2500 ਦਿਨ ਵਿਚ ਹਰਿਆਣਾ ਸਰਕਾਰ ਨੇ ਅੰਤੋਦੇਯ ਦੇ ਟੀਚੇ ਦੇ ਨਾਲ ਕੀਤਾ ਕੰਮ – ਮਨੋਹਰ ਲਾਲ
ਅਸੀਂ ਉਹ ਕੀਤਾ, ਜੋ ਦੂਜੀ ਸਰਕਾਰ ਨੇ ਸੋਚਿਆ ਵੀ ਨਹੀਂ – ਮੁੱਖ ਮੰਤਰੀ
ਚੰਡੀਗੜ੍ਹ, 28 ਅਗਸਤ ਮਧੂਸਾਰ ਬਿਊਰੋ)- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 2500 ਦਿਨਾਂ ਦੇ ਆਪਣੇ ਕਾਰਜਕਾਲ ਵਿਚ ਅੰਤੋਂਦੇਯ ਦੇ ਟੀਚੇ ਦੇ ਨਾਲ ਸੂਬੇ ਨੂੰ ਅੱਗੇ ਵਧਾਇਆ ਹੈ। ਅਸੀਂ, ਹਰ ਵਰਗ ਦਾ ਭਲਾ ਕਰਨ ਦੇ ਉਦੇਸ਼ ਲਈ ਅਨੇਕ ਯੋਜਨਾਵਾਂ ਬਣਾਈਆਂ ਹਨ ਅਤੇ ਇੰਨ੍ਹਾਂ ਯੋਜਨਾਵਾਂ ਦਾ ਹਰ ਵਿਅਕਤੀ ਨੂੰ ਲਾਭ ਮਿਲੇ ਇਸ ਦੇ ਲਈ ਪੇ੍ਰਰਿਤ ਕਰਨਾ ਹੋਵੇਗਾ ਤਾਂ ਜੋ ਸੂਬੇ ਵਿਚ ਸਰਕਾਰ ਦੇ ਪ੍ਰਤੀ ਸਦਭਾਵਨਾਪੂਰਣ ਵਾਤਾਵਰਣ ਬਣ ਸਕੇ।
ਮੁੱਖ ਮੰਤਰੀ ਸ਼ਨੀਵਾਰ ਨੂੰ ਕਰਨਾਲ ਵਿਚ ਸਮਾਰੋਹ ਨੂੰ ਸੰਬੋਧਿਤ ਕਰ ਰਹੇ ਸਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਸੂਬੇ ਵਿਚ ਵਿਵਸਥਾਵਾਂ ਨੂੰ ਠੀਕ ਕਰ ਰਹੀ ਹੈ ਤਾਂ ਜੋ ਸਮਾਜ ਦੇ ਹਰ ਵਿਅਕਤੀ ਨੂੰ ਯੋਜਨਾਵਾਂ ਦਾ ਲਾਭ ਮਿਲੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਅਯੋਗ ਵਿਅਕਤੀ ਨੂੰ ਭਲਾਈਕਾਰੀ ਯੋਜਨਾਵਾਂ ਦਾ ਲਾਭ ਮਿਲਦਾ ਸਹ, ਪਰ ਸਰਕਾਰ ਦੀ ਕੋਸ਼ਿਸ਼ ਹੈ ਕਿ ਯੋਗ ਵਿਅਕਤੀ ਨੂੰ ਯੋਜਨਾ ਦਾ ਲਾਭ ਮਿਲੇ। ਹਰਿਆਣਾ ਸਰਕਾਰ ਨੇ ਸੂਬੇ ਦੇ ਲੋਕਾਂ ਦੀ ਭਲਾਈ ਲਈ ਉਹ ਕੀਤਾ ਜੋ ਦੂਜੀ ਸਰਕਾਰਾਂ ਨੇ ਕਦੀ ਸੋਚਿਆ ਵੀ ਨਹੀਂ ਸੀ।
