ਹਰਿਆਣਾਪੰਜਾਬ

ਹਰਿਆਣਾ ਪੁਲਿਸ ਦੇ 4 ਅਧਿਕਾਰੀ ਕੇਂਦਰੀ ਗ੍ਰਹਿ ਮੰਤਰੀ ਮੈਡਲ ਨਾਲ ਸਨਮਾਨਤ

ਜਾਂਚ ਵਿਚ ਐਕਸੀਲੈਂਸ ਦੇ ਲਈ ਗ੍ਰਹਿ ਮੰਤਰਾਲੇ ਤੋਂ ਮਿਲੇਗਾ ਸਨਮਾਨ

ਚੰਡੀਗੜ੍ਹ, 12 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਪੁਲਿਸ ਦੇ ਚਾਰ ਪੁਲਿਸ ਅਧਿਕਾਰੀਆਂ ਨੂੰ ਸਾਲ 2021 ਦੇ ਲਈ ਜਾਂਚ ਵਿਚ ਐਕਸੀਲਂੈਸ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ ਦੇ ਲਈ ਚੁਣਿਆ ਗਿਆ ਹੈ। ਸਨਮਾਨਿਤ ਹੋਣ ਵਾਲਿਆਂ ਵਿਚ ਦੋ ਮਹਿਲਾ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ।

ਹਰਿਆਣਾ ਪੁਲਿਸ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਦਸਿਆ ਕਿ ਇਸ ਸਾਲ ਇਸ ਪ੍ਰਸਿੱਧ ਮੈਡਲ ਨਾਲ ਸਨਮਾਨਿਤ ਹੋਣ ਵਾਲੇ ਪੂਰੇ ਦੇਸ਼ ਦੇ 152 ਪੁਲਿਸ ਕਰਮਚਾਰੀਆਂ ਵਿਚ ਹਰਿਆਣਾ ਪੁਲਿਸ ਦੇ ਅਮਿਤ ਦਹਿਆ ਡੀਐਸਪੀ, ਅਮਨ ਕੁਮਾਰ ਇੰਸਪੈਕਟਰ, ਪੂਨਮ ਕੁਮਾਰੀ ਲੇਡੀ ਇੰਸਪੈਕਟਰ ਅਤੇ ਕਮਲੇਸ਼ ਲੇਡੀ ਸਬ-ਇੰਸਪੈਕਟਰ ਦਾ ਚੋਣ ਹੋਇਆ ਹੈ।

ਸ੍ਰੀ ਅਮਿਤ ਦਹਿਆ ਨੂੰ ਰੋਹਤਕ ਜਿਲ੍ਹੇ ਵਿਚ ਇਕ ਮਹਿਲਾ ਦੀ ਦੁਸ਼ਕਰਮ ਦੇ ਬਾਅਦ ਹੱਤਿਆ ਦੇ ਮਾਮਲੇ ਵਿਚ ਐਕਸੀਲੈਂਸ ਜਾਂਚ ਤੇ ਖੋਜ ਕਰਨ ‘ਤੇ ਇਸ ਮਹਤੱਵਪੂਰਣ ਮੈਡਲ ਨਾਲ ਨਵਾਜਿਆ ਗਿਆ ਹੈ, ਜਿਸ ਦੇ ਨਤੀਜੇ ਵਜੋਂ ਅਦਾਲਤ ਵੱਲੋਂ ਠੋਸ ਸਬੂਤ ਅਤੇ ਗਵਾਹਾਂ ਦੇ ਬਿਆਨਾਂ ਦੇ ਤਹਿਤ ਸੁਣਵਾਈ ਕਰਦੇ ਹੋਏ ਦੋਸ਼ੀ ਨੂੰ ਆਜੀਵਨ ਕਾਰਾਵਾਸ ਦੀ ਸਜਾ ਸੁਣਾਈ ਗਈ। ਇਸ ਸਮੇਂ ਦਹਿਆ ਡੀਐਸਪੀ ਰੋਹਤਕ ਦੇ ਰੂਪ ਵਿਚ ਤੈਨਾਤ ਸਨ। ਇਸ ਤੋਂ ਇਲਾਵਾ, ਸ੍ਰੀ ਦਹਿਆ ਵੱਲੋਂ ਰਾਜ ਅਪਰਾਧ ਬਿਊਰੋਂ, ਮਧੂਬਨ ਵਿਚ ਤੈਨਾਤੀ ਦੌਰਾਨ ਜੀਐਸਟੀ ਫ੍ਰਾਡ ਦੇ ਵਾਇਟ ਕਾਲਰ ਕ੍ਰਾਇਮ ਦੇ ਘੋਟਾਲੇ ਵਿਚ ਸ਼ਾਮਿਲ ਜਾਲਸਾਜਾਂ ਦੇ ਵੱਡੇ ਗੈਂਗ ਦਾ ਪਰਦਾਫਾ ਕਰਦੇ ਹੋਏ ਸਰਕਾਰੀ ਖਜਾਨੇ ਵਿਚ 112 ਕਰੋੜ ਰੁਪਏ ਦੀ ਰਕਮ ਰਿਕਵਰ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਸੀ।
ਨਾਲ ਹੀ ਸ੍ਰੀ ਅਮਨ ਕੁਮਾਰ ਇੰਸਪੈਕਟਰ, ਪੂਨਮ ਕੁਮਾਰੀ ਲੇਡੀ ਇੰਪੈਕਟਰ ਅਤੇ ਕਮਲੇਸ਼ ਲੇਡੀ ਸਬ-ਇੰਸਪੈਕਟਰ ਨੂੰ ਵੀ ਅਭਿਨਵ ਢੰਗਾਂ ਅਤੇ ਜਾਂਚ ਵਿਚ ਖੇਤਰ ਵਿਚ ਵਧੀਆ ਯੋਗਦਾਨ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।
ਡੀਜੀਪੀ ਨੇ ਦਿੱਤੀ ਵਧਾਈ
ਡੀਜੀਪੀ ਹਰਿਆਣਾ, ਸ੍ਰੀ ਮਨੋਜ ਯਾਦਵ ਨੇ ਪ੍ਰਸਿੱਧ ਪੁਰਸਕਾਰ ਪਾਉਣ ਵਾਲੇ ਚਾਰੋਂ ਪੁਲਿਸ ਅਧਿਕਾਰੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੁਲਿਸ ਜਾਂਚ ਵਿਚ ਐਕਸੀਲੈਂਸ ਲਈ ਇਸ ਮਹਤੱਵਪੂਰਣ ਮੈਡਲ ਨਾਲ ਸਾਡੇ 4 ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਣਾ ਪੂਰੇ ਹਰਿਆਣਾ ਪੁਲਿਸ ਫੋਰਸ ਲਈ ਬਹੁਤ ਹੀ ਮਾਣ ਦੀ ਗਲ ਹੈ।
ਵਰਨਣਯੋਗ ਹੈ ਕਿ ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਰ ਮਾਨਕਾਂ ਨੂੰ ਪੋ੍ਰਤਸਾਹਨ ਦੇਣ ਅਤੇ ਜਾਂਚ ਅਧਿਕਾਰੀਆਂ ਵੱਲੋਂ ਜਾਂਚ ਵਿਚ ਇਸ ਤਰ੍ਹਾ ਦੀ ਐਕਸੀਲੈਂਸ ਨੂੰ ਪਹਿਚਾਨਣ ਦੇ ਉਦੇਸ਼ ਨਾਲ ਇਹ ਮੈਡਲ 2018 ਵਿਚ ਸਥਾਪਿਤ ਕੀਤਾ ਗਿਆ ਸੀ।

Leave a Reply

Your email address will not be published. Required fields are marked *