ਦੇਸ਼-ਵਿਦੇਸ਼ਪੰਜਾਬ

ਮੋਦੀ ਕੈਬਨਿਟ ਦਾ ਵਿਸਥਾਰ: ਪੀ. ਐੱਮ. ਦੀ ਮੌਜੂਦਗੀ ’ਚ 43 ਆਗੂਆਂ ਨੇ ਚੁੱਕੀ ਸਹੁੰ

ਨਵੀਂ ਦਿੱਲੀ (ਮਧੂਸਰ ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਬਨਿਟ ਵਿਸਥਾਰ ਦਾ ਪ੍ਰੋਗਰਾਮ ਰਾਸ਼ਟਰਪਤੀ ਭਵਨ ’ਚ ਬੁੱਧਵਾਰ ਨੂੰ ਪੁੂਰਾ ਹੋ ਗਿਆ। ਮੋਦੀ ਮੰਤਰੀ ਮੰਡਲ ਵਿਚ 15 ਕੈਬਨਿਟ, 29 ਰਾਜ ਮੰਤਰੀਆਂ ਨੇ ਸਹੁੰ ਚੁੱਕੀ। ਸਰਵਾਨੰਦ ਸੋਨੋਵਾਲ, ਨਰਾਇਣ ਰਾਣੇ, ਜਯੋਤਿਰਾਦਿੱਤਿਆ ਸਿੰਧੀਆ ਸਮੇਤ ਕਈ ਨੇਤਾਵਾਂ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਰਾਸ਼ਟਰਪਤੀ ਭਵਨ ਵਿਚ ਆਯੋਜਿਤ ਕੀਤੇ ਗਏ ਸਹੁੰ ਚੁੱਕ ਸਮਾਰੋਹ ਵਿਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਰੇ ਕੈਬਨਿਟ ਤੇ ਰਾਜ ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਮੌਕੇ ਰਾਸ਼ਟਰਪਤੀ ਭਵਨ ਵਿਚ ਪੀ. ਐੱਮ. ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਆਗੂ ਮੌਜੂਦ ਸਨ।

ਕੈਬਨਿਟ ਦੇ ਵਿਸਥਾਰ ’ਚ 43 ਨਵੇਂ ਮੰਤਰੀ ਸ਼ਾਮਲ ਹੋਣਗੇ :  ਨਾਰਾਇਣ ਰਾਣੇ ਨੇ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ,  ਸਰਵਾਨੰਦ ਸੋਨੋਵਾਲ ਨੇ ਵੀ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਵਰਿੰਦਰ ਕੁਮਾਰ ਨੇ ਵੀ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਜੋਤੀਰਾਦਿਤਿਆ ਸਿੰਧੀਆ ਨੇ ਵੀ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਰਾਮਚੰਦ ਪ੍ਰਸਾਦ ਸਿੰਘ ਅਤੇ ਡਾ. ਵਰਿੰਦਰ ਕੁਮਾਰ ਵੀ ਮੋਦੀ ਸਰਕਾਰ ’ਚ ਮੰਤਰੀ ਬਣੇ, ਪਸ਼ੂਪਤੀ ਪਾਰਸ ਨੇ ਮੋਦੀ ਸਰਕਾਰ ’ਚ ਕੈਬਨਿਟ ਦੀ ਸਹੁੰ ਚੁੱਕੀ, ਹਰਦੀਪ ਪੁਰੀ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਪੁਰੀ ਕੇਂਦਰੀ ਮੰਤਰੀ ਬਣਾਏ ਗਏ ਹਨ, ਭਾਜਪਾ ਦੇ ਭੂਪਿੰਦਰ ਯਾਦਵ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੇ ਪਿਛਲੀ ਵਾਰ ਬਿਹਾਰ ਚੋਣਾਂ ’ਚ ਐੱਨ. ਡੀ. ਏ. ਸਰਕਾਰ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਸੀ, ਮਨਸੁਖ ਮਾਂਡਵੀਆ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ ਚੁਕਾਈ, ਜੀ. ਕਿਸ਼ਨ ਰੈੱਡੀ, ਅਨੁਰਾਗ ਠਾਕੁਰ ਦੀ ਹੋਈ ਪ੍ਰਮੋਸ਼ਨ, ਰਾਸ਼ਟਰਪਤੀ ਭਵਨ ਵਿਚ ਲਈ ਕੈਬਨਿਟ ਮੰਤਰੀ ਅਹੁਦੇ ਦੀ ਸਹੁੰ, ਪੰਕਜ ਚੌਧਰੀ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਲਈ। ਉਹ ਯੂ. ਪੀ. ਦੇ ਮਹਾਰਾਜਗੰਗ ਤੋਂ ਸਾਂਸਦ ਹਨ। 2019 ’ਚ ਛੇਵੀਂ ਵਾਰ ਲੋਕ ਸਭਾ ਸਾਂਸਦ ਬਣੇ ਹਨ। ਅਨੁਪਿ੍ਰਆ ਪਟੇਲ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਤੇ ਐੱਸ. ਪੀ. ਸਿੰਘ ਬਘੇਲ ਵੀ ਬਣੇ ਰਾਜ ਮੰਤਰੀ, ਯੂ.ਪੀ. ਦੇ ਆਗਰਾ ਤੋਂ ਸਾਂਸਦ ਹਨ ਬਘੇਲ, ਰਾਜੀਵ ਚੰਦਰਸ਼ੇਖਰ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਤੇ ਸ਼ੋਭਾ ਕਰੰਦਾਜੇ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ, ਭਾਨੁੂੰ ਪ੍ਰਤਾਪ ਸਿੰਘ ਵਰਮਾ ਨੂੰ ਰਾਜ ਮੰਤਰੀ ਬਣਾਇਆ ਗਿਆ ਹੈ ਤੇ ਲਗਾਤਾਰ ਤਿੰਨ ਵਾਰ ਸਾਂਸਦ ਬਣੇ ਦਰਸ਼ਨਾ ਜਰਦੋਸ਼ ਨੇ ਵੀ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ,  ਸਾਂਸਦ ਮੀਨਾਕਸ਼ੀ ਲੇਖੀ, ਏ. ਨਾਰਾਇਣਸਵਾਮੀ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦੋਵਾਂ ਨੂੰ ਸਹੁੰ ਚੁਕਾਈ ਅਤੇ ਯੁੂ. ਪੀ. ਦੇ ਮੋਹਨਲਾਲਗੰਜ ਤੋਂ ਸਾਂਸਦ ਕੌਸ਼ਲ ਕਿਸ਼ੋਰ ਨੇ ਵੀ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਬੀ. ਐੱਲ. ਵਰਮਾ, ਅਜੇ ਭੱਟ ਵੀ ਮੋਦੀ ਸਰਕਾਰ ਵਿਚ ਸ਼ਾਮਲ ਹੋਏ। ਦੋਵਾਂ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ, ਉੱਤਰ ਪ੍ਰਦੇਸ਼ ਤੋਂ ਆਉਣ ਵਾਲੇ ਅਜੇ ਕੁਮਾਰ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਦੇਵੁਸਿੰਘ ਚੌਹਾਨ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ। ਉਹ ਗੁਜਰਾਤ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਤੋਂ ਬਾਅਦ ਭਗਵੰਤ ਖੁਬਾ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ, ਐੱਨ. ਸੀ. ਪੀ. ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਵਾਲੇ ਕਪਿਲ ਪਾਟਿਲ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ, ਡਾ. ਸੁਭਾਸ਼ ਸਰਕਾਰ ਰਾਜ ਮੰਤਰੀ ਬਣਾਏ ਗਏ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਉਹ ਪੱਛਮੀ ਬੰਗਾਲ ਦੇ ਬਾਂਕੁਰਾ ਤੋਂ ਸਾਂਸਦ ਹਨ, ਭੂਗੋਲ ’ਚ ਐੱਮ.ਏ. ਤੇ ਪੀ. ਐੱਚ. ਡੀ. ਡਾ. ਰਾਜਕੁਮਾਰ ਰੰਜਨ ਸਿੰਘ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ। ਉਹ ਭੂਗੋਲ ਦੇ ਪ੍ਰੋਫੈਸਰ ਵੀ ਰਹੇ ਹਨ, ਬਿਸ਼ਵੇਸ਼ਵਰ ਟੁਡੂ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਓਡਿਸ਼ਾ ਦੇ ਮਯੂਰਭੰਜ ਤੋਂ ਲੋਕਸਭਾ ਸਾਂਸਦ ਹਨ। ਪੱਛਮੀ ਬੰਗਾਲ ਦੇ ਬਨਗਾਂਵ ਤੋਂ ਸਾਂਸਦ ਸ਼ਾਂਤਨੁ ਠਾਕੁਰ ਨੂੰ ਵੀ ਰਾਜ ਮੰਤਰੀ ਬਣਾਇਆ ਗਿਆ ਹੈ। ਰਾਜ ਮੰਤਰੀ ਬਣਨ ਵਾਲਿਆਂ ਦੀ ਸੂਚੀ ਵਿਚ ਨਵਾਂ ਨਾਂ ਡਾ. ਐੱਲ. ਮੁਰੂਗਨ ਦਾ ਵੀ ਜੁੜ ਗਿਆ ਹੈ। ਉਹ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ੇਦ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕੇ ਹਨ , ਨਿਸਿਥ ਪ੍ਰਮਾਣਿਕ ਨੇ ਰਾਜ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਉਹ ਪੱਛਮੀ ਬੰਗਾਲ ਦੇ ਕੂਚਬਿਹਾਰ ਤੋਂ ਸਾਂਸਦ ਹਨ।
ਨਾਰਾਂੲਣ ਰਾਣੇ, ਸਰਬਾਨੰਦ ਸੋਨੋਵਾਲ, ਵਰਿੰਦਰ ਕੁਮਾਰ, ਜਯੋਤਿਰਾਦਿੱਤਿਆ ਸਿੰਧੀਆ, ਰਾਮਚੰਦਰ ਪ੍ਰਸਾਦ ਸਿੰਘ (ਆਰ. ਸੀ. ਪੀ. ਸਿੰਘ ਜੇ. ਡੀ. ਯੂ.), ਅਸ਼ਵਨੀ ਵੈਸ਼ਨਵ, ਪਸ਼ੂਪਤੀ ਪਾਰਸ (ਐੱਲ. ਜੇ. ਪੀ.), ਕਿਰਨ ਰਿਜੀਜੂ, ਰਾਜ ਕੁਮਾਰ ਸਿੰਘ, ਹਰਦੀਪ ਪੁਰੀ, ਮਨਸੁਖ ਮੰਡਾਵੀਆ, ਭੂਪਿੰਦਰ ਯਾਦਵ, ਪੁਰੂਸ਼ੋਤਮ ਰੂਪਾਲਾ, ਜੀ ਕਿਸ਼ਨ ਰੈੱਡੀ, ਅਨੁਰਾਗ ਸਿੰਘ ਠਾਕੁਰ, ਪੰਕਜ ਚੌਧਰੀ, ਅਨੁਪਿ੍ਰਆ ਪਟੇਲ (ਅਪਨਾ ਦਲ), ਸੱਤਿਆਪਾਲ ਸਿੰਘ ਬਘੇਲ, ਰਾਜੀਵ ਚੰਦਰਸ਼ੇਖਰ, ਸ਼ੋਭਾ ਕਰੰਦਾਲਜੇ, ਭਾਨੂੰ ਪ੍ਰਤਾਪ ਸਿੰਘ ਵਰਮਾ, ਦਰਸ਼ਨ ਵਿਕਰਮ, ਮੀਨਾਕਸ਼ੀ ਲੇਖੀ, ਅਨੁਪਪੂਰਣਾ ਦੇਵੀ, ਏ. ਨਾਰਾਇਣਸਾਮੀ, ਕੌਸ਼ਲ ਕਿਸ਼ੋਰ, ਅਜੇ ਭੱਟ, ਬੀ. ਐੱਲ. ਵਰਮਾ, ਅਜੇ ਕੁਮਾਰ, ਦੇਵੁਸਿੰਘ ਚੌਹਾਨ, ਭਗਵੰਤ ਖੂਬਾ, ਕਪਿਲ ਪਾਟਿਲ, ਪ੍ਰਤਿਭਾ ਭੌਮਿਕ, ਸੁਭਾਸ਼ ਸਰਕਾਰ, ਭਾਗਵਤ ਕਰਾਦ, ਰਾਜਕੁਮਾਰ ਰੰਜਨ ਸਿੰਘ, ਭਾਰਤੀ ਪ੍ਰਵੀਣ ਪਵਾਰ, ਵਿਸ਼ਵੇਸ਼ਰਵ ਟੁਡੂ, ਸ਼ਾਤਨੂੰ ਠਾਕੁਰ, ਮੁੰਜਾਪਾਰਾ ਮਹਿੰਦਰ ਭਾਈ, ਜਾਨ ਬਰਾਲਾ, ਐੱਲ. ਮੁਰਗੁਨ, ਨਿਸ਼ਿਤ ਪ੍ਰਮਾਣਿਕ।
ਕੈਬਨਿਟ ਵਿਸਤਾਰ ਤੋਂ ਪਹਿਲਾਂ ਕੁਲ 12 ਨੇਤਾਵਾਂ ਦੇ ਮੰਤਰੀ ਪ੍ਰੀਸ਼ਦ ਤੋਂ ਅਸਤੀਫਿਆਂ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮਨਜ਼ੁੂਰ ਕਰ ਲਿਆ ਹੈ। ਇਨ੍ਹਾਂ ਨੇਤਾਵਾਂ ਵਿਚ ਰਵੀਸ਼ੰਕਰ ਪ੍ਰਸਾਦ, ਪ੍ਰਕਾਸ਼ ਜਾਵਡੇਕਰ, ਰਮੇਸ਼ ਪੋਖਰਿਆਲ ਨਿਸ਼ੰਕ ਵੀ ਸ਼ਾਮਲ ਹਨ।
ਇਸ ਤੋਂ ਇਲਾਵਾ ਕਿਰਤ ਤੇ ਰੋਜ਼ਗਾਰ ਮੰਤਰੀ ਸੰਤੋਸ਼ ਕੁਮਾਰ ਗੰਗਵਾਰ, ਰਸਾਇਣ ਤੇ ਖਾਦ ਮੰਤਰੀ ਡੀ. ਵੀ. ਸਦਾਨੰਦ ਗੌੜਾ, ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ, ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ, ਮਹਿਲਾ ਤੇ ਬਾਲ ਵਿਕਾਸ ਰਾਜ ਮੰਤਰੀ ਦੇਬਾਸ਼੍ਰੀ, ਸਿੱਖਿਆ ਰਾਜ ਮੰਤਰੀ ਸੰਜੇ ਧੋਤਰੇ, ਸੂਖਮ, ਲਘੂ ਤੇ ਮੱਧਮ ਉਦਯੋਗ ਰਾਜ ਮੰਤਰੀ ਪ੍ਰਤਾਪ ਸਾਰੰਗੀ ਸ਼ਾਮਲ ਹਨ।   

Leave a Reply

Your email address will not be published. Required fields are marked *