ਸਰਕਾਰ ਲੋਕਾਂ ਦੇ ਅਸਲੀ ਮਸਲਿਆਂ ਨੂੰ ਹੱਲ ਨਹੀਂ ਕਰ ਸਕੀ : ਬਰਸਟ
ਸਮਾਣਾ 10 ਅਗਸਤ (ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਸਰਦਾਰ ਹਰਚੰਦ ਸਿੰਘ ਬਰਸਟ ਦੀ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਸਮਾਣਾ ਦੇ ਵੱਖ ਵੱਖ ਪਿੰਡਾ, ਅਤੇ ਸਮਾਣਾ ਸਹਿਰ ਦੇ ਸਾਰੇ ਵਾਰਡਾਂ ਦੇ ਨੁਮਾਇੰਦਿਆਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਮ ਇਕ ਮੰਗ ਪੱਤਰ ਐਸ ਡੀ ਐਮ ਸਮਾਣਾ ਰਾਹੀ ਭੇਜਿਆ ਗਿਆ।
ਇਸ ਮੰਗ ਪੱਤਰ ਵਿੱਚ ਸਮਾਣਾ ਹਲਕੇ ਦੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਜਿਸ ਤਰਾਂ ਕਿ ਸੁਵਿਧਾ ਕੇਂਦਰਾਂ ਵਿੱਚ ਲੋਕਾਂ ਦੀ ਖੱਜਲ ਖੁਆਰੀ ਬੰਦ ਕਰਣਾ, ਅਵਾਰਾ ਪਸੂਆਂ ਅਤੇ ਕੁੱਤਿਆਂ ਦਾ ਪ੍ਰਬੰਧ ਕਰਨਾ ,ਰੇਹੜੀ- ਰਿਕਸਾ ਟੈਂਪੂ ਚਾਲਕਾਂ ਅਤੇ ਟੈਕਸੀਆਂ ਖੜ੍ਹਨ ਲਈ ਸੁਵਿਧਾਵਾਂ ਨਾਲ ਲੈਸ ਪੱਕੇ ਸੇਡ ਬਣਾਉਣਾ, ਗਲੀਆਂ ਨਾਲੀਆਂ ਸੜਕਾਂ ਅਤੇ ਸੀਵਰੇਜ ਸਿਸਟਮ ਵਿੱਚ ਸੁਧਾਰ ਕਰਨਾ, ਧਾਰਮਿਕ ਅਸਥਾਨ ਅਤੇ ਵਿਦਿਅਕ ਅਦਾਰਿਆਂ ਨੇੜੇ ਤੋਂ ਸਰਾਬ ਦੇ ਠੇਕੇ ਬੰਦ ਕਰਨਾ ,ਸਹਿਰ ਅੰਦਰ ਸਾਫ-ਸਫਾਈ ਦਾ ਯੋਗ ਪ੍ਰਬੰਧ ਕਰਨਾ, ਪੈਟਰੋਲ ਡੀਜਲ ਗੈਸ ਮਹਿੰਗਾਈ ਤੇ ਰੋਕ ਲਗਾਉਣ ਅਤੇ ਸਮਾਣਾ ਹਲਕੇ ਅੰਦਰ ਬੇਰੁਜਗਾਰਾਂ ਦਾ ਮਸਲਾ ਹੱਲ ਕਰਨ ਲਈ ਰੁਜਗਾਰ ਦੇ ਸਾਧਨ ਪੈਦਾ ਕਰਨਾ ਵਰਗੇ ਮੁਢਲੇ ਮਸਲੇ ਹੱਲ ਕਰਨ ਲਈ ਅਪੀਲ ਕੀਤੀ ਗਈ।
ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਬਰਸਟ ਨੇ ਕਿਹਾ ਕੀ ਪੰਜਾਬ ਸਰਕਾਰ ਲੋਕਾਂ ਦੇ ਅਸਲੀ ਮਸਲਿਆਂ ਨੂੰ ਹੱਲ ਨਹੀਂ ਕਰ ਸਕੀ ਨਸਅਿਾਂ ਦਾ ਦਰਿਆ ਵਗ ਰਿਹਾ ਹੈ। ਹਰ ਪਾਸੇ ਮਾਫੀਆ ਦਾ ਬੋਲਬਾਲਾ ਹੈ। ਬਿਜਲੀ ਮਹਿੰਗੀ ਹੋਣ ਕਾਰਨ ਉਦਯੋਗ ਅਤੇ ਵਪਾਰ ਠੱਪ ਹੋ ਗਏ ਹਨ। 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਗਰੰਟੀ ਹੈ ਕਿ ਹਰ ਪਰਿਵਾਰ ਨੂੰ 300 ਯੁਨਿਟ ਬਿਜਲੀ ਹਰ ਮਹੀਨੇ ਮੁਫਤ ਦਿੱਤੀ ਜਾਵੇਗੀ। ਗਲਤ ਭੇਜੇ ਬਿੱਲ ਮੁਆਫ ਕੀਤੇ ਜਾਣਗੇ ਅਤੇ ਪੰਜਾਬ ਵਿੱਚ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ । ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਸਹਿਰ ਦੇ ਵਾਰਡਾਂ ਵਿਚੋਂ ਭਾਰੀ ਗਿਣਤੀ ਵਿਚ ਆਗੂਆਂ ਅਤੇ ਲੋਕ ਨੁਮਾਇੰਦਿਆਂ ਨੇ ਸਰਿਕਤ ਕੀਤੀ ਜਿਨ੍ਹਾਂ ਵਿੱਚ ਵਿਕਾਸ ਵਰਮਾ ,ਸਾਮ ਲਾਲ ਦੱਤ, ਹਰਿੰਦਰ ਸਿੰਘ ਧਬਲਾਨ, ਗੁਰਪਿਆਰ ਸਿੰਘ ਬਠੋਈ, ਗੁਲਜਾਰ ਸਿੰਘ ਦਗਾਠ ਦੀਪਕ ਬਾਜੀਗਰ, ਹੇਮਇੰਦਰ ਸਿੰਘ ਮੱਲੋਮਾਜਰਾ, ਯੈਂਕੀ ਸਮਾਣਾ ,ਹਰਦੀਪ ਸਿੰਘ ਸੇਖੂਪੁਰ, ਬਲਕਾਰ ਸਿੰਘ ਡਕਾਲਾ, ਮਾਨਾ ਡੋਣ, ਸੈਲੀ ਡਕਾਲਾ, ਨਰਿੰਦਰ ਸਿੰਘ ਬਰਸਟ, ਅਨਿਲ ਗੋਇਲ , ਅਮਰੀਕ ਸਿੰਘ ਗਾਜੇਵਾਸ, ਰਾਜਵਿੰਦਰ ਸਿੰਘ ਗਰੀਨ ਪਾਰਕ, ਗੁਰਜੀਤ ਸਿੰਘ ਗਾਜੇਵਾਸ, ਦੀਪਕ ਕੁਮਾਰ, ਰਮੇਸ ਕੁਮਾਰ, ਅੰਕਿਤ, ਸੁਰਿੰਦਰ ਕੁਮਾਰ।

