ਪੰਜਾਬਪਟਿਆਲਾ

ਹਰਪਾਲ ਜੁਨੇਜਾ ਨੂੰ ਪਟਿਆਲਾ ਸ਼ਹਿਰੀ ਹਲਕੇ ਤੋਂ ਓੁਮੀਦਵਾਰ ਐਲਾਨਣ ਤੇ ਪਟਿਆਲਾ ਦਿਹਾਤੀ ਦੇ ਸਮੁੱਚੇ ਅਕਾਲੀ ਕੌਂਸਲਰਾ ਵਲੋ ਕੀਤਾ ਗਿਆ ਸਨਮਾਨ !

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੋ੍ਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਧਾਨ ਸੀ੍ ਹਰਪਾਲ ਜੁਨੇਜਾ ਜੀ ਨੂੰ ਹਲਕਾ ਪਟਿਆਲਾ ਸ਼ਹਿਰੀ ਤੋਂ ਪਾਰਟੀ ਓੁਮੀਦਵਾਰ ਐਲਾਨਣ ਤੇ ਪਾਰਟੀ ਆਗੂਆ ਵਲੋ ਓੁਹਨਾ ਨੂੰ ਸ਼ੁਭਕਾਮਨਾਵਾ ਦਿੰਦੀਆ ਹਲਕਾ ਪਟਿਆਲਾ ਦਿਹਾਤੀ ਦੇ ਸਮੁੱਚੇ ਅਕਾਲੀ ਕੌਂਸਲਰਾ ਸੀ੍ ਜਸਪਾਲ ਸਿੰਘ ਬਿੱਟੂ ਚੱਠਾ, ਰਜਿੰਦਰ ਵਿਰਕ,ਮਾਲਵਿੰਦਰ ਸਿੰਘ ਮਾਲੀ,ਸਤਿੰਦਰ ਸਿੰਘ ਸ਼ੱਕੂ ਗਰੋਵਰ,ਜਸਵੰਤ ਸਿੰਘ ਟਿਵਾਣਾ,ਪਰਮਜੀਤ ਸਿੰਘ ਪੰਮਾ,ਹਰਵਿੰਦਰ ਸਿੰਘ ਬੱਬੂ,ਲਵਜੋਤ ਸਿੰਘ,ਸੰਦੀਪ ਸਿੰਘ ਸੰਧੂ,ਗੁਰਵਿੰਦਰ ਸਿੰਘ ਧੀਮਾਨ, ਸੋਨੂੰ ਹਸਨ ,ਨਵਦੀਪ ਸਿੰਘ ਧੰਜੂ,ਕੁਲਵੰਤ ਬਾਜਵਾ,ਮਨਿੰਦਰ ਸਿੰਘ,ਸੁਰਜੀਤ ਸਿੰਘ ਰਾਜੂ ਵਲੋ ਸੀ੍ ਜੁਨੇਜਾ ਨੂੰ ਬੁੱਕਾਂ ਭੇਂਟ ਕੀਤਾ ਤੇ ਸਨਮਾਨ ਕੀਤਾ ਗਿਆ,ਇਸ ਮੌਕੇ ਵਿਸ਼ੇਸ਼ ਤੌਰ ਤੇ ਜੋਨੀ ਕੋਹਲੀ,ਗੋਬਿੰਦ ਬਡੂੰਗਰ,ਸੁਖਬੀਰ ਸਿੰਘ ਸਨੌਰ ਵੀ ਹਾਜਰ ਸਨ ! ਇਸ ਮੌਕੇ ਸੀ੍ ਹਰਪਾਲ ਜੁਨੇਜਾ ਨੇ ਕਿਹਾ ਕਿ ਓੁਹ ਪਾਰਟੀ ਵਲੋ ਦਿੱਤੀ ਜਿੰਮੇਵਾਰੀ ਤੇ ਖਰੇ ਓੁਤਰਨਗੇ ਅਤੇ ਪਟਿਆਲਾ ਸ਼ਹਿਰੀ ਸੀਟ ਜਿੱਤ ਕੇ ਪਾਰਟੀ ਪ੍ਧਾਨ ਸ੍ ਸੁਖਬੀਰ ਸਿੰਘ ਬਾਦਲ ਜੀ ਦੀ ਝੋਲੀ ਵਿੱਚ ਪਾਓੁਂਣਗੇ !

ਓੁਹਨਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਦੇ ਵੀ ਪਟਿਆਲੇ ਦੇ ਲੋਕਾ ਵਿੱਚ ਨਹੀ ਵਿਚਰੇ ਤੇ ਇਸ ਵਾਰ ਪਟਿਆਲਾ ਸ਼ਹਿਰ ਦੇ ਲੋਕ ਕਾਂਗਰਸ ਨੂੰ ਅਸਲ ਸ਼ੀਸ਼ਾ ਦਿਖਾਓੁਣਗੇ ! ਓੁਹਨਾ ਕਿਹਾ ਕਿ ਕਾਂਗਰਸ ਸਰਕਾਰ ਨੇ ਪਟਿਆਲਾ ਸ਼ਹਿਰ ਦਾ ਵਿਕਾਸ ਨਹੀ ਵਿਨਾਸ਼ ਕੀਤਾ ਹੈ ! ਖੁਦ ਕੈਪਟਨ ਅਮਰਿੰਦਰ ਸਿੰਘ ਫੇਲ ਮੁੱਖ ਮੰਤਰੀ ਸਾਬਿਤ ਹੋਏ ਹਨ ! ਸੀ੍ ਹਰਪਾਲ ਜੁਨੇਜਾ ਨੇ ਕਿਹਾ ਕਿ ਓੁਹਨਾ ਦਾ ਪਰਿਵਾਰ ਸਮਾਜਸੇਵੀ ਪਰਿਵਾਰ ਹੈ ਅਤੇ ਹਮੇਸ਼ਾ ਪਟਿਆਲਾ ਦੇ ਲੋਕਾ ਦੇ ਨਾਲ ਸੁੱਖ ਦੁੱਖ ਵਿੱਚ ਖੜਦਾ ਹੈ ! ਇਸ ਮੌਕੇ ਬਿੱਟੂ ਚੱਠਾ, ਰਜਿੰਦਰ ਵਿਰਕ ਤੇ ਸ਼ੱਕੂ ਗਰੋਵਰ ਨੇ ਸਾਂਝੇ ਤੌਰ ਤੇ ਕਿਹਾ ਕਿ ਪਾਰਟੀ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਟਿਆਲਾ ਵਿਧਾਨ ਸਭਾ ਚੋਣ ਲੜਨ ਲਈ ਸੀ੍ ਹਰਪਾਲ ਜੁਨੇਜਾ ਨੂੰ ਓੁਮੀਦਵਾਰ ਬਣਾ ਕੇ ਇੱਕ ਚੰਗੇ ਸਮਾਜ ਸੇਵੀ ਤੇ ਮਿਹਨਤੀ ਪਾਰਟੀ ਆਗੂ ਨੂੰ ਮਾਣ ਬਖਸ਼ਿਆ ਹੈ ! ਓੁਹਨਾ ਕਿਹਾ ਕਿ ਸੋ੍ਮਣੀ ਅਕਾਲੀ ਦਲ ਦੇ ਪ੍ਧਾਨ ਸ੍ ਸੁਖਬੀਰ ਸਿੰਘ ਬਾਦਲ ਜੀ ਵਲੋ ਐਲਾਨੇ 13 ਨੁਕਾਤੀ ਏਜੰਡੇ ਜਿਸ ਵਿੱਚ ਪਰਿਵਾਰ ਦੀ ਅਗਵਾਈ ਕਰ ਰਹੀਆ ਮਹਿਲਾਵਾ ਨੂੰ ਹਰ ਮਹੀਨੇ 2 ਹਜਾਰ ਰੁਪਏ ਸਹਾਇਤਾ,ਖੇਤੀਬਾਣੀ ਖੇਤਰ ਲਈ ਡੀਜ਼ਲ ਤੇ 10 ਰੁਪਏ ਕਟੋਤੀ,ਸਾਰੇ ਘਰੇਲੂ ਖਪਤਕਾਰਾ ਲਈ 400 ਯੂਨਿਟ ਮੁਫਤ ਬਿਜਲੀ ਤੇ 10 ਲੱਖ ਰੁਪਏ ਸਿਹਤ ਬੀਮਾ ਯੋਜਨਾਵਾ ਤੋ ਇਲਾਵਾ ਹੋਰ ਸਾਰੇ ਫੈਸਲੇ ਸ਼ਾਮਲ ਹਨ ਬਹੁਤ ਹੀ ਵਧੀਆ ਫੈਸਲੇ ਹਨ ! ਓੁਹਨਾ ਕਿਹਾ ਕਿ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ੍ ਸੁਰਜੀਤ ਸਿੰਘ ਰੱਖੜਾ ਜੀ ਦੀ ਜਿਲਾ ਪ੍ਧਾਨਗੀ ਹੇਠ ਪਟਿਆਲਾ ਜਿਲੇ ਦੀਆ ਸਾਰੀਆ ਵਿਧਾਨ ਸਭਾ ਸੀਟਾ ਸੋ੍ਮਣੀ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ !

Leave a Reply

Your email address will not be published. Required fields are marked *