ਸਰਕਾਰੀ ਹਸਪਤਾਲਾਂ ’ਚ ਡਾਕਟਰਾਂ ਨੇ ਕੀਤੀ ਇਕ ਰੋਜ਼ਾ ਹੜ੍ਹਤਾਲ, ਰਹੇ ਮਰੀਜ਼ ਪ੍ਰੇਸ਼ਾਨ
ਪਟਿਆਲਾ, 1 ਜੁਲਾਈ (ਮਧੂਸਾਰ ਬਿਊਰੋ) ਪੀ.ਸੀ.ਐਮ.ਐੱਸ. ਐਸੋਸੀਏਸ਼ਨ ਦੇ ਸੱਦੇ ‘ਤੇ ਅੱਜ ਇਥੇ ਸਰਕਰੀ ਹਸਪਤਾਲਾਂ ਦੇ ਸਮੂਹ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨੇ ਹੜਤਾਲ ਕਰ ਕੇ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਹੜਤਾਲ ਦੇ ਚੱਲਦਿਆਂ ਇਨ੍ਹਾਂ ਸਰਕਾਰੀ ਹਸਪਤਾਲਾਂ ਵਿਖੇ ਓ.ਪੀ.ਡੀ. ਸੇਵਾਵਾਂ ਦਾ ਕੰਮ ਪੂਰਨ ਤੌਰ ‘ਤੇ ਬੰਦ ਰਿਹਾ ਜਦ ਕਿ ਐਮਰਜੈਂਸੀ ਸੇਵਾਵਾਂ ਨਿਰੰਤਰ ਜਾਰੀ ਰੱਖੀਆਂ ਗਈਆਂ। ਇਸ ਦੌਰਾਨ ਹੜਤਾਲ ਕਾਰਨ ਦੂਰ ਦੁਰਾਡੇ ਤੋਂ ਆਉਣ ਵਾਲੇ ਮਰੀਜ਼ ਪ੍ਰੇਸ਼ਾਨ ਨਜ਼ਰ ਆਏ। ਇਸ ਦੌਰਾਨ ਮਾਤਾ ਕੁਸ਼ਲਿਆ ਹਸਪਤਾਲ ਦੇ ਸੀਨੀਅਰ ਡਾਕਟਰ ਜਸਵਿੰਦਰ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦਿੱਤੇ, ਪਰ ਕੋਈ ਸੁਣਵਾਈ ਨਹੀਂ ਹੋਈ। ਊਨਾ ਕਿਹਾ ਕਿ ਜਿਹੜੀ ਸਰਕਾਰ ਮੰਗ ਪੱਤਰ ਦੇਣ ਅਤੇ ਫੇਰ ਮਰੀਜ਼ਾ ਨੂੰ ਛੱਡਣ ਦੇ ਬਾਵਜੂਦ ਸਾਡੀਆਂ ਮੰਗਾਂ ਤੇ ਗੋਰ ਨਹੀਂ ਕਰਦੀ, ਫੇਰ ਉਸ ਸਰਕਾਰ ਨੂੰ ਕਿਵੇਂ ਸਮਝਾਇਆ ਜਾਵੇ।
ਉਨ੍ਹਾਂ ਕਿਹਾ ਕਿ ਅਸੀਂ ਮਰੀਜ਼ਾਂ ਨੂੰ ਪ੍ਰੇਸ਼ਾਨ ਕਰਨ ਦੇ ਮੂਡ ਚ ਨਹੀਂ ਹਾਂ, ਡਾਕਟਰੀ ਸਾਡਾ ਕਿੱਤਾ ਨਹੀ ਅਸੀਂ ਆਪਣੇ ਕਿੱਤੇ ਨਾਲ ਧੋਖਾ ਨਹੀਂ ਕਰ ਸਕਦੇ, ਪਰ ਸਰਕਾਰ ਦੇ ਫੋਕੇ ਦਾਵਿਆਂ ਅਤੇ ਝੂਠੇ ਲਾਰਿਆਂ ਕਾਰਨ ਸਾਨੂੰ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ। ਇਸ ਦੌਰਾਨ ਦੂਰੋਂ ਦੂਰੋਂ ਆਏ ਮਰੀਜਾਂ ਨੇ ਕਿਹਾ ਕਿ ਸਾਨੂੰ ਬਿਲਕੁਲ ਨਹੀਂ ਪਤਾ ਸੀ ਕਿ ਡਾਕਟਰਾਂ ਦੀ ਹੜਤਾਲ ਹੈ। ਉਨ੍ਹਾਂ ਕਿਹਾ ਕਿ ਅਸੀਂ ਜਦੋ ਹਸਪਤਾਲ ਚ ਆਏ ਤਾਂ ਪਤਾ ਲੱਗਿਆ ਕਿ ਓ ਪੀ ਡੀ ਬੰਦ ਹੈ। ਜਦਕਿ ਇਥੇ ਕਈ ਗਰਭਵਤੀ ਮਹਿਲਾਵਾਂ ਦਰਦ ਨਾਲ ਤੜਫ ਰਹੀਆਂ ਹਨ, ਕਈ ਮਰੀਜ਼ ਕਿਸੇ ਨਾ ਕਿਸੈ ਕਾਰਨ ਲੱਗੀਆਂ ਸੱਟਾਂ ਦੇ ਐਕਸਰੇ ਲੈ ਕੇ ਧੱਕੇ ਖਾ ਰਹੇ ਹਨ, ਪਰ ਡਾਕਟਰ ਨਾ ਹਨ ਕਰਨ ਵਾਪਸ ਮੁੜ ਰਹੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕੇ ਓ ਪੀ ਡੀ ਖੋਲੀ ਜਾਵੇ।

