ਦੇਸ਼-ਵਿਦੇਸ਼ਪੰਜਾਬ

ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲੀਸ ਦੀ ਅਪੀਲ ਕਿਸਾਨਾਂ ਵੱਲੋਂ ਰੱਦ

ਨਵੀਂ ਦਿੱਲੀ, 18 ਜਲਾਈ (ਮਧੂਸਾਰ ਬਿਊਰੋ) ਦਿੱਲੀ ਪੁਲੀਸ ਨੇ ਕਿਸਾਨ ਯੂਨੀਅਨਾਂ ਨੂੰ ਕਿਹਾ ਕਿ ਉਹ 22 ਜੁਲਾਈ ਤੋਂ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੰਸਦ ਦੇ ਸਾਹਮਣੇ ਕੀਤੇ ਜਾਣ ਵਾਲੇ ਪ੍ਰਦਰਸ਼ਨ ਵਿੱਚ ਇਕੱਠੇ ਹੋਣ ਵਾਲਿਆਂ ਦੀ ਗਿਣਤੀ ਘਟਾਉਣ ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਹੈ।

ਰਾਸਟਰੀ ਕਿਸਾਨ ਮਜਦੂਰ ਮਹਾਂਸੰਘ ਦੇ ਕੌਮੀ ਪ੍ਰਧਾਨ ਸਵਿ ਕੁਮਾਰ ਕੱਕਾ ਨੇ ਕਿਹਾ, “ਅਸੀਂ ਪੁਲੀਸ ਨੂੰ ਦੱਸਿਆ ਕਿ ਹਰ ਰੋਜ 200 ਕਿਸਾਨ ਮੌਨਸੂਨ ਸੈਸਨ ਦੌਰਾਨ ਸਿੰਘੂ ਬਾਰਡਰ ਤੋਂ ਸੰਸਦ ਜਾਣਗੇ। ਇਹ ਸਾਂਤਮਈ ਵਿਰੋਧ ਪ੍ਰਦਰਸਨ ਹੋਵੇਗਾ ਅਤੇ ਵਿਰੋਧ ਪ੍ਰਦਰਸਨ ਕਰਨ ਵਾਲਿਆਂ ਦੀ ਪਛਾਣ ਲਈ ਉਨ੍ਹਾਂ ਦੇ ਬੈਜ ਲੱਗੇ ਹੋਣਗੇ।” ਸੰਸਦ ਦਾ ਮੌਨਸੂਨ ਇਜਲਾਸ ਸੋਮਵਾਰ ਨੂੰ ਸੁਰੂ ਹੋਵੇਗਾ ਅਤੇ 13 ਅਗਸਤ ਨੂੰ ਸਮਾਪਤ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰਦਰਸਨਕਾਰੀ ਬਾਰੇ ਵੇਰਵਾ ਪੁਲੀਸ ਨੂੰ ਦਿੱਤਾ ਜਾਵੇਗਾ, ਜਿਸ ਵਿੱਚ ਪ੍ਰਦਰਸਨਕਾਰੀ ਦਾ ਆਧਾਰ ਕਾਰਡ ਅਤੇ ਮੋਬਾਈਲ ਫੋਨ ਨੰਬਰ ਵੀ ਸਾਮਲ ਹੈ।

Leave a Reply

Your email address will not be published. Required fields are marked *