ਪੰਜਾਬਪਟਿਆਲਾ

ਆਪ ਸਰਕਾਰ ਦਾ ਹੈ ਕੋਈ ਦਰਦੀਂ ਜਿਹੜਾਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰ ਸਕੇ:— ਰਾਜੂ ਖੰਨਾ।

ਨਿੱਤ ਦਿਨ ਲੁੱਟਾ ਖੋਹਾਂ ਤੇ ਸ਼ਰੇਆਮ ਗੋਲੀਆਂ ਦਾ ਸ਼ਿਕਾਰ ਹੋ ਕੇ ਨੇ ਭੋਲੇ ਭਾਲੇ ਲੋਕ।

ਫਤਿਹਗੜ੍ਹ ਸਾਹਿਬ,24 ਜੂਨ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਪ ਦੀ ਭਗਵੰਤ ਮਾਨ ਸਰਕਾਰ ਅੰਦਰ ਕੋਈ ਅਜਿਹਾ ਪੰਜਾਬ ਦਰਦੀਂ ਵਿਆਕਤੀ ਹੈ ਜੋ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰ ਸਕੇ।ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਹਰ ਦਿਨ ਜਿਥੇ ਪੰਜਾਬ ਅੰਦਰ ਦਿਨੋਂ ਦਿਨ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਉਥੇ ਹਰ ਰੋਜ਼ ਪੰਜਾਬ ਦੇ ਵਪਾਰੀਆਂ ਤੇ ਭੋਲੇ ਭਾਲੇ ਲੋਕ ਦਿਨ ਦਿਹਾੜੇ ਗੋਲੀਆਂ ਦਾ ਸ਼ਿਕਾਰ ਹੋ ਰਹੇ ਹਨ। ਹਰ ਪਾਸੇ ਹਫ਼ੜਾ ਦਫੜੀ ਦਾ ਮਾਹੌਲ ਹੋਣ ਕਾਰਨ ਪੰਜਾਬ ਦਾ ਹਰ ਵਾਸੀ ਸਹਿਮ ਅੰਦਰ ਦਿਨ ਬਤੀਤ ਕਰ ਰਿਹਾ। ਤੇ ਭਗਵੰਤ ਮਾਨ ਸਰਕਾਰ ਆਪਣੇ ਸਥਿਤੀ ਬਹਾਲ ਕਰਨ ਲਈ ਹੋਰਨਾਂ ਸੂਬਿਆਂ ਵਿੱਚ ਹਵਾਈ ਜਹਾਜ਼ ਦੇ ਝੂਟਿਆ ਦਾ ਅਨੰਦ ਮਾਣ ਰਹੀ ਹੈ।

ਰਾਜੂ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਮਹੌਲ ਇਹ ਬਣ ਚੁੱਕਾ ਹੈ ਕਿ ਘਰੋ ਗਿਆ ਵਿਆਕਤੀ ਸਹੀ ਸਲਾਮਤ ਸਾਮ ਨੂੰ ਘਰ ਆਵੇਗਾ ਕਿ ਨਹੀਂ। ਉਹਨਾਂ ਕਿਹਾ ਕਿ ਪੰਜਾਬ ਅੰਦਰ ਗੈਂਗਸਟਰ ਭਾਰੂ ਹੋ ਚੁੱਕੇ ਹਨ। ਨਿੱਤ ਦਿਨ ਵੱਡੇ ਲੋਕਾਂ ਤੋਂ ਫਰੋਤੀਆ ਮੰਗੀਆਂ ਜਾ ਰਹੀਆਂ ਹਨ ਜੇਕਰ ਵਪਾਰੀ ਪੈਸੇ ਦੇਣ ਤੋਂ ਨਾ ਕਰਦੇ ਹਨ ਤਾ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਕਿ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਜਿਸ ਕਾਰਨ ਵਪਾਰੀਆਂ ਵਰਗ ਅਪਣੀ ਇੰਡਸਟਰੀ ਹੋਰਨਾ ਸੂਬਿਆਂ ਵਿੱਚ ਸਿਫਟ ਕਰਨ ਨੂੰ ਤਰਜੀਹ ਦੇ ਕਿ ਅਪਣੇ ਆਪ ਨੂੰ ਸੇਫ ਮੰਨ ਰਹੇ ਹਨ। ਰਾਜੂ ਖੰਨਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਅਪਰਾਧ ਕਰਨ ਵਾਲਿਆਂ ਤੇ ਨਕੇਲ ਕਸਣ ਦੀ ਬਜਾਏ। ਸਰਕਾਰ ਦਾ ਸੱਚ ਉਜਾਗਰ ਕਰਨ ਵਾਲੀਆਂ ਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਜਿਸ ਕਾਰਨ ਪੰਜਾਬ ਦਾ ਹਰ ਵਰਗ ਅੱਜ ਆਪ ਸਰਕਾਰ ਨੂੰ ਸੱਤਾ ਵਿੱਚ ਲਿਆ ਕੇ ਪਛਤਾਵਾ ਕਰ ਰਿਹਾ ਹੈ। ਰਾਜੂ ਖੰਨਾ ਨੇ ਕਿਹਾ ਕਿ ਇਸ ਸਮੇਂ ਭਗਵੰਤ ਮਾਨ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਜਿਸ ਨੂੰ ਖਦੇੜਨ ਲਈ ਪੰਜਾਬ ਦਾ ਬੱਚਾ ਬੱਚਾ ਤੱਤਪਰ ਹੈ। ਤੇ ਆਉਣ ਵਾਲੇ ਸਮੇਂ ਵਿੱਚ ਆਪ ਸਰਕਾਰ ਨੂੰ ਮੂੰਹ ਦੀ ਖਾਣੀ ਪਏਗੀ।

Leave a Reply

Your email address will not be published. Required fields are marked *