜਥੇਦਾਰ ਸ਼ੇਰ ਸਿੰਘ ਖਾਲਸਾ, ਬਾਬਾ ਮੰਗਤ ਸਿੰਘ ਗਿੱਲ, ਤਰਸੇਮ ਸਿੰਘ ਪੀ.ਏ. ਤੇ ਰਾਜੀਵ ਆਦਿ ਵੀ ਹਾਜਿਰ ਸਨ।

Leave a Reply

Your email address will not be published. Required fields are marked *