ਅੰਮ੍ਰਿਤਸਰਪੰਜਾਬ

ਬਰਗਾੜੀ ਕਾਂਡ ਨੂੰ ਲੈ ਕੇ ਵੀਰ ਸਿੰਘ ਲੋਪੋਕੇ ਦਾ ਪੂਤਲਾ ਫੂਕਿਆ ਤੇ ਨਾਅਰੇਬਾਜੀ ਕੀਤੀ

ਪਿੰਡ-ਪਿੰਡ ਪੁਤਲੇ ਫੂਕੇ ਜਾਣਗੇ : ਬਾਬਾ ਰਾਜਨ

ਚੌਗਾਵਾਂ 12 ਜੁਲਾਈ (ਸੋਨੂੰ ਨਰੂਲਾ/ਮਧੂਸਾਰ ਬਿਊਰੋ) ਬਰਗਾੜੀ ਕਾਂਡ ਨੂੰ ਲੈ ਕੇ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ  ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜ਼ਿਲਾ ਦਿਹਾਤੀ ਪ੍ਰਧਾਨ ਜਥੇ: ਵੀਰ ਸਿੰਘ ਲੋਪੋਕੇ ਵੱਲੋਂ ਦਿੱਤੇ ਗਏ ਵਿਵਾਦ ਪੂਰਕ ਬਿਆਨ ਨੂੰ ਲੈ ਕੇ ਅੱਜ ਵੱਖ ਵੱਖ ਸਿੱਖ ਜਥੇਬੰਦੀਆਂ ਕਿਸਾਨ ਮਜਦੂਰ ਮੁਲਾਜਮ ਤੇ ਦੁਕਾਨਦਾਰਾਂ ਯੂਨੀਅਨ ਦੇ ਆਗੂਆਂ ਨੇ ਕਸਬਾ ਚੋਗਾਵਾਂ ਚ ਵੀਰ ਸਿੰਘ ਲੋਪੋਕੇ ਦਾ ਪੁਤਲਾ ਫੂਕਿਆ ਅਤੇ ਇਸ ਖਲਿਾਫ ਨਾਅਰੇਬਾਜੀ ਕੀਤੀ ਜੱਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਬਾਬਾ ਰਾਜਨ ਸਿੰਘ ਮੌੜੇ, ਬੀਬੀ  ਬਲਵਿੰਦਰ ਕੌਰ, ਪਰਗਟ ਸਿੰਘ, ਮੇਜਰ ਸਿੰਘ, ਕਰਨਜੀਤ ਸਿੰਘ ਕੰਨਾ, ਗੁਰਟੇਕ ਸਿੰਘ ਕੋਟਲੀ ਅੋਲਖ,ਸੁੱਖਾ ਸਿੰਘ ਵਣੀਏਕੇ ਗੁੁਰਜੀਤ ਸਿੰਘ ਠੱਠਾ ਆਦਿ ਨੇ ਇੱਕ ਸੁਰ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮੰਗ ਕੀਤੀ ਕਿ ਬਰਗਾੜੀ ਕਾਂਡ ਪ੍ਰਤੀ ਲੋਪੋਕੇ ਵੱਲੋਂ ਦਿੱਤੇ ਇਤਰਾਜ਼ਯੋਗ ਬਿਆਨ ਜਿਸ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਹਨ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ  ।

Leave a Reply

Your email address will not be published. Required fields are marked *