ਓਡੀਸ਼ਾ ’ਚ ਐੱਸ.ਟੀ.ਐੱਫ. ਨੇ 2 ਹਥਿਆਰ ਤਸਕਰ ਕੀਤੇ ਗਿ੍ਰਫਤਾਰ, 10 ਬੰਦੂਕਾਂ ਬਰਾਮਦ
ਭੁਵਨੇਸ਼ਵਰ 18 ਜੁਲਾਈ (ਮਧੂਸਾਰ ਬਿਊਰੋ) ਓਡੀਸ਼ਾ ਅਪਰਾਧ ਸ਼ਾਖਾ ਨੇ ਸਪੈਸ਼ਲ ਟਾਸਕ ਫੋਰਸ ਨੇ ਇਕ ਅੰਤਰਰਾਜੀ ਬੰਦੂਕ ਵਪਾਰ ਰੈਕੇਟ ਦਾ ਪਰਦਾਫਾਸ਼ ਕਰ ਕੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ 2 ਅਪਰਾਧੀਆਂ ਨੂੰ ਗਿ੍ਰਫਤਾਰ ਕਰ ਕੇ ਉਨ੍ਹਾਂ ਕੋਲੋਂ 10 ਬੰਦੂਕਾਂ ਬਰਾਮਦ ਕੀਤੀਆਂ ਹਨ। ਅਪਰਾਧ ਸ਼ਾਖਾ (ਐੱਸ.ਟੀ.ਐੱਫ.) ਦੇ ਪੁਲਸ ਸੁਪਰਡੈਂਟ ਐਤਵਾਰ ਨੂੰ ਦੱਸਿਆ ਕਿ ਐੱਸ.ਟੀ.ਐੱਫ. ਦੇ ਜਵਾਨਾਂ ਨੇ ਖੁਦਰਾ-ਰਨਪੁਰ ਸਰਹੱਦ ਤੋਂ ਸ਼ਨੀਵਾਰ ਨੂੰ 2 ਦੋਸ਼ੀਆਂ ਨੂੰ ਗਿ੍ਰਫਤਾਰ ਕੀਤਾ। ਉਨ੍ਹਾਂ ਦੱਸਿਆ ਕਿ ਫੜੇ ਜਾਣ ਦੇ ਸਮੇਂ ਦੋਸ਼ੀ ਬੰਦੂਕਾਂ ਦੀ ਵਿਕਰੀ ਦਾ ਸੌਦਾ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਐੱਸ.ਟੀ.ਐੱਫ. ਦੇ ਜਵਾਨਾਂ ਨੇ ਇਨ੍ਹਾਂ ਦੋਹਾਂ ਦੋਸ਼ੀਆਂ ਕੋਲੋਂ 10 ਬੰਦੂਕਾਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਕੋਲੋਂ 5 ਪਿਸਤੌਲਾਂ ਅਤੇ ਹੋਰ ਐੱਸ.ਬੀ.ਐੱਮ.ਐੱਲ. ਬੰਦੂਕਾਂ ਹਨ। ਨਾਲ ਹੀ ਇਨ੍ਹਾਂ ਲੋਕਾਂ ਕੋਲੋਂ 8 ਕਾਰਤੂਸ ਵੀ ਬਰਾਮਦ ਹੋਏ ਹਨ।
ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਰਨਪੁਰ ਦੇ ਬਸੰਤ ਮੋਹਰਾਣਾ ਅਤੇ ਖੋਧਰਾ ਸ਼ਹਿਰ ਦੇ ਵਾਸੀ ਕਿ੍ਰਸ਼ਨ ਚੰਦਰ ਸ਼੍ਰੀਚੰਦਨ ਦੇ ਰੂਪ ’ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਹਾਂ ਦੋਸ਼ੀਆਂ ਵਿਰੁੱਧ ਕੁਝ ਪੁਲਸ ਥਾਣਿਆਂ ’ਚ ਅਪਰਾਧਕ ਮਾਮਲੇ ਪਹਿਲਾਂ ਤੋਂ ਦਰਜ ਹਨ। ਉਨ੍ਹਾਂ ਦੱਸਿਆ ਕਿ ਐੱਸ.ਟੀ.ਐੱਫ. ਜਵਾਨਾਂ ਨੇ ਇਨ੍ਹਾਂ ਲੋਕਾਂ ਕੋਲੋਂ ਇਕ ਮੋਟਰਸਾਈਕਲ ਅਤੇ ਹੋਰ ਅਪਰਾਧਕ ਸਮੱਗਰੀਆਂ ਵੀ ਜਬਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਿਲਸਿਲੇ ’ਚ ਜਾਨਕੀਆ ਥਾਣੇ ’ਚ ਆਰਮਜ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਧੰਦੇ ’ਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

