ਹਰਿਆਣਾ

ਹਰਿਆਣਾ ਸਰਕਾਰ ਨੇ ਵਾਤਾਵਰਣ ਸਰੰਖਣ ਦੀ ਪ੍ਰਤੀਬੱਧਤਾ ਦੇ ਨਾਲ ਸੂਬੇ ਦੀ ਪਹਿਲੀ ਪ੍ਰਦੂਸ਼ਣ ਮੁਕਤ ਬੱਸ ਦੀ ਸ਼ੁਰੂਆਤ ਕੀਤੀ ਗਈ

ਚੰਡੀਗੜ੍ਹ, 16 ਅਗਸਤ (ਮਧੂਸਾਰ ਬਿਊਰੋ)- ਹਰਿਆਣਾ ਸਰਕਾਰ ਵੱਲੋਂ ਸੁਤੰਤਰਤਾ ਦਿਵਸ ਦੇ ਖਾਸ ਮੌਕੇ ‘ਤੇ ਵਾਤਾਵਰਣ ਸਰੰਖਣ ਦੀ ਪ੍ਰਤੀਬੱਧਤਾ ਦੇ ਨਾਲ ਸੂਬੇ ਦੀ ਪਹਿਲੀ ਪ੍ਰਦੂਸ਼ਣ ਮੁਕਤ ਬੱਸ ਦੀ ਸ਼ੁਰੂਆਤ ਕੀਤੀ ਗਈ। ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ ਨੇ ਪਿਛਲੇ ਦਿਨ ਫਰੀਦਾਬਾਦ ਤੋਂ ਇਸ ਇਲੈਕਟ੍ਰੋਨਿਕ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅਤੇ ਇਸ ਵਿਚ ਸਫਰ ਵੀ ਕੀਤਾ।

            ਸ੍ਰੀ ਮੂਲਚੰਦ ਸ਼ਰਮਾ ਨੇ ਦਸਿਆ ਕਿ ਇਹ ਬੱਸ ਫਰੀਦਾਬਾਦ ਅਤੇ ਗੁਰੂਗ੍ਰਾਮ ਦੇ ਵਿਚ ਚਲਾਈ ਜਾਵੇਗੀ। ਇਸ ਇਲੈਕਟ੍ਰੋਨਿਕ ਡੀਲਕਸ ਬੱਸ ਤੋਂ ਆਮਜਨਤਾ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ। ਉਨ੍ਹਾਂ ਨੇ ਦਸਿਆ ਕਿ ਇਕ ਕਰੋੜ ਰੁਪਏ ਦੀ ਕੀਮਤ ਵਾਲੀ ਇਸ ਬੱਸ ਦੀ ਘੱਟ ਸੰਚਾਲਨ ਲਾਗਤ ਦੇ ਚਲਦੇ ਇਸ ਦਾ ਕਿਰਾਇਆ ਵੀ ਆਮ ਬੱਸਾ ਦੇ ਮੁਕਾਬਲੇ ਘੱਟ ਹੋਵੇਗਾ। ਉਨ੍ਹਾਂ ਨੇ ਦਸਿਆ ਕਿ ਇਸ ਬੱਸ ਵਿਚ ਜੀਪੀਐਸ ਦੇ ਨਾਲ-ਨਾਲ ਐਮਰਜੈਂਸੀ ਦੇ ਲਈ ਪੈਨਿਕ ਬਟਨ ਵੀ ਲਗਾਇਆ ਗਿਆ ਹੈ। ਬੱਸ ਵਿਚ ਕੁੱਲ 34 ਸੀਟਾਂ ਹਨ ਅਤੇ ਦਿਵਆਂਗ ਤੇ ਸੀਨੀਅਰ ਨਾਗਰਿਕਾਂ ਨੂੰ ਅਸਹੂਲਤ ਨਾ ਹੋਵੇ, ਇਸ ਗਲ ਦਾ ਵੀ ਖਿਆਲ ਰੱਖਿਆ ਗਿਆ ਹੈ।

            ਟ੍ਰਾਂਸਪੋਰਟ ਮੰਤਰੀ ਨੇ ਦਸਿਆ ਕਿ ਇਹ 100 ਫੀਸਦੀ ਬੈਟਰੀ ਸੰਚਾਲਿਤ ਮਿਨੀ ਬੱਸ ਹੈ ਅਤੇ ਸਾਊਂਡ ਪ੍ਰਦੂਸ਼ਨ ਤੋਂ ਰਹਿਤ ਹੈ। ਇਸ ਬੱਸ ਵਿਚ ਏਡਵਾਂਸ ਕੈਮਿਸਟਰੀ ਲਿਥਿਅਮ ਬੈਟਰੀ ਲੱਗੀ ਹੈ। ਉਨ੍ਹਾਂ ਨੇ ਦਸਿਆ ਕਿ ਸਾਰੇ ਦਰਵਾਜੇ ਬੰਦ ਹੋਣ ‘ਤੇ ਹੀ ਬੱਸ ਨੂੰ ਚਲਾਇਆ ਜਾ ਸਕੇਗਾ। ਬੱਸ ਦੇ ਸੈਲੂਨ ਦੇ ਅੰਦਰ ਸੀਸੀਟੀਵੀ ਰਿਕਾਡਿੰਗ ਵੀ ਹੈ। ਸਟਾਪ ਰਿਕਵੇਸਟ ਸਾਰੇ ਯਾਤਰੀਆਂ ਦੇ ਲਈ ਆਸਾਨੀ ਨਾਲ ਸਰਲ ਹੈ। ਐਲਈਡੀ ਡੇਸਟੀਨੇਸ਼ਨ ਡਿਸਪਲੇ ਬੋਰਡ ਦੇ ਨਾਲ-ਨਾਲ ਬੱਸ ਵਿਚ ਯਾਤਰੀ ਐਲਾਨ ਪ੍ਰਣਾਲੀ ਵੀ ਲਗਾਈ ਗਈ ਹੈ।

Leave a Reply

Your email address will not be published. Required fields are marked *