ਪੰਜਾਬਪਟਿਆਲਾ

ਆਸ਼ਾ ਵਰਕਰ ਅਤੇ ਫੈਸੀਲੈਟਰ ਯੂਨੀਅਨ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ

ਪਟਿਆਲਾ 6 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਆਸ਼ਾ ਵਰਕਰ ਅਤੇ ਫੈਸੀਲੈਟਰ ਯੂਨੀਅਨ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਯੂਨੀਅਨ ਦੀਆਂ ਆਗੂਆਂ ਦੇ ਨਾਂ ਕਮਲਜੀਤ ਕੌਰ ਰੋੜਗੜ੍ਹ ਪ੍ਰਧਾਨ ਬਲੋਕ ਕੋਲੀ ਮੀਤ ਪ੍ਰਧਾਨ ਪਰਮਜੀਤ ਕੌਰ ਕੈਸ਼ੀਅਰ, ਮਨਪ੍ਰੀਤ ਕੌਰ ਝਿੱਲ, ਬਲਵੀਰ ਕੌਰ ਆਸ਼ਾ ਨਿਰਮਲਾ ਦੇਵੀ ਹੇਠ ਇਕੱਤਰ ਹੋਈਆਂ। ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਦੋ ਰੋਜਾ ਹੜਤਾਲ ਤੇ ਹਨ ਸਮੂਹ ਪੰਜਾਬ ਦੀਆਂ ਆਸ਼ਾਵਰਕਰਾਂ ਅਤੇ ਫੈਸੀਲੈਟਰ ਨੇ ਅੱਜ ਕਾਲੇ ਦੁਪੱਟੇ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਜੇ ਸਾਡੀਆਂ ਮੁੱਖ ਮੰਗਾਂ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ ਦਿੱਤਾ ਜਾਵੇ।

ਆਸ਼ਾ ਫੈਸੀਲੈਟਰਾਂ ਨੂੰ 500 ਪਰ ਟੂਰ ਅਤੇ ਫਿਕਸ 4000 ਰੁਪਏ ਦਿੱਤੇ ਜਾਵੇ, ਮਿੰਨੀਮਮਵੇਜ ਅਨੁਸਾਰ ਵਰਕਰਾਂ ਨੂੰ 15000 ਰੁਪਏ ਲਾਗੂ ਕੀਤਾ ਜਾਵੇ, ਸਮਾਰਟ ਫੋਨ ਦਿੱਤੇ ਜਾਣ ਆਦਿ ਹੋਰ ਮੰਗਾਂ ਮੰਗ ਪੱਤਰ ਅਨੁਸਾਰ ਪੂਰੀਆਂ ਕੀਤੀਆ ਜਾਣ। ਬਿਲਕੁਲ ਨਿਗੁਣੇ ਭੱਤਿਆਂ ਤੇ ਕੰਮਾਂ ਕਰਾਉਣਾ, ਸਰਾਸਰ ਵਰਕਰਾਂ ਨਾਲ ਸ਼ੋਸ਼ਣ ਕਰਨਾ ਬੰਦ ਕਰੇ ਸਰਕਾਰ, ਆਪਣੀਆਂ ਅੱਖਾਂ ਖੋਲਕੇ ਇਹ ਦੇਖੋ ਕੇ ਕਰੋਨਾ ਦਾ ਮਿਸ਼ਨ ਫਤਿਹ ਕਰਨ ਵਿੱਚ ਜ਼ੀਰੋ ਗਰਾਉਂਡ ਲੈਵਲ ਜਿੱਥੇ ਸਭ ਤੋਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਹਨ। ਲੋਕਾਂ ਤੋਂ ਚੰਗੀਆਂਮੰਦੀਆਂ ਗੱਲਾਂ ਕਹਾ ਰਹੀਆਂ ਵਰਕਰਾਂ ਹਰ ਵਰਗ ਤੱਕ ਪਹੁੰਚ ਕਰਕੇ, ਸ਼ੱਕੀ ਮਰੀਜਾਂ ਨੂੰ ਲੱਭਣਾ, ਸੈਪਲਿੰਗ ਕਰਾਉਣੀ, ਵੈਕਸੀਨੇਸ਼ਨ ਕਰਾਉਣਾ ਤੇ 100 ਪ੍ਰਤੀਸ਼ਤ ਕਵਰ ਕਰਨਾ, 18 ਤੋਂ 44 ਸਾਲ ਅਤੇ 45 ਪਲੱਬ ਸਾਲ ਦੀਆਂ ਲਿਸਟਾਂ ਬਣਾ ਕੇ ਜਿੱਥੇ ਫਸਟ ਡੋਜ, ਉੱਥੇ ਹੀ ਦੂਜੀ ਡੋਜ ਵਾਲਿਆਂ ਨੂੰ ਮੋਟੀਵੇਟ ਕਰ ਕੈਂਪਾਂ ਵਿੱਚ ਲੈ ਕੇ ਆਉਣਾ ਜੇ ਕਿਸੇ ਬੁਖਾਰ ਜਾਂ ਕੋਈ ਹੋਰ ਮੁਸ਼ਕਲ ਆ ਜਾਵੇ ਤਾਂ ਬਾਕੀ ਟੀਮ ਦਾ ਤਾਂ ਨੰਬਰ ਨਹੀਂ ਹੁੰਦਾ, ਲੋਕਾਂ ਕੋਲ ਉਸ ਸਮੇਂ ਆਸ਼ਾ ਵਰਕਰਾਂ ਦੇ ਆਲੇਦੁਆਲੇ ਹੋ ਜਾਂਦੇ ਹਨ। ਖਰੀਆਂਖੱਟੀਆਂ ਸਿਰਫ ਸਾਡੀਆਂ ਵਰਕਰਾਂ ਦੇ ਪੱਲੇ ਪਰ ਜੇਕਰ ਸਾਡੀ ਸੁਣਵਾਈ ਨਾ ਹੋਈ ਤਾਂ ਸੰਘਰਸ਼ ਦੀ ਰੂਪ ਰੇਖਾ ਤਿੱਖੀ ਕਰ ਦਿੱਤੀ ਜਾਵੇਗੀ। ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਦੀ ਹੋਵੇਗੀ। ਇਸ ਮੌਕੇ ਸੋਨਤੀਆ ਦਾਸ ਅਰਬਨ ਪ੍ਰਧਾਨ, ਮੀਤ ਪ੍ਰਧਾਨ ਸੰਤੋਸ਼ ਰਾਣੀ, ਆਦਿ ਹਾਜਰ ਸਨ।       

Leave a Reply

Your email address will not be published. Required fields are marked *