ਦੇਸ਼-ਵਿਦੇਸ਼ਪੰਜਾਬ

ਕੇਜਰੀਵਾਲ ਸਰਕਾਰ ਦੇ ਐਸਡੀਐਮ ਦਾ ਫੁਰਮਾਨ : ਗੁਰਦੁਆਰਿਆਂ ’ਚ ਕੋਈ ਨਾ ਆਵੇ-ਜਾਵੇ, ਨਹੀਂ ਤਾਂ ਕਰ ਦਿਆਂਗੇ ਸੀਲ

ਨਵੀਂ ਦਿੱਲੀ 13 ਜੁਲਾਈ (ਮਧੂਸਾਰ ਬਿਊਰੋ) ਦਿੱਲੀ ਵਿਚ ਵਸੰਤ ਵਿਹਾਰ ਦੇ ਉੱਪ ਜਲ੍ਹਿਾ ਅਧਿਕਾਰੀ (ਐੱਸ.ਡੀ.ਐੱਮ.) ਨੇ ਗੁਰਦੁਆਰਿਆਂ ਦੇ ਅਧਿਕਾਰੀਆਂ ਨੂੰ ਦਿੱਲੀ ਆਫਤ ਪ੍ਰਬੰਧਨ ਅਥਾਰਟੀ (ਡੀ.ਡੀ.ਐੱਮ.ਏ.) ਦੇ ਆਦੇਸ਼ ਦਾ ਸਖਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ‘ਚ ਕਿਸੇ ਵੀ ਧਾਰਮਿਕ ਸਥਾਨ ‘ਚ ਸ਼ਰਧਾਲੂਆਂ ਦੇ ਪ੍ਰਵੇਸ਼ ‘ਤੇ ਰੋਕ ਹੈ। ਡੀ.ਡੀ.ਐੱਮ.ਏ. ਵਲੋਂ 10 ਜੁਲਾਈ ਨੂੰ ਜਾਰੀ ਤਾਜਾ ਆਦੇਸ਼ਾਂ ਅਨੁਸਾਰ,‘‘ਧਾਰਮਿਕ ਸਥਾਨਾਂ ਨੂੰ ਖੁੱਲ੍ਹੇ ਰਹਿਣ ਦੀ ਮਨਜੂਰੀ ਰਹੇਗੀ ਪਰ ਸ਼ਰਧਾਲੂਆਂ ਦੇ ਪ੍ਰਵੇਸ਼ ਦੀ ਮਨਜੂਰੀ ਨਹੀਂ ਦਿੱਤੀ ਜਾਵੇਗੀ।‘‘

ਵਸੰਤ ਵਿਹਾਰ ਦੇ ਐੱਸ.ਡੀ.ਐੱਮ. ਅੰਕੁਰ ਪ੍ਰਕਾਸ਼ ਮੇਸ਼ਰਾਮ ਵਲੋਂ ਜਾਰੀ ਇਕ ਆਦੇਸ਼ ‘ਚ ਕਿਹਾ ਗਿਆ,‘‘ਕਿਸੇ ਵੀ ਤਰ੍ਹਾਂ ਦੇ ਉਲੰਘਣ ‘ਤੇ ਸੰਬੰਧਤ ਗੁਰਦੁਆਰੇ ਦੇ ਅਧਿਕਾਰੀਆਂ ਨਾਲ ਹੀ ਵਿਅਕਤੀ ਵਿਰੁੱਧ ਸਖਤ ਅਪਰਾਧਕ ਕਾਰਵਾਈ ਕੀਤੀ ਜਾਵੇਗੀ। ਸੰਬੰਧਤ ਗੁਰਦੁਆਰੇ ਦੇ ਸਾਰੇ ਪ੍ਰਧਾਨ/ਸਕੱਤਰ/ਸੰਯੁਕਤ ਸਕੱਤਰ/ਸੇਵਾਦਾਰ ਨੂੰ ਉਪਰੋਕਤ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ।‘‘
ਇਸ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਦੇਸ਼ ‘ਚ ਸਿਰਫ ਗੁਰਦੁਆਰਿਆਂ ਨੂੰ ਲੈ ਕੇ ਜਾਰੀ ਸਰਕੂਲਰ ‘ਤੇ ਸਵਾਲ ਖੜ੍ਹਾ ਕੀਤਾ। ਸਿਰਸਾ ਨੇ ਟਵੀਟ ਕੀਤਾ,‘‘ਅੰਕੁਰ ਪ੍ਰਕਾਸ਼ ਦਾ ਆਦੇਸ਼ ਪੜ੍ਹ ਕੇ ਹੈਰਾਨ ਹਾਂ, ਜੋ ਕਿ ਸਾਰੇ ਧਾਰਮਿਕ ਸਥਾਵਾਂ ਨੂੰ ਲੈ ਕੇ ਚਿੰਤਾ ਜਾਹਰ ਕਰਦਾ ਹੈ ਪਰ ਸਿਰਫ ਗੁਰਦੁਆਰਿਆਂ ਨੂੰ ਸ਼ਰਧਾਲੂਆਂ ਲਈ ਬੰਦ ਰੱਖਣ ਦਾ ਜਕਿਰ ਕਿਉਂ ਨਹੀਂ ਕੀਤਾ ਗਿਆ? ਗੁਰਦੁਆਰਿਆਂ ਦੇ ਪ੍ਰਧਾਨਾਂ/ਸਕੱਤਰਾਂ ਅਤੇ ਸੇਵਾਦਾਰਾਂ ਲਈ ਅਜਿਹੇ ਸਖਤ ਲਹਿਜੇ ਦਾ ਉਪਯੋਗ ਕਿਉਂ?‘‘ ਉਨ੍ਹਾਂ ਕਿਹਾ,‘‘ਅਸੀਂ ਡੀ.ਡੀ.ਐੱਮ.ਏ. ਦੇ ਇਸ ਭੇਦਭਾਵਪੂਰਨ ਰਵੱਈਏ ਦੀ ਨਿੰਦਾ ਕਰਦੇ ਹਾਂ। ਜਾਂ ਤਾਂ ਇਸ ਆਦੇਸ਼ ਨੂੰ ਰੱਦ ਕੀਤਾ ਜਾਵੇ ਜਾਂ ਸਰਕੂਲਰ ‘ਚ ਸਾਰੇ ਧਾਰਮਿਕ ਸਥਾਨਾਂ ਦਾ ਜਕਿਰ ਕੀਤਾ ਜਾਵੇ।‘‘

Leave a Reply

Your email address will not be published. Required fields are marked *