ਡਾ. ਵਿਸ਼ਾਲ ਗੋਇਲ ਨੇ ਕਾਰਜਭਾਰ ਸੰਭਾਲਿਆ
ਪਟਿਆਲਾ 1 ਜੁਲਾਈ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਕੰਪਿਊਟਰ ਵਿਗਿਆਨ ਦੇ ਪ੍ਰੋਫੈਸਰ ਡਾ. ਵਿਸਾਲ ਗੋਇਲ ਵੱਲੋਂ ਅੱਜ ਪਹਿਲੀ ਜੁਲਾਈ ਨੂੰ ਪੰਜਾਬੀ ਪੀਡੀਆ ਪ੍ਰਾਜੈਕਟ ਦੇ ਕੋਆਰਡੀਨੇਟਰ ਅਤੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਦੇ ਕੋਆਰਡੀਨੇਟਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ। ਜਿਕਰਯੋਗ ਹੈ ਕਿ ਇਨ੍ਹਾਂ ਦੋਹਾਂ ਅਹੁਦਿਆਂ ਉੱਪਰ ਡਾ. ਦੇਵਿੰਦਰ ਸਿੰਘ ਸਿੰਘ ਸੇਵਾਵਾਂ ਨਿਭਾ ਰਹੇ ਸਨ ਜੋ ਕਿ 30 ਜੂਨ 2021 ਨੂੰ ਸੇਵਾ-ਮੁਕਤ ਹੋ ਗਏ ਹਨ। ਡਾ. ਵਿਸਾਲ ਗੋਇਲ ਦਾ ਕੰਪਿਊਟਰ ਵਿਗਿਆਨ ਦੇ ਖੇਤਰ ਵਿਚ ਬਹੁਤ ਅਹਿਮ ਕਾਰਜ ਹੈ। ਸੁਣਨ ਅਤੇ ਬੋਲਣ ਤੋਂ ਅਸਰਮੱਥ ਲੋਕਾਂ ਲਈ ਲੋੜੀਂਦੀ ਕੰਪਿਊਟਰ ਤਕਨਾਲੌਜੀ ਦੇ ਵਿਕਾਸ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਨੂੰ ਰਾਸਟਰੀ ਪੱਧਰ ਤੇ ਮਾਨਤਾ ਮਿਲੀ ਹੈ।
ਅਹੁਦਾ ਸੰਭਾਲਦਿਆਂ ਡਾ. ਗੋਇਲ ਵੱਲੋਂ ਵਾਈਸ ਚਾਂਸਲਰ ਡਾ. ਅਰਵਿੰਦ ਦਾ ਵਿਸੇਸ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਆਪਣੇ ਇਨ੍ਹਾਂ ਦੋਹਾਂ ਅਹੁਦਿਆਂ ਰਾਹੀਂ ਉਹ ਪੰਜਾਬੀ ਭਾਸਾ ਦੇ ਵਿਕਾਸ ਹਿਤ ਲੋੜੀਂਦੀ ਤਕਨਾਲੌਜੀ ਦੇ ਵਿਕਾਸ ਉੱਪਰ ਧਿਆਨ ਕੇਂਦਰਿਤ ਕਰਨਗੇ। ਅਤੇ ਹੋਰ ਬਹੁਤ ਸਾਰਾ ਕਾਰਜ ਕਰਨ ਲਈ ਯੋਜਨਾਵਾਂ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੂਲ ਮੰਤਵ ਪੰਜਾਬੀ ਭਾਸਾ, ਸਾਹਿਤ ਅਤੇ ਸਭਿਆਚਾਰ ਦੇ ਪ੍ਰਚਾਰ ਪ੍ਰਸਾਰ ਲਈ ਇਹ ਦੋਹੇਂ ਪਲੇਟਫਾਰਮ ਵਿਸੇਸ ਅਹਿਮੀਅਤ ਰਖਦੇ ਹਨ।
ਅਹੁਦਾ ਸੰਭਾਲਣ ਦੀ ਰਸਮ ਸਮੇਂ ਦੋਹਾਂ ਅਹੁਦਿਆਂ ਦੇ ਸਾਬਕਾ ਕੋਆਰਡੀਨੇਟਰ ਡਾ. ਦੇਵਿੰਦਰ ਸਿੰਘ ਵੱਲੋਂ ਉਨ੍ਹਾਂ ਨੂੰ ਵਿਸੇਸ ਤੌਰ ਤੇ ਮੁਬਾਰਕ ਦਿੱਤੀ ਗਈ। ਪੰਜਾਬੀ ਪੀਡੀਆ ਦੇ ਕੋ-ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਅਤੇ ਇੰਜ. ਚਰਨਜੀਵ ਸਿੰਘ ਵਿਸੇਸ ਤੌਰ ਤੇ ਹਾਜਰ ਰਹੇ।

