ਪੰਜਾਬਪਟਿਆਲਾ

ਮੋਤੀ ਮਹਿਲ ਨੇੜੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨਾਲ ਪੁਲੀਸ ਵੱਲੋਂ ਧੱਕਾ ਮੁੱਕੀ

ਇੰਜ ਡੀ ਟੈੱਟ ਪਾਸ ਅਧਿਆਪਕਾਂ ਦੀ ਭਰਤੀ ਕਰੇ ਸਰਕਾਰ 

ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਨਜ਼ਦੀਕ ਆਉਂਦਿਆਂ ਹੀ  ਧਰਨੇ ਪ੍ਰਦਰਸ਼ਨ ਦਿਨੋ ਦਿਨ ਵੱਧਦੇ ਜਾ ਰਹੇ ਹਨ  ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸੰਗਰੂਰ ਕੋਠੀ ਅੱਗੇ 31 ਦਸੰਬਰ ਤੋਂ ਪੱਕਾ ਧਰਨਾ  ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਚੱਲ ਰਿਹਾ ਹੈ। ਬੇਰੁਜ਼ਗਾਰ ਸਾਂਝਾ ਮੋਰਚਾ ਜਿਸ ਵਿੱਚ ਪੰਜ ਬੇਰੁਜ਼ਗਾਰ ਜਥੇਬੰਦੀਆਂ ਸ਼ਾਮਿਲ ਹਨ।

ਉਕਤ ਜਥੇਬੰਦੀਆਂ ਨਾਲ ਸਬੰਧਤ ਬੇਰੁਜ਼ਗਾਰ ਅੱਜ ਬਾਰਾਂਦਰੀ ਗਾਰਡਨ ਵਿਖੇ ਇਕੱਠੇ ਹੋਣ ਉਪਰੰਤ ਰੋਸ ਮਾਰਚ ਕਰਦੇ ਹੋਏ ਵਾਈ. ਪੀ. ਐਸ ਚੌਕ ਵਿੱਚ ਪਹੁੰਚੇ।ਜਿੱਥੇ ਬੇਰੁਜ਼ਗਾਰਾਂ ਨੂੰ ਰੋਕਣ ਲਈ  ਪਟਿਆਲਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੌਕ ਵਿਚ ਬੈਰੀਕੇਡਿੰਗ ਕੀਤੀ ਹੋਈ ਸੀ।  ਪੁਲਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਚੌਕ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੇਰੁਜ਼ਗਾਰ ਮੁੱਖ ਮੰਤਰੀ ਨੂੰ ਮਿਲਣ ਲਈ ਮੋਤੀ ਮਹਿਲਾ ਵਿੱਚ ਜਾਣ ਲਈ ਬਜ਼ਿੱਦ ਸਨ। ਜਿਸ ਦੌਰਾਨ ਬੇਰੁਜ਼ਗਾਰਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਜਬਰਦਸਤ ਧੱਕਾ ਮੁੱਕੀ ਹੋਈ,ਹਰਦੀਪ ਕੌਰ ਭਦੌੜ ਦੇ ਕੱਪੜੇ ਫਟ ਗਏ।ਕੁਝ ਬੇਰੁਜ਼ਗਾਰਾਂ  ਦੇ ਜਿਸਮ ਉੱਤੇ ਧੱਕਾਮੁੱਕੀ ਦੌਰਾਨ ਜਖਮ ਵੀ ਪਾਏ ਗਏ।

ਬੇਰੁਜ਼ਗਾਰਾਂ ਨੇ ਚੌਂਕ ਵਿਚ ਹੀ ਧਰਨਾ ਸੁਰੂ ਕਰ ਦਿੱਤਾ।ਲੰਬੀ ਕਸ਼ਮਕਸ਼ ਮਗਰੋਂ 30 ਅਗਸਤ ਲਈ ਮੁੱਖ ਮੰਤਰੀ ਹਾਊਸ ਚੰਡੀਗੜ੍ਹ ਵਿਖੇ ਮੀਟਿੰਗ ਦੀ ਪੱਤ੍ਰਕਾ ਦੇ ਕੇ ਬੇਰੁਜ਼ਗਾਰਾਂ ਨੂੰ ਸ਼ਾਂਤ ਕੀਤਾ। ਜਿਕਰਯੋਗ ਹੈ ਕਿ ਇੱਕ ਬੇਰੁਜ਼ਗਾਰ ਮੁਨੀਸ਼ ਫ਼ਾਜ਼ਿਲਕਾ ਪਿਛਲੇ ਪੰਜ ਦਿਨਾਂ ਤੋਂ ਪੰਜਾਬੀ ,ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ 9000 ਅਸਾਮੀਆਂ ਦੀ ਮੰਗ, ਕੁੱਲ 15000 ਅਸਾਮੀਆਂ ਦੀ ਮੰਗ ਅਤੇ ਮੋਰਚੇ ਵਿਚ ਸ਼ਾਮਿਲ ਬਾਕੀ ਜਥੇਬੰਦੀਆਂ ਦੀ ਅਸਾਮੀਅਾਂ ਦੀ ਮੰਗ ਲਈ ਸੰਗਰੂਰ ਸਿਵਲ ਹਸਪਤਾਲ ਚ ਟੈਂਕੀ ਤੇ ਚੜ੍ਹਿਆ ਹੋਇਆ ਹੈ।  ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਹਰਬੰਸ ਸਿੰਘ ਤੇ ਸੁਖਦੇਵ ਸਿੰਘ ਜਲਾਲਾਬਾਦਾ ਨੇ ਕਿਹਾ ਕੇ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਸਮੇਂ ਕਾਂਗਰਸ ਸਰਕਾਰ ਜਿਹੜੇ ਵਾਅਦੇ ਕਰਕੇ ਸੱਤਾ ਤੇ ਕਾਬਜ਼ ਹੋਈ ਸੀ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰਨਾ ਭੁੱਲ ਚੁੱਕੀ ਹੈ ਕਿਉਂਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਸਰਕਾਰ ਵੱਲੋਂ ਰੁਜ਼ਗਾਰ ਸਬੰਧੀ ਕੀਤੇ ਵਾਅਦਿਆਂ ਨੂੰ ਚੇਤੇ ਕਰਵਾਉਣ ਲਈ ਸੈਂਕੜਿਆਂ ਬਾਰ ਮੁੱਖ ਮੰਤਰੀ ਪੰਜਾਬ ਦੇ ਮੋਤੀ ਮਹਿਲ ਅਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਰਿਹਾਇਸ ਵੱਲ ਗਏ ਹਨ ਜਿੱਥੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਸਵਾਗਤ ਪਾਣੀ ਦੀਆਂ ਬੁਛਾਰਾਂ, ਡੰਡੇ ਸੋਟੀਆਂ ਨਾਲ ਕੀਤਾ ਗਿਆ ਭਾਵ ਬੇਰੁਜ਼ਗਾਰਾਂ ਤੇ ਲਾਠੀਚਾਰਜ ਕਰ ਕੇ ਉਨ੍ਹਾਂ ਦੇ ਚੱਲ ਰਹੇ ਰੁਜ਼ਗਾਰ ਸੰਬੰਧੀ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਤੋਂ ਟਾਲਾ ਵੱਟ ਰਹੀ ਹੈ। ਜਿਕਰਯੋਗ ਹੈ ਕਿ 31 ਦਸੰਬਰ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦੇ ਮੁੱਖ ਗੇਟ ਤੇ ਪੱਕਾ ਮੋਰਚਾ ਲੱਗਿਆ ਹੋਇਆ ਹੈ ਜਿਸ ਕਾਰਨ ਮੰਤਰੀ ਸਾਹਿਬ ਪਿਛਲੇ ਲਗਭਗ 8 ਮਹੀਨਿਆਂ ਤੋਂ ਆਪਣੀ ਸੰਗਰੂਰ ਰਿਹਾਇਸ਼ ਵਿਖੇ ਨਹੀਂ ਆ ਸਕੇ ਅਤੇ

ਦੂਜਾ ਧਰਨਾ ਜਿੱਥੇ ਮੁਨੀਸ਼ ਫਾਜ਼ਲਿਕਾ ਪਿਛਲੇ 5 ਦਿਨਾਂ ਤੋਂ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ 9000 ਅਸਾਮੀਆਂ ਅਤੇ ਬੇਰੁਜ਼ਗਾਰ ਸਾਂਝੇ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਦੀ ਮੰਗ ਨੂੰ ਲੈ ਕੇ ਸੰਗਰੂਰ ਸਿਵਲ ਹਸਪਤਾਲ ਦੀ ਟੈਂਕੀ ਤੇ ਚੜ੍ਹਿਆ ਹੋਇਆ ਹੈ ਚੱਲ ਰਿਹਾ ਹੈ। ਇਸ ਸਮੇਂ ਅਮਨ ਸੇਖਾ, ਸਵਰਨ, ਜਸਪਾਲ , ਪਵਨ ਜਲਾਲਾਬਾਦ, ਲਫ਼ਜ਼, ਬਲਕਾਰ ਸਿੰਘ , ਬਲਰਾਜ ਸਿੰਘ, ਜੱਗੀ ਜੋਧਪੁਰ,ਕੁਲਵੰਤ ਸਿੰਘ, ਕਿਰਨ ਈਸੜਾ, ਗਗਨਦੀਪ ਗਰੇਵਾਲ, ਕੁਲਦੀਪ ਭੁਟਾਲ, ਨਰਿੰਦਰ ਕੰਬੌਜ, ਪ੍ਰਤਿੰਦਰ ਕੌਰ, ਅਲਕਾ ਰਾਣੀ, ਗੁਰਪ੍ਰੀਤ ਸਰਾਂ, ਗੁਰਪ੍ਰੀਤ ਰਾਮਪੁਰਾ ਫੂਲ , ਹਰਦੀਪ ਕੌਰ , ਸੰਦੀਪ ਨਾਭਾ, ਰਣਵੀਰ ਨਦਾਮਪੁਰ, ਸੁਖਵੀਰ ਦੁਗਾਲ, ਸਰਵਰਿੰਦਰ ਮੱਤਾ, ਗੁਰਪ੍ਰੀਤ ਖੰਨਾ, ਜਤਿੰਦਰ ਢਿੱਲੋੰ, ਹਰਪ੍ਰੀਤ ਸਿੰਘ, ਰਸ਼ਪਾਲ ਸਿੰਘ,ਜਗਦੀਸ਼ ਸਿੰਘ,ਰੇਖਾ ਰਾਣੀ,ਸਿਮਰਜੀਤ ਕੌਰ ,ਹਰਪ੍ਰੀਤ ਸਿੰਘ,ਰਸ਼ਪਾਲ ਸਿੰਘ,ਜਗਦੀਸ਼ ਸਿੰਘ,ਰੇਖਾ ਰਾਣੀ,ਸਿਮਰਜੀਤ ਕੌਰ,ਨਰਿੰਦਰ ਫਾਜ਼ਿਲਕਾ

Leave a Reply

Your email address will not be published. Required fields are marked *