50 ਤੋਂ ਵੱਧ ਨੌਜਵਾਨਾਂ ਨੇ ਆਪ ਦਾ ਪੱਲਾ ਫਡ਼ਿਆ
ਪਟਿਆਲਾ, 27 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ ਸਿਮਰਨਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਤਾਰੀ ਸੀਨੀਅਰ ਆਗੂ ਦੀ ਪ੍ਰੇਰਨਾ ਸਦਕਾ ਵਾਰਡ ਨੰਬਰ 31 ਤੋਂ ਅਮਰਪ੍ਰੀਤ ਸਿੰਘ ਦੀ ਅਗਵਾਈ ਵਿੱਚ 50 ਤੋਂ ਵੱਧ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਪਟਿਆਲਾ ਸ਼ਹਿਰੀ ਦਾ ਪੱਲਾ ਫੜਿਆ।
ਇਸ ਮੌਕੇ ਯੂਥ ਪ੍ਰਧਾਨ ਸਿਮਰਨਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਤਾਰੀ ਨੇ ਦੱਸਿਆ ਕਿ ਦਿਨ ਪ੍ਰਤੀ ਦਿਨ ਨੌਜਵਾਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ ਆਪ ਮੁਹਾਰੇ ਅੱਗੇ ਆ ਕੇ ਆਮ ਆਦਮੀ ਪਾਰਟੀ ਨਾਲ ਜੁਡ਼ ਰਹੇ ਹਨ।ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਵਰਗ ਕੈਪਟਨ ਸਰਕਾਰ ਵਿੱਚ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੀ ਹੈ ਕਿਉਂਕਿ ਸਰਕਾਰ ਨੇ ਨਾ ਤਾਂ ਨੌਕਰੀਆਂ ਦਿੱਤੀਆਂ ਅਤੇ ਨਾ ਹੀ ਕੋਈ ਬੇਰੁਜ਼ਗਾਰੀ ਭੱਤੇ ਦੇ ਵਾਅਦੇ ਉੱਤੇ ਖਰੀ ਉਤਰ ਸਕੀ ਹੈ।
ਜਗਤਾਰ ਸਿੰਘ ਤਾਰੀ ਨੇ ਦੱਸਿਆ ਕਿ ਅਗਲੇ ਸਮੇਂ ਦੇ ਵਿਚ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਸਿਲਸਿਲਾ ਜਾਰੀ ਰਹੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਮਰਨਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਯੂਥ ਵਿੰਗ, (ਸੁਸ਼ੀਲ ਮਿੱਡਾ ਰਾਜਿੰਦਰ ਮੋਹਨ ਰਾਜਵੀਰ ਸਿੰਘ ਤਿੰਨੋਂ ਬਲਾਕ ਪ੍ਰਧਾਨ)ਜਗਤਾਰ ਸਿੰਘ ਤਾਰੀ ਸੀਨੀਅਰ ਆਗੂ, ਸਾਗਰ ਧਾਲੀਵਾਲ ਯੂਥ ਆਗੂ, ਰਮਨਦੀਪ ਸਿੰਘ,ਰਿਸ਼ਵ,ਨੀਲਕਾਂਤ ਲੱਕੀ, ਕਨ੍ਹੱਈਆ ਲਾਲ ਮੁਲਤਾਨੀ,ਰਾਹੁਲ ਚੌਹਾਨ, ਕਰਮਜੀਤ ਸਿੰਘ ਤਲਵਾੜ,ਅਨਿਲ ਮਹਿਰਾ ਵੀਮੌਜੂਦ ਰਹੇ

