ਵਕੀਲਾਂ ਦੇ ਪੈਨਲ, ਡੇਅਰੀ ਮਾਲਕਾਂ, ਕਿਸਾਨਾ ਅਤੇ ਅਕਾਲੀ ਆਗੂਆਂ ਨੇ ਮੋਤੀ ਮਹਿਲ, ਮੇਅਰ ਅਤੇ ਕਾਂਗਰਸ ਦੇ ਖਿਲਾਫ ਕੀਤਾ ਰੋਸ ਪਦਰਸ਼ਨ
-ਹਾਈਕੋਰਟ ਦੇ ਵਕੀਲਾਂ ਦੇ ਪੈਨਲ ਨੇ ਮੌਕੇ ’ਤੇ ਪਹੁੰਚ ਕੇ ਰੱਖਿਆ ਕਾਨੂੰਨੀ ਪੱਖ, ਮੇਅਰ ਨੂੰ ਜਨਤਕ ਤੌਰ ’ਤੇ ਮੁਆਫੀ ਮੰਗਣ ਲਈ ਦਿੱਤਾ ਅਲਟੀਮੇਟਮ
ਪਟਿਆਲਾ, 28 ਅਗਸਤ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ਹਿਰ ਵਿਚ ਡੇਅਰੀਆਂ ਬਾਹਰ ਕੱਢਣ ਦੇ ਮਾਮਲੇ ਵਿਚ ਅੱਜ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲਾਂ ਦੇ ਪੈਨਲ ਨੇ ਪਟਿਆਲਾ ਪਹੁੰਚ ਕੇ ਆਪਣਾ ਕਾਨੂੰਨੀ ਪੱਖ ਰੱਖਿਆ ਅਤੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੂੰ ਮਾਣਯੋਗ ਹਾਈਕੋਰਟ ਦੇ ਹੁਕਮਾ ਦੀ ਗਲਤ ਵਿਆਖਿਆ ਕਰਨ ’ਤੇ ਜਨਤਕ ਤੌਰ ‘ਤੇ ਮੁਆਫੀ ਮੰਗਣ ਦਾ ਅਲਟੀਮੇਟਮ ਦਿੱਤਾ।
ਇਸ ਤੋਂ ਪਹਿਲਾਂ ਹਾਈਕੋਰਟ ਦੇ ਵਕੀਲਾਂ, ਡੇਅਰੀ ਮਾਲਕਾਂ, ਕਿਸਾਨ ਆਗੂਆਂ ਅਤੇ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਅਤੇ ਪਟਿਆਲਾ ਦਿਹਾਤੀ ਦੇ ਇੰਚਾਰਜ਼ ਸਤਬੀਰ ਖੱਟੜਾ ਦੀ ਅਗਵਾਈ ਹੇਠ ਇਸ ਮਾਮਲੇ ਵਿਚ ਮੋਤੀ ਮਹਿਲ, ਮੇਅਰ ਅਤੇ ਨਗਰ ਨਿਗਮ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੌਕੇ ’ਤੇ ਜਾ ਕੇ ਦਿਖਾਇਆ ਕਿ 30 ਸਤੰਬਰ ