ਪੰਜਾਬਪਟਿਆਲਾ

ਜ਼ਮੀਰ ਜਗਾਓ ਦਿੱਲੀ ਜਾਓ ਜਾਗਰੂਕ ਮੁਹਿੰਮ ਤਹਿਤ ਲੋਕਾਂ ਨੂੰ ਦਿੱਲੀ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਹੋਏ ਪਿੰਡ ਅਲੀਵਾਲ ਦੇ ਵਸਨੀਕ

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੰਯੁਕਤ ਮੋਰਚਾ ਬਲਾਕ ਭੁਨਰਹੇੜੀ ਵਲੋ ਚਲਾਈ ਜਾ ਰਹੀ ਜ਼ਮੀਰ ਜਗਾਓ ਦਿੱਲੀ ਜਾਓ ਕਿਸਾਨ ਅੰਦੋਲਨ ਨੂੰ ਸਫ਼ਲ  ਬਣਾਓ ਮੁਹਿੰਮ ਨੂੰ 19ਵੇਂ ਦਿਨ   ਹਲਕਾ ਸਨੌਰ ਦੇ ਪਿੰਡ ਅਲੀਵਾਲ ਦੇ ਵਸਨੀਕਾਂ ਨੇ ਯੋਗਦਾਨ ਪਾਇਆ। ਇਸ ਮੌਕੇ  ਪਟਿਆਲਾ ਪਹੇਵਾ ਮੁੱਖ ਮਾਰਗ ਉੱਪਰ  ਭੁਨਰਹੇੜੀ ਦੇ ਸ਼ਾਦੀਪੁਰ ਚੌਕ ਤੇ ਲੋਕ ਨੂੰ ਕਿਸਾਨ ਅੰਦੋਲਨ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਮੌਕੇ ਸੰਯੁਕਤ ਮੋਰਚਾ ਭੁਨਰਹੇੜੀ ਦੇ ਉਪਰਾਲੇ ਵਿੱਚ  ਹਾਜ਼ਰੀ ਭਰਦਿਆ ਸਰਪੰਚ ਜਰਨੈਲ ਸਿੰਘ ਔਲਖ, ਲਵਪ੍ਰੀਤ ਸਿੰਘ ਬਗੀਚਾ,ਕਰਨ ਸਿੰਘ ਅਲੀਵਾਲ ਨੇ ਕਿਹਾ ਕਿ ਕਿਸਾਨ  ਰਾਸ਼ਟਰ ਸੰਯੁਕਤ ਮੋਰਚਾ ਦੇ ਅੰਦੋਲਨ ਦੇ ਹੱਕ ਵਿੱਚ ਡਟਕੇ ਸਾਥ ਦਿੱਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਦਿੱਲੀ ਹੋਰ ਮਜ਼ਬੂਤ ਕਰਨ ਵਾਸਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਖਿਲਾਫ ਚਲ ਰਹੇ ਜਨ ਅੰਦੋਲਨ ਨੂੰ ਹਰ ਵਰਗ ਦਿਲੋਂ ਸਹਿਯੋਗ ਮਿਲ ਰਿਹਾ ਹੈ।ਇਸੇ ਮੌਕੇ ਅਮਰਿੰਦਰ ਸਿੰਘ ਰਾਣਾ,

ਕੁਲਜੀਤ ਸਿੰਘ ਮੱਲ੍ਹੀ, ਮਲਕੀਤ ਸਿੰਘ ਮੱਲ੍ਹੀ, ਜਸਵਿੰਦਰ ਸਿੰਘ ਪੰਜੇਟਾ, ਜੋਗਾ ਸਿੰਘ ਮੱਲ੍ਹੀ, ਹਰਮਨਦੀਪ ਸਿੰਘ ਬਿਕਰਮਜੀਤ ਸਿੰਘ, ਦਵਿੰਦਰ ਸਿੰਘ ਹਰਦੀਪ ਸਿੰਘ , ਬਲਜਿੰਦਰ ਮੱਲੀ,ਗੁਰਪ੍ਰੀਤ ਸਿੰਘ, ਦਲਬੀਰ ਸਿੰਘ, ਸਤਵੀਰ ਸਿੰਘ, ਹੁਸਨਦੀਪ ਸਿੰਘ, ਜਸਕਰਨ ਸਿੰਘ, ਅਭਿਜੌਤ ਸਿੰਘ, ਕਰਨਬੀਰ ਸਿੰਘ, ਲਵਪ੍ਰੀਤ ਸਿੰਘ ,ਜਤਿੰਦਰ ਸਰੋਆ, ਊਧਮ ਸਿੰਘ ਮੱਲ੍ਹੀ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ, ਦਿਲਬਾਗ ਸਿੰਘ, ਹਰਪ੍ਰੀਤ ਸਿੰਘ ਮੱਲ੍ਹੀ ਆਦਿ ਮੌਜੂਦ ਸਨ।

Leave a Reply

Your email address will not be published. Required fields are marked *