ਉਨ੍ਹਾਂ ਨੇ ਕਿਹਾ ਕਿ 70 ਲੱਖ ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਗਰੀਬ ਭਲਾਈ ਯੋਜਨਾ ਦੇ ਤਹਿਤ ਨਵੰਬਰ ਤਕ ਮੁਫਤ ਵਿਚ ਅਨਾਜ ਦਿੱਤਾ ਜਾ ਰਿਹਾ ਹੈ। ਲੋਕਾਂ ਦੀ ਭਾਵਨਾ ਸਰਕਾਰ ਦੇ ਪ੍ਰਤੀ ਸਕਾਰਾਤਮਕ ਹੈ, ਪਰ ਵਿਰੋਧੀ ਪੱਖ ਬਿਨ੍ਹਾਂ ਕਿਸੇ ਤੱਥ ਦੇ ਸਰਕਾਰ ਦੀ ਯੋਜਨਾਵਾਂ ਨੂੰ ਜਨਤਾ ਦੇ ਸਾਹਮਣੇ ਤਰੋੜ੍ਰਮਰੋੜ ਕੇ ਪੇਸ਼ ਕਰ ਰਹੀ ਹੈ। ਸਾਡੇ ਕੋਲ ਲੋਕਾਂ ਨੂੰ ਕਹਿਨ ਦੇ ਲਈ ਬਹੁਤ ਕੁੱਝ ਹੈ, ਅਸੀਂ ਲੋਕਾਂ ਦੇ ਜੀਵਨ ਨੂੰ ਆਸਾਨ ਬਨਾਉਣ ਦੇ ਲਈ ਕੰਮ ਕੀਤਾ ਹੈ। ਹੁਣ ਨਤੀਜੇ ਬਿਹਤਰ ਆਉਣੇ ਸ਼ੁਰੂ ਹੋ ਗਏ ਹਨ, ਜਿਸ ਪਰਿਵਾਰ ਦੀ ਆਮਦਨ 1 ਲੱਖ 80 ਹਜਾਰ ਰੁਪਏ ਤਕ ਸਾਲਾਨਾ ਹੈ, ਉਸ ਪਰਿਵਾਰ ਨੂੰ ਯੋਜਨਾ ਦਾ ਲਾਭ ਮਿਲੇ, ਕਿਸ ਤਰ੍ਹਾ ਪਰਿਵਾਰ ਅੱਗੇ ਵਧੇ, ਇਸ ਦੇ ਲਈ ਸਰਕਾਰ ਵੱਲੋਂ ਤੇਜੀ ਨਾਲ ਕੰਮ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਦੇ ਆਉਣ ਦੇ ਬਾਅਦ ਅਜਿਹੇ ਬਹੁਤ ਕੰਮ ਕੀਤੇ ਹਨ ਜਿਨ੍ਹਾਂ ਤੋਂ ਵਿਸ਼ੇਸ਼ ਰੂਪ ਨਾਲ ਸੱਤਾ ਦੇ ਦਲਾਲਾਂ ਤੇ ਰੋਕ ਲਗਾਈ ਗਈ ਹੈ। ਬਹੁਤ ਸਾਰੇ ਕੰਮ ਕੀਤੇ ਗਏ ਹਨ ਅਤੇ ਹੋਰ ਵੀ ਕੰਮ ਬਾਕੀ ਹਨ, ਉਨ੍ਹਾਂ ਦਾ ਇਕ ਹੀ ਟੀਚਾ ਹੈ ਕਿ ਸੂਬੇ ਦਾ ਹਰ ਵਿਅਕਤੀ ਕਿਵੇਂ ਸਾਧਨ ਸਪੰਨ ਹੋਵੇ, ਸੂਬਾ ਕਿਵੇਂ ਅੱਗੇ ਵਧੇ, ਉਨ੍ਹਾਂ ਦੀ ਚਿੰਤਾ ਸਰਕਾਰ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਗਾਤਾਰ ਭੂਜਲ ਪੱਧਰ ਘੱਟ ਰਿਹਾ ਹੈ। ਪਾਣੀ ਨੂੰ ਕਿਵੇਂ ਬਚਾਇਆ ਜਾਵੇ, ਇਸ ਦੇ ਲਈ ਵੀ ਸਰਕਾਰ ਨੇ ਕਈ ਯੋਜਨਾਵਾਂ ਬਣਾਈਆਂ ਹਨ।

