ਪਟਿਆਲਾ

ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਚਿਨਾਰ ਬਾਗ ਐਸੋ. ਨੇ ਪੌਦੇ ਲਗਾਏ

ਪਟਿਆਲਾ/ਕੰਵਰ ਬੇਦੀ/ਮਧੂਸਾਰ ਬਿਊਰੋ)
ਚਿਨਾਰ ਬਾਗ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਫਲੌਲੀ ਪਟਿਆਲਾ ਵੱਲੋਂ ਵਾਤਾਵਰਣ ਤਹਿਤ ਪੌਦੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਪਿੰਡ ਫਲੌਲੀ ਅਤੇ ਐਸੋ. ਦੇ ਪ੍ਰਧਾਨ ਕੁਲਪਿੰਦਰ ਸ਼ਰਮਾ ਦੀ ਅਗਵਾਈ ‘ਚ ਚਿਨਾਰ ਬਾਗ, ਫਲੌਲੀ, ਪਟਿਆਲਾ ਅਤੇ ਨੇੜਲੇ ਏਰੀਏ ‘ਚ ਪਿੱਪਲ, ਨਿੰਮ, ਜਾਮਣ ਅਤੇ ਫੁੱਲਾਂ ਦੇ ਬੂਟੇ ਲਗਾਏ ਗਏ।

ਉਨ੍ਹਾਂ ਦੱਸਿਆ ਕਿ ਵੱਧ ਰਹੇ ਪ੍ਰਦੂਸ਼ਣ ਕਾਰਨ ਵਾਤਾਵਰਣ ਦੂਸ਼ਿਤ ਹੁੰਦਾ ਜਾ ਰਿਹਾ ਹੈ, ਜੋ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣਾ ਅੱਜ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਮੌਸਮ ਬੂਟੇ ਲਗਾਉਣ ਲਈ ਬੇਹੱਦ ਢੁਕਵਾਂ ਹੈ ਕਿਉਂਕਿ ਬੂਟੇ ਤੇਜ਼ੀ ਨਾਲ ਵੱਧਦੇ ਫੁੱਲਦੇ ਹਨ। ਉਨ੍ਹਾਂ ਕਿਹਾ ਕਿ ਐਸੋ. ਨਾ ਸਿਰਫ ਚਿਨਾਰ ਬਾਗ ਦੀ ਸਾਂਭ ਸੰਭਾਲ ਅਤੇ ਸਫਾਈ ਲਈ ਵਚਨਬੱਧ ਹੈ ਸਗੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਜਾਗਰੂਕ ਕਰਦੀ ਹੈ। ਇਸ ਮੌਕੇ ਡਾ. ਉਂਕਾਰ ਸਿੰਘ ਐਸ.ਬੀ.ਆਈ ਬੈਂਕ ਦੇ ਮੈਨੇਜਰ ਮਨੋਜ ਕੁਮਾਰ ਦਾ ਬੂਟੇ ਦਾਣ ਕਰਨ ‘ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *