ਦੇਸ਼-ਵਿਦੇਸ਼ਪੰਜਾਬ

ਜੰਮੂ ਕਸ਼ਮੀਰ : ਸੁਰੱਖਿਆ ਫੋਰਸਾਂ ਨੇ 4 ਅੱਤਵਾਦੀ ਕੀਤੇ ਢੇਰ

ਸ਼੍ਰੀਨਗਰ 8 ਜੁਲਾਈ (ਮਧੂਸਾਰ ਬਿਊਰੋ) ਜੰਮੂ ਕਸ਼ਮੀਰ ਦੇ ਪੁਲਵਾਮਾ ਅਤੇ ਕੁਲਗਾਮ ਜਲ੍ਹਿੇ ’ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ ’ਚ ਵੀਰਵਾਰ ਨੂੰ 4 ਅੱਤਵਾਦੀ ਮਾਰੇ ਗਏ। ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਹਿਜਬੁਲ ਮੁਜਾਹੀਦੀਨ ਦੇ ਸੀਨੀਅਰ ਕਮਾਂਡਰ ਸਮੇਤ 5 ਅੱਤਵਾਦੀਆਂ ਨੂੰ ਸੁਰੱਖਿਆ ਫੋਰਸਾਂਨੇ ਮਾਰ ਸੁੱਟਿਆ ਹੈ। ਇਸ ਵਿਚ ਕਸ਼ਮੀਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ (ਆਈ.ਪੀ.ਜੀ.) ਵਿਜੇ ਕੁਮਾਰ ਨੇ ਬਿਨਾਂ ਕਿਸੇ ਨੁਕਸਾਨ ਦੇ ਇਨ੍ਹਾਂ ਮੁਹਿੰਮਾਂ ਨੂੰ ਸੰਚਾਲਿਤ ਕਰਨ ਲਈ ਸੁਰੱਖਿਆ ਫੋਰਸਾਂ ਨੂੰ ਵਧਾਈ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਦੇ ਆਧਾਰ ’ਤੇ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਮੁਹਿੰਮ ਦਲ, ਫੌਜ ਅਤੇ ਕੇਂਦਰੀ ਰਿਜਰਵ ਪੁਲਸ ਫੋਰਸ (ਸੀ.ਆਰ.ਪੀ.ਐੱਪ.) ਨੇ ਬੁੱਧਵਾਰ ਰਾਤ ਪੁਲਵਾਮਾ ਦੇ ਪੁਚਾਲ ’ਚ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।

ਸੂਤਰਾਂ ਨੇ ਕਿਹਾ,’’ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ।’’ ਸੂਤਰਾਂ ਨੇ ਦੱਸਿਆ ਕਿ ਵੀਰਵਾਰ ਤੜਕੇ ਮੁਕਾਬਲੇ ’ਚ 2 ਅੱਤਵਾਦੀ ਮਾਰੇ ਗਏ। ਅੰਤਿਮ ਸੂਚਨਾ ਮਿਲਣ ਤੱਕ ਮੁਕਾਬਲਾ ਜਾਰੀ ਸੀ। ਉੱਥੇ ਹੀ ਪ੍ਰਦੇਸ਼ ਪੁਲਸ ਦੇ ਵਿਸ਼ੇਸ਼ ਮੁਹਿੰਮ ਦਲ, ਰਾਸ਼ਟਰੀ ਰਾਈਫਲ ਅਤੇ ਸੀ.ਆਰ.ਪੀ.ਐੱਫ. ਦੇ ਸੰਯੁਕਤ ਤਲਾਸ਼ ਮੁਹਿੰਮ ਦੌਰਾਨ ਕੁਲਗਾਮ ਦੇ ਜੋਦਾਰ ਖੇਤਰ ’ਚ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਵੀਰਵਾਰ ਤੜਕੇ ਮੁਕਾਬਲਾ ਹੋਇਆ। ਸੂਤਰਾਂ ਨੇ ਕਿਹਾ,’’ਮੁਕਾਬਲੇ ਦੌਰਾਨ ਹੁਣ ਤੱਕ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਮਾਰੇ ਗਏ ਹਨ।’’ ਸੂਤਰਾਂ ਅਨੁਸਾਰ ਮੁਕਾਬਲਾ ਜਾਰੀ ਹੈ। ਦੱਸਣਯੋਗ ਹੈ ਕਿ ਕੁਪਵਾੜਾ ਜਲ੍ਹਿੇ ਦੇ ਹੰਦਵਾੜਾ ’ਚ ਨਾਕਾ ਤਲਾਸ਼ੀ ਦੌਰਾਨ ਮੁਕਾਬਲੇ ’ਚ ਹਿਜਬੁਲ ਦਾ ਸੀਨੀਅਰ ਕਮਾਂਡਰ ਮੇਹਰਾਜੁਦੀਨ ਹਲਵਾਈ ਉਰਫ ਉਬੈਦ ਬੁੱਧਵਾਰ ਨੂੰ ਮਾਰਿਆ ਗਿਆ ਸੀ।

Leave a Reply

Your email address will not be published. Required fields are marked *