ਪਟਿਆਲਾ

ਮੁਲਾਜ਼ਮਾਂ ਵੱਲੋਂ ਜਿਲਾ ਪੱਧਰ ਤੇ 24 ਘੰਟਿਆਂ ਦੀਆਂ ਸਮੂਹਕ ਭੁੱਖ ਹੜਤਾਲਾਂ ਸ਼ੁਰੂ

ਪਟਿਆਲਾ 14 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੱਦੇ ਤੇ ਜਿਲਾ ਸਦਰ ਮੁਕਾਮਾ ਤੇ 24 ਘੰਟਿਆਂ ਲਈ ਭੁੱਖ ਹੜਤਾਲ ਸ਼ੁਰੂ ਕਰਕੇ ਮੁਲਾਜਮ ਮੰਗਾਂ ਦਾ ਪੰਜਾਬ ਸਰਕਾਰ ਵਲੋਂ ਨਿਬੇੜਾ ਨਾ ਕਰਨ ਦੇ ਰੋਸ ਵਜੋਂ ਭੁੱਖ ਹੜਤਾਲੀ ਕੈਂਪਾਂ ਅੱਗੇ ਪਿੱਟਸਿਆਪਾ ਕੀਤਾ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਦਿੱਤੀ ਤੇ ਕਿਹਾ ਕਿ ਕੈਪਟਨ ਸਰਕਾਰ ਨੇ ਘਰਘਰ ਨੌਕਰੀਆਂ ਦੇਣ ਦੀ ਬਜਾਏ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦਾ ਪੁਨਰਗਠਨ ਕਰਕੇ ਤੀਜਾ ਤੇ ਚੋਥਾ ਦਰਜਾ ਮੁਲਾਜਮਾਂ ਦੀਆਂ ਲੱਖਾਂ ਅਸਾਮੀਆਂ ਦਾ ਭੋਗ ਪਾ ਦਿੱਤਾ ਹੈ।

ਵਰਕਚਾਰਜ, ਕੰਟਰੈਕਟ, ਆਊਟ ਸੋਰਸ ਤੇ ਡੇਲੀਵੇਜਿਜ਼ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੋਂ ਇਨਕਾਰੀ ਕਰਦੇ ਹੋਏ ਨਵਾਂ ਰੈਗੂਲਾਇਜੇਸ਼ਨ ਬਿਲ 2020 ਲਿਆਦਾ ਜਾ ਰਿਹਾ ਹੈ, ਜੋ ਸਾਰੇ ਕੱਚੇ ਕਾਮਿਆਂ ਲਈ ਘਾਤਕ ਸਿੱਧ ਹੋਵੇਗਾ। ਨਵੇਂ ਤਨਖਾਹ ਸਕੇਲਾਂ ਵਿੱਚ ਮੁਲਾਜਮਾਂ ਨੂੰ ਜਬਰਦਸਤ ਰਗੜਾ ਲਾਇਆ ਗਿਆ ਹੈ ਤੇ ਚੋਥਾ ਦਰਜਾ ਮੁਲਾਜਮਾਂ ਨੂੰ ਮੰਗ ਅਨੁਸਾਰ ਮੁੱਢਲਾ ਤਨਖਾਹ ਸਕੇਲ 26000/ ਰੁਪਏ ਦੇਣ ਤੋਂ ਅਤੇ 7 ਫੀਸਦੀ ਸਲਾਨਾ ਤਰੱਕੀ ਦੇਣ ਤੋਂ ਪਾਸਾ ਵੱਟ ਲਿਆ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਇਕ ਚੋਥਾ ਦਰਜਾ ਕਰਮਚਾਰੀ ਨੂੰ ਸਾਲ ਵਿੱਚ 1200 ਰੁਪਏ ਦੇ ਲਗਭਗ ਸਲਾਨਾ ਇੰਕਰੀਮੈਂਟ ਲਗਦੀ ਹੈ ਜਦੋਂ ਕਿ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾਮ ਤੇ 2400 ਰੁਪਏ ਸਾਲ ਦੀ ਕਟੌਤੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਮਿਲ ਰਹੇ ਭੱਤੇ ਵੀ ਵਾਪਸ ਹੋਏ ਹਨ ਤੇ ਮੰਗਾਂ ਨੂੰ ਸਰਕਾਰ ਨੇ ਹੁਣ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਮਿਤੀ 15 ਜੁਲਾਈ ਨੂੰ ਭੁੱਖ ਹੜਤਾਲਾਂ ਸਮਾਪਤ ਕਰਨ ਸਮੇਂ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਅਤੇ ਰੋਸ ਮਾਰਚ ਕੀਤੇ ਜਾਣਗੇ ਤੇ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ, ਸਥਾਨਕ ਸਰਕਾਰਾਂ, ਮੰਤਰੀ, ਵਿੱਤ ਮੰਤਰੀ ਅਤੇ ਮੁੱਖ ਸਕੱਤਰ ਦੇ ਨਾਮ ਤੇ ਚਾਰ ਪੜਤਾਂ ਵਿੱਚ ਯਾਦ ਪੱਤਰ ਦਿੱਤੇ ਜਾਣਗੇ।

ਪਟਿਆਲਾ ਵਿਖੇ ਰਜਿੰਦਰਾ ਹਸਪਤਾਲ ਵਿੱਚ ਚਲ ਰਹੇ ਪੜਾਅਵਾਰ ਸੰਘਰਸ਼ਾਂ ਦੇ ਪੰਡਾਲ ਵਿੱਚ ਮੁਲਾਜਮਾਂ ਵੱਲੋਂ ਜਿਸ ਵਿੱਚ ਸੰਦੀਪ ਕੌਰ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਮਨਜਿੰਦਰ ਕੌਰ, ਹਰਪੁਨੀਤ ਕੌਰ, ਰਮਨਦੀਪ ਕੌਰ, ਸੁਨੀਤਾ ਰਾਣੀ, ਅਤੁਲ ਕੁਮਾਰ, ਬਲਵਿੰਦਰ ਸਿੰਘ, ਮਨਮਿੰਦਰ ਕੌਰ, ਪੂਨਮ ਸ਼ਰਮਾ, ਬਲਜੀਤ ਕੌਰ, ਸੀਮਾ ਰਾਣੀ, ਦੀਪ ਚੰਦ ਹੰਸ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਰਾਮ ਲਾਲ ਰਾਮਾ, ਜਸਵਿੰਦਰ ਸਿੰਘ, ਗੁਰਜੀਤ ਸਿੰਘ, ਕੁਲਵੰਤ ਸਿੰਘ, ਦਿਵਾਨ ਨਾਗਰ, ਸੰਦੀਪ ਕੁਮਾਰ, ਮੇਜਰ ਸਿੰਘ, ਨਿਰਮਲ ਸਿੰਘ, ਸੁਖਦੇਵ ਸਿੰਘ ਲੱਕੀ, ਭਜਨ ਸਿੰਘ 24 ਘੰਟੇ ਦੀ ਭੁੱਖ ਹੜਤਾਲ ਤੇ ਬੈਠੇ। ਜਿਸ ਵਿੱਚ ਕੰਟਰੈਕਟ, ਨਰਸਿੰਗ / ਪੈਰਾ ਮੈਡੀਕਲ ਅਤੇ ਆਊਟ ਸੋਰਸ ਤੇ ਕੰਮ ਕਰ ਰਹੀਆਂ ਔਰਤਾਂ ਵੀ ਬੈਠੀਆਂ ਤੇ ਮਿਤੀ 15072021 ਨੂੰ ਦਿਨ ਸਮੇਂ ਜਾਗੋ ਕੱਢ ਕੇ ਮੋਤੀ ਮਹਿਲ ਤੇ ਸਥਾਨਕ ਸਰਕਾਰ ਮੰਤਰੀ ਦੀ ਰਿਹਾਇਸ਼ੀ ਵੱਲ ਮਾਰਚ ਕੀਤਾ ਜਾਵੇਗਾ। ਯੂਨੀਅਨ ਦੇ ਪ੍ਰਮੁੱਖ ਆਗੂ ਜੋ ਹਾਜਰ ਸਨ ਉਹਨਾਂ ਵਿੱਚ ਦਰਸ਼ਨ ਸਿੰਘ ਲੁਬਾਣਾ, ਦੀਪ ਚੰਦ ਹੰਸ, ਬਲਜਿੰਦਰ ਸਿੰਘ, ਜਗਮੋਹਨ ਸਿੰਘ ਨੋਲੱਖਾ, ਰਾਮ ਕਿਸ਼ਨ, ਮਾਧੋ ਲਾਲ, ਸਵਰਨ ਸਿੰਘ ਬੰਗਾ, ਅਰੁਣ ਕੁਮਾਰ, ਰਾਮ ਲਾਲ ਰਾਮਾ, ਸੂਰਜ ਪਾਲ ਯਾਦਵ, ਜਗਜੀਤ ਸਿੰਘ ਲੱਡੂ, ਓਂਕਾਰ ਸਿੰਘ ਦਮਨ, ਪ੍ਰੀਤਮ ਸਿੰਘ, ਤਰਲੋਚਨ ਗਿਰ, ਚੰਦਰ ਭਾਨ, ਇੰਦਰਪਾਲ, ਪ੍ਰਕਾਸ਼ ਲੁਬਾਣਾ, ਸ਼ਾਮ ਸਿੰਘ, ਅਨਿਲ ਕੁਮਾਰ, ਰਾਮ ਸਿੰਘ, ਰਤਨ ਕੁਮਾਰ ਸ਼ਰਮਾ, ਪ੍ਰਦੀਪ ਕੁਮਾਰ ਸੋਨੂੰ ਆਦਿ ਹਾਜਰ ਸਨ।

Leave a Reply

Your email address will not be published. Required fields are marked *