ਦੇਸ਼-ਵਿਦੇਸ਼ਪੰਜਾਬਪਟਿਆਲਾ

ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ : ਪਿੰਡ ਦੁੜਦ ਦੇ ਨੋਜਵਾਨ ਨੇ ਲੋਕਾਂ ਨੂੰ ਦਿੱਲੀ ਜਾਣ ਦਾ ਦਿੱਤਾ ਹੋਕਾ

ਪਟਿਆਲਾ, 27 ਜੁਲਾਈ: (ਮਧੂਸਾਰ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਬਰੂਹਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਮੀਰ ਜਗਾਓ ਦਿੱਲੀ ਜਾਓ ਮੁਹਿੰਮ ਤਹਿਤ ਪਟਿਆਲਾ ਪਹੇਵਾ ਮੁੱਖ ਮਾਰਗ ਤੇ ਹਲਕੇ ਦੇ ਪਿੰਡ ਦੁੜਦ ਦੇ ਨੋਜਵਾਨ ਨੇ ਲੋਕਾਂ ਨੂੰ ਦਿੱਲੀ ਜਾਣ ਦਾ ਹੋਕਾ ਦਿੱਤਾ ।ਸਥਾਨਕ ਬਜ਼ਾਰ ਵਿੱਚ ਸ਼ਾਦੀਪੁਰ ਚੌਂਕ ਭੁਨਰਹੇੜੀ ਵਿਖੇ ਪਿੰਡ ਦੁੜਦ ਦੇ ਨੌਜਵਾਨਾਂ ਦੀ ਟੀਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਹਿਰਾ ਦਿੰਦੇ ਨਜ਼ਰ ਆਏ। ਨੋਜਵਾਨਾ ਇਸ ਲਹਿਰ ਵਿੱਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਇਸ ਮੌਕੇ ਹਰਜੀਤਪਾਲ ਸਿੰਘ , ਸੁਰਜੀਤ ਸਿੰਘ ਤੱਗੜ, ਗੁਰਪ੍ਰੀਤ ਸਿੰਘ ਅਤੇ ਜੋਰਾ ਸਿੰਘ ਸਰਪੰਚ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਜਨ ਅੰਦੋਲਨ ਚਲ ਰਿਹਾ ਹੈ। ਹਰ ਵਰਗ ਦੇ ਲੋਕ ਇਸ ਅੰਦੋਲਨ ਨੂੰ ਸਹਿਯੋਗ ਦੇਣ ਲਈ ਯੋਗਦਾਨ ਪਾ ਰਹੇ ਹਨ ਉਹਨਾਂ ਕਿਹਾ ਕਿ ਕਿਸਾਨ ਸਯੁੰਕਤ ਮੋਰਚਾ ਵਲੋ ਕੇਂਦਰ ਸਰਕਾਰ ਦੇ ਬਰਾਬਰ ਸੰਸਦ ਚਲਾਕੇ ਨਵੀ ਸਿਆਸੀ ਸੋਚ ਲਿਆਦੀ ਜਾ ਰਹੀ ਹੈ। ਜਿਸ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸੁਭਾਵਿਕ ਹੈ। ਜ਼ਮੀਰ ਜਗਾਓ ਦਿੱਲੀ ਜਾਓ ਦਾ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ। ਅਤੇ ਇਸੇ ਤਰ੍ਹਾਂ ਕਾਲੇ ਬੈਨਰ ਹੱਥਾਂ ਵਿੱਚ ਫੜ ਕੇ ਲੋਕਾਂ ਨੂੰ ਦਿੱਲੀ ਜਾਣ ਲਈ ਵੀ ਪ੍ਰੇਰਿਤ ਕਰਨਗੀਆਂ

ਇਸ ਮੌਕੇ ਜੋਰਾ ਸਿੰਘ ਸਰਪੰਚ ਸਿੰਘ , ਗੁਰਜੰਟ ਸਿੰਘ , ਹਰਜਿਤਪਾਲ ਸਿੰਘ , ਸੁਰਜੀਤ ਤੱਗੜ ,ਦਰਸ਼ਨ ਦਾਸ,ਜਗਤਾਰ ਸਿੰਘ , ਦਲਜੀਤ ਸਿੰਘ , ਅਮਨ ਸਿੰਘ, ਗੁਰਦਿੱਤ ਸਿੰਘ , ਅਮਰਿੰਦਰ ਸਿੰਘ, ਮੁਖਤਿਆਰ ਸਿੰਘ, ਕਪੂਰ ਦਾਸ, ਬੂਟਾ ਸਿੰਘ , ਕਰਨੈਲ ਸਿੰਘ , ਤਰਸੇਮ ਸਿੰਘ, ਹਰਦੀਪ ਸਿੰਘ ਦੁਸਾਂਝ, ਜਸਵਿੰਦਰ ਸਿੰਘ ਪੰਜੇਟਾ, ਸਵਰਨਜੀਤ ਸਿੰਘ ਭੋਲਾ ਗਿੰਨੀ, ਗੁਰਦੇਵ ਸਿੰਘ ਮਾਨ, ਕਪੂਰ ਦਾਸ, ਜਗਤਾਰ ਸਿੰਘ, ਦਲਜੀਤ ਸਿੰਘ ਆਦਿ ਮੌਜੂਦ ਸਨ।

Leave a Reply

Your email address will not be published. Required fields are marked *