ਹਰਪਾਲ ਜੁਨੇਜਾ ਪਾਰਟੀ ਦੀ ਪਟਿਆਲਾ ਸ਼ਹਿਰੀ ਹੀ ਸਹੀ ਚੋਣ: ਵਿਸ਼ਨੂੰ ਸ਼ਰਮਾ, ਇੰਦਰਮੋਹਨ ਬਜਾਜ
ਪਟਿਆਲਾ, 11 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਦੇ ਮੁੱਖ ਸੇਵਾਦਾਰ ਅਤੇ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਨੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਅਤੇ ਸਾਬਕਾ ਚੇਅਰਮੈਨ ਇੰਦਰਮੋਹਨ ਸਿੰਘ ਬਜਾਜ ਤੋਂ ਵੀ ਆਸ਼ੀਰਵਾਦ ਲਿਆ। ਇਸ ਮੌਕੇ ਵਿਸ਼ਨੂੰ ਸ਼ਰਮਾ ਅਤੇ ਇੰਦਰਮੋਹਨ ਸਿੰਘ ਬਜਾਜ ਨੇ ਕਿਹਾ ਕਿ ਹਰਪਾਲ ਜੁਨੇਜਾ ਪਟਿਆਲਾ ਸ਼ਹਿਰੀ ਦੇ ਲਈ ਸਹੀ ਚੋਣ ਹੈ। ਕਿਉਂਕਿ ਹਰਪਾਲ ਜੁਨੇਜਾ ਨੇ ਪਿਛਲੇ ਕਾਫੀ ਸਮੇਂ ਪਟਿਆਲਾ ਸ਼ਹਿਰੀ ਵਿਚ ਵੱਡੇ ਪੱਧਰ ’ਤੇ ਮਿਹਨਤ ਕੀਤੀ ਹੈ ਅਤੇ ਦਿਨ ਰਾਤ ਲੋਕਾ ਦੀ ਸੇਵਾ ਕੀਤਾ। ਇਸ ਤੋਂ ਇਲਾਵਾ ਹਰਪਾਲ ਜੁਨੇਜਾ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਪਾਰਟੀ ਨੇ
ਜਿਹੜੀ ਜਿੰਮੇਵਾਰੀ ਲਗਾਈ ਹੈ, ਉਸ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਸਮੁੱਚੀ ਲੀਡਰਸ਼ਿਪ ਦਾ ਸਹਿਯੋਗ ਮਿਲਿਆ ਹੈ ਅਤੇ ਇਸ ਦੇ ਲਈ ਉਹ ਸੁਮੱਚੀ ਜਿਲੇ ਦੀ ਲੀਡਰਸ਼ਿਪ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਿਛਲੇ ਸਾਢੇ ਚਾਰ ਸਾਲ ਵਿਚ ਸਿਰਫ ਸਬਜਬਾਗ ਹੀ ਦਿਖਾਈ ਹਨ ਪਰ
ਅਕਾਲੀ ਦਲ ਅਜਿਹੀ ਪਾਰਟੀ ਹੈ, ਜਿਸ ਨੇ ਜੋ ਕਿਹਾ ਉਹ ਕਰ ਦਿਖਾਇਆ। ਇਸ ਮੌਕੇ ਅਵਤਾਰ ਸਿੰਘ ਹੈਪੀ, ਰਵਿੰਦਰਪਾਲ ਸਿੰਘ ਜੋਨੀ ਕੋਹਲੀ, ਹੈਪੀ ਲੋਹਟ, ਸੁਖਬੀਰ ਸਨੌਰ, ਗੋਬਿੰਦ ਬਡੁੰਗਰ, ਮਨਪ੍ਰੀਤ ਚੱਢਾ, ਯੁਵਰਾਜ ਅਗਰਵਾਲ, ਰਵਿੰਦਰਪਾਲ ਸਿੰਘ ਪ੍ਰਿੰਸ ਲਾਂਬਾ, ਹਰਬਖਸ਼ ਚਹਿਲ, ਮਨਜੋਤ ਚਹਿਲ, ਇਕਬਾਲ ਸਿੰਘ, ਖੁਸ਼ਵੰਤ ਰੰਧਾਵਾ, ਅਕਾਸ ਬੋਕਸਰ, ਬਿੰਦਰ ਸਿੰਘ ਨਿੱਕੂੁ, ਸਿਮਰਨ ਗਰੇਵਾਲ, ਸੁਰੇਸ਼ ਪੰਡਤ, ਮਨੀ ਅਰੋੜਾ, ਜਸਵਿੰਦਰ ਸਿੰਘ, ਨਵਨੀਤ ਵਾਲੀਆ, ਸਿਮਰ ਕੁਕਲ, ਮੋਂਟੀ ਗਰੋਵਰ, ਸੁਭਮ ਕੁਮਾਰ, ਦੀਪ ਰਾਜਪੂਤ, ਅਮਨ ਮੌਦਗਿਲ, ਸੁਖਲਾਲ ਕੁਮਾਰ,ਸੁਨੀਲ ਕੁਮਾਰ, ਰੋਸ਼ਨ ਲਾਲ, ਲਾਲ ਚੰਦ, ਰਾਜੀਵ ਜੁਨੇਜਾ,ਰਾਜੀਵ ਗੁਪਤਾ, ਜਸ ਗਰੋਵਰ, ਸ਼ੇਰ ਸਿੰਘ ਸੇਰਾ, ਲਖਵੀਰ ਸਿੰਘ, ਮਣੀ ਲੰਗ, ਪਰਮਜੀਤ ਸਿੰਘ, ਭੂੁਪਿੰਦਰ ਸਿੰਘ, ਲੱਕੀ ਸਿੰਘ, ਅਜੀਤਪਾਲ ਸਿੰਘ, ਸੁਮਿਤ ਬਾਂਸਲ, ਰਾਣਾ ਪੰਜੇਟਾ ਅਤੇ ਅਸਮਿਤ ਚਹਿਲ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਫੋਟੋ ਕੈਪਸ਼ਨ: ਪਟਿਆਲਾ ਸ਼ਹਿਰੀ ਦੇ ਮੁੱਖ ਸੇਵਾਦਾਰ ਹਰਪਾਲ ਜੁਨੇਜਾ ਨੂੰ ਸਨਮਾਨਤ ਕਰਦੇ ਹੋਏ ਸਾਬਕਾ ਮੇਅਰ ਸ਼ਰਮਾ ਅਤੇ ਇੰਦਰਮੋਹਨ ਸਿੰਘ ਬਜਾਜ।

