ਸਬ ਇੰਸਪੈਕਟਰ ਹਰਸ਼ਜੋਤ ਕੌਰ ਨੂੰ ਸਿੱਧੂ ਮੁੱਸੇਵਾਲ ਦੇ ਗਾਣੇ ਵਿੱਚ ਅਦਾਕਾਰੀ ਪੈ ਸਕਦੀ ਮਹਿੰਗੀ !
ਪਟਿਆਲਾ 9 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਲੱਚਰ, ਸ਼ਰਾਬੀ ਅਤੇ ਹਥਿਆਰੀ ਗਾਣੇ ਦੇ ਖਿਲਾਫ ਅਵਾਜ ਉਠਾਉਣ ਵਾਲੇ ਪੰਡਿਤਰਾਉ ਧਰੇਨਵਰ ਨੇ ਪੰਜਾਬ ਪੁਲਿਸ ਵਿੱਚ ਬਤੌਰ ਸਬ ਇੰਸਪੈਕਟਰ ਦੇ ਅਹੁੱਦੇ ਤੇ ਕੰਮ ਕਰਨ ਵਾਲੇ ਹਰਸ਼ਜੋਤ ਕੌਰ ਦੇ ਖਿਲਾਫ ਕਾਰਵਾਈ ਕਰਨ ਲਈ ਮੰਗ ਪੱਤਰ ਡੀ.ਆਈ.ਜੀ. ਪਟਿਆਲਾ ਰੇਂਜ ਨੂੰ ਦਿੱਤਾ ਹੈ।
ਪੰਡਿਤਰਾਉ ਧਰੇਨਵਰ ਦਾ ਆਰੋਪ ਹੈ ਕਿ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿੱਚ ਜਿੰਮੇਵਾਰ ਅਫਸਰ ਹੋਣ ਦੇ ਬਾਵਜੂਦ ਸਿੱਧੂ ਮੁੱਸੇਵਾਲਾ ਦੇ ਗਾਣੇ ਵਿੱਚ ਅਦਾਕਾਰੀ ਪੇਸ਼ ਕੀਤੀ ਹੈ ਜਿਸ ਗਾਣੇ ਵਿੱਚ ਨਾ ਸਿਰਫ “ਸੁਣਿਆ ਕਿ ਤੇਰੇ ਕੋਲ ਸੱਤ ਅਸਲੇ” ਵਰਗੇ ਭੜਕਾਉ ਸ਼ਬਦਾਵਲੀ ਮੋਜੂਦ ਹੈ ਬਲਕਿ ਗਾਣੇ ਦੇ ਟਾਇਟਲ ਵਿੱਚ ਅਣਫੱਕਵਿਦੇਵਲ ਵਰਗੇ ਲੱਚਰ ਭਰੀ ਸ਼ਬਦਾਵਲੀ ਹੈ। ਇਸ ਲਈ ਪੰਡਿਤਰਾਉ ਨੇ ਮੰਗ ਕੀਤੀ ਹੈ ਕਿ ਇਸ ਗਾਣੇ ਦੇ ਵਿੱਚ ਅਦਾਕਾਰੀ ਪੇਸ਼ ਕਰਨ ਲਈ ਹਰਸ਼ਜੋਤ ਕੌਰ ਨੇ ਪੰਜਾਬ ਪੁਲਿਸ ਵਿਭਾਗ ਤੋਂ ਮੰਨਜੂਰੀ ਲਈ ਹੈ ਜਾਂ ਨਹੀਂ। ਇਸਤੋਂ ਇਲਾਵਾ ਪੰਡਿਤਰਾਉ ਨੇ ਜਾਣਕਾਰੀ ਮੰਗੀ ਹੈ ਕਿ ਇਹ ਗਾਣਾ ਸੈਂਸਰ ਬੋਰਡ ਆਫ ਇੰਡੀਆ ਤੋਂ ਪਾਸ ਹੋਇਆ ਹੈ ਜਾਂ ਨਹੀਂ। ਫਿਲਮ ਦੇ ਟਾਇਟਲ ਅਣਫੱਕਵਿਦੇਵਲ ਸ਼ਬਦ ਦੇ ਇਤਰਾਜ ਕਰਦੇ ਹੋਏ ਪੰਡਿਤਰਾਉ ਨੇ ਹਰਸ਼ਜੋਤ ਕੋਰ ਤੋਂ ਲਿਖਿਤ ਰੂਪ ਵਿੱਚ ਇਸ ਸ਼ਬਦ ਦਾ ਅਰਥ ਮੰਗਿਆ ਹੈ। ਇਸ ਗਾਣੇ ਵਿੱਚ ਅਵਾਜ ਪ੍ਰਦੂਸ਼ਣ ਨੂੰ ਫੈਲਾਉਣ ਵਾਲੇ ਲਾਊਡ ਸਪੀਕਰ ਦੀ ਵਰਤੋਂ ਹੋਣ ਦੇ ਆਰੋਪ ਵੀ ਪੰਡਿਤਰਾਉ ਨੇ ਲਗਾਏ ਹਨ।
ਪਟਿਆਲਾ ਰੇਂਜ ਦੇ ਡੀ.ਜੀ.ਪੀ. ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੂੰ ਮਿਲ ਕੇ ਆਪਣੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੰਡਿਤਰਾਉ ਨੇ ਕਿਹਾ ਕਿ ਬਿਕਰਮਜੀਤ ਸਿੰਘ ਦੁੱਗਲ, ਆਈ.ਪੀ.ਐੱਸ. ਨੇ ਸਬੰਧਿਤ ਵਿਭਾਗ ਤੋਂ ਰਿਪੋਰਟ ਮੰਗੀ ਹੈ।
ਪੰਡਿਤਰਾਉ ਨੇ ਕਿਹਾ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22.7.2019 ਦੇ ਹੁਕਮ ਦੇ ਬਾਵਜੂਦ ਜਿੰਮੇਵਾਰ ਪੁਲਿਸ ਅਫਸਰ ਗਲਤ ਗਾਣੇ ਤੇ ਅਦਾਕਾਰੀ ਪੇਸ਼ ਕਰਨਾ ਨਾ ਸਿਰਫ ਪੰਜਾਬ ਪੁਲਿਸ ਦੀ ਬੇਇੱਜਤੀ ਹੈ ਬਲਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ 22.7.2019 ਦੇ ਹੁਕਮਾਂ ਦੀ ਉਲੰਘਣਾ ਵੀ ਹੈ। ਇਸ ਲਈ ਭਵਿੱਖ ਵਿੱਚ ਕੋਈ ਵੀ ਜਿੰਮੇਵਾਰ ਅਧਿਕਾਰੀ ਨੂੰ ਗਲਤ ਗਾਣੇ ਤੇ ਨਾ ਹੀ ਅਦਾਕਾਰੀ ਪੇਸ਼ ਕਰਨਾ ਚਾਹੀਦਾ ਹੈ ਤੇ ਨਾ ਹੀ ਗਾਉਣਾ ਚਾਹੀਦਾ ਹੈ।

