ਪੰਜਾਬਪਟਿਆਲਾ

ਭਾਖੜਾ ਨਹਿਰ ’ਚ ਡਿੱਗੀ ਕਾਰ, ਤਿੰਨ ’ਚੋਂ ਇਕ ਦੀ ਮੌਤ !

ਪਟਿਆਲਾ 17 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ ) ਭਾਖੜਾ ਨਹਿਰ ਦੇ ਵਿੱਚ ਕਾਰ ਡਿਗਣ ਦੇ ਕਾਰਣ ਤਿੰਨ ਵਿਚੋਂ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ । ਗੋਤਾਖੋਰਾਂ ਦੀ ਟੀਮ ਨੇ ਇੱਕ ਵਿਅਕਤੀ ਦੀ ਡੈਡ ਬਾਡੀ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਹੈ ਅਤੇ ਦੂਜੇ ਦੀ ਭਾਲ ਕੀਤੀ ਜਾ  ਰਹੀ ਹੈ।

ਜਦਕਿ ਕਾਰ ਦੇ ਵਿੱਚ ਸਵਾਰ ਤੀਜੇ ਵਿਅਕਤੀ ਨੂੰ ਗੋਤਾਖੋਰਾਂ ਨੇ ਬਚਾ ਕੇ ਨਹਿਰ ਵਿੱਚੋਂ ਬਾਹਰ ਕੱਢ ਲਿਆ ਹੈ । ਥਾਨਾ ਸਿਵਲ ਲਾਇਨ ਦੇ ਇੰਚਾਰਜ ਗੁਰਪ੍ਰੀਤ ਸਿੰਘ ਭਿੰਡਰ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜ ਗਏ ਸੀ ਉਹਨਾਂ ਦੱਸਿਆ ਕਿ ਤਿੰਨੋਂ ਆਰਮੀ ਦੇ ਜਵਾਨ ਦੱਸੇ ਜਾ ਰਹੇ ਹਨ ਅਤੇ ਛੁੱਟੀ ਆਏ ਸੀ ਅਤੇ ਇਹਨਾਂ ਨੇ 27 ਅਗਸਤ ਨੂੰ ਵਾਪਿਸ ਜਾਣਾ ਸੀ ਅਤੇ ਕਾਰ ਵਿੱਚ ਸਵਾਰ ਹੋ ਕੇ ਸਿੱਧੂਵਾਲ ਨਹਿਰ ਦੀ ਪਟੜੀ ਪਟੜੀ  ਹੁੰਦੇ ਹੋਏ ਨਾਭਾ ਰੋਡ ਵੱਲੋਂ ਆ ਰਹੇ ਸੀ ਅਤੇ ਇਹਨਾਂ ਨੇ ਭਵਾਨੀਗੜ੍ਹ ਜਾਣਾ ਸੀ ਕਿ ਅਚਾਨਕ  ਕਾਰ ਨਹਿਰ ਵਿੱਚ ਜਾ ਗਿਰੀ ਅਤੇ ਉੱਤੇ ਹਫੜਾ ਦਫੜੀ ਮੱਚ ਗਈ । ਉਹਨਾਂ ਦੱਸਿਆ ਕਿ ਜਿਸ ਦੀ ਮੌਤ ਹੋ ਗਈ ਹੈ ਉਸ ਜਗਮੀਤ ਵਾਸੀ ਨਦਾਮਪੁਰ ਮੌਤ ਹੋ ਗਈ, ਦੂਜਾ ਲਾਪਤਾ ਹੈ  ਕਮਲਜੀਤ ਸਿੰਘ ਵਾਸੀ ਦੇਵੀਗੜ ਹਾਲ ਸਾਹਮਣੇ ਯੂਨੀਵਰਸਿਟੀ ਨੂੰ ਬਚਾਅ ਲਿਆ ਹੈ ।  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਵੀ ਮੌਕੇ ਤੇ ਪੁੱਜ ਗਏ । ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇੱਕ ਕਰੇਨ ਵੀ ਮੌਕੇ ’ਤੇ ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕਢਵਾਉਣ ਦੇ ਲਈ ਮੰਗਵਾ ਲਈ । ਪੁਲਿਸ ਦੇ ਅਧਿਕਾਰੀਆਂ ਦੀ ਦੇਖ ਰੇਖ ਹੇਠ ਪੁਲਿਸ ਕਾਰ ਨੂੰ ਬਾਹਰ ਕਢਵਾ ਰਹੀ ਹੈ । ਭਾਖੜਾ ਨਹਿਰ ਦੇ ਆਲੇ ਦੁਆਲੇ ਲੋਕਾਂ ਦੀ ਇਸ ਹਾਦਸੇ ਤੋਂ ਬਾਦ ਕਾਪੀ ਭੀੜ ਜਮਾਂ ਹੋ ਗੀ । ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।     

Leave a Reply

Your email address will not be published. Required fields are marked *