ਪੰਜਾਬਪਟਿਆਲਾ

ਪਿੰਡ ਹਸਨਪੁਰ ਵਿਖੇ 100 ਪੌਦੇ ਲਗਾਏ

ਪਟਿਆਲਾ, 24 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਅਤੇ ਕੁਤਬਨਪੁਰ ਨਰਸਰੀ ਪਟਿਆਲਾ ਦੇ ਸਹਿਯੋਗ ਨਾਲ ਪਿੰਡ ਹਸਨਪੁਰ ਵਿਖੇ ਵਣ ਮਹਾ ਉਤਸਵ ਪ੍ਰੋਗਰਾਮ ਭਗਤ ਰਵੀਦਾਜ ਗੁਰਦੁਆਰਾ ਸਾਹਿਬ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸ੍ਰ. ਸੁਰਿੰਦਰ ਸਿੰਘ ਹਸਨਪੁਰ ਵੱਲੋਂ ਪੌਦਾ ਲਗਾ ਕੇ ਵਣ ਮਹਾ ਉਤਸਵ ਦਾ ਉਦਘਾਟਨ ਕੀਤਾ ਅਤੇ ਕਲੱਬ ਵੱਲੋਂ 100 ਫੱਲਦਾਰ ਪੌਦੇ ਲਗਾਏ ਗਏ। ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ, ਚੇਅਰਮੈਨ ਰਾਮਜੀ ਦਾਸ ਨੇ ਦੱਸਿਆ ਕਿ ਕਲੱਬ ਵੱਲੋਂ ਕਿਸਾਨਾਂ ਦੀਆਂ ਮੋਟਰਾਂ ਅਤੇ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਛਾਂਦਾਰ ਅਤੇ ਫੱਲਦਾਰ ਪੌਦੇ ਲਗਾਏ ਜਾਂਦੇ ਹਨ।

ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਨੇ ਬੋਲਦਿਆਂ ਆਖਿਆ ਕਿ ਵਿਗੜਦੇ ਹੋਏ ਵਾਤਾਵਰਨ ਨੂੰ ਵੇਖਦੇ ਹੋਏ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਵਧੇਰੇ ਪੌਦੇ ਲਗਾ ਕੇ ਦੁਨੀਆਂ ਨੂੰ ਗਲੋਬਰ ਵਾਰਮਿੰਗ ਦੇ ਖਤਰਿਆਂ ਤੋਂ ਬਚਾਇਆ ਜਾ ਸਕਦਾ ਹੈ ਅਤੇ ਕਲੱਬ ਪਿਛਲੇ 21 ਸਾਲਾਂ ਤੋਂ ਪਿੰਡ ਪਿੰਡ ਜਾ ਕੇ ਯੂਥ ਕਲੱਬਾਂ ਅਤੇ ਪੰਚਾਇਤਾਂ ਨਾਲ ਮਿਲ ਕੇ ਸਾਂਝੀਆਂ ਥਾਵਾਂ ਤੇ ਫੱਲਦਾਰ ਅਤੇ ਛਾਂਦਾਰ ਪੌਦੇ ਲਗਾ ਰਿਹਾ ਹੈ। ਅੱਜ ਦੇ ਪ੍ਰੋਗਰਾਮ ਵਿੱਚ ਕਲੱਬ ਵੱਲੋਂ ਪਿੰਡ ਹਸਨਪੁਰ ਵਿਖੇ ਸਾਂਝੀਆਂ ਥਾਵਾਂ ਤੇ 100 ਪੌਦੇ ਲਗਾਏ ਗਏ। ਇਸ ਪ੍ਰੋਗਰਾਮ ਵਿੱਚ ਸੁਰਿੰਦਰ ਮੋਹਨ ਸਿੰਘ, ਸਤਨਾਮ ਸਿੰਘ, ਦਰਬਾਰਾ ਸਿੰਘ, ਹਰਜੀਤ ਸਿੰਘ, ਅਮਰੀਸ਼ ਕੁਮਾਰ, ਧਰਮਿੰਦਰ ਕੁਮਾਰ, ਮੁਕੇਸ਼ ਕੁਮਾਰ, ਇੰਜੀ: ਰੋਬਿੰਨ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *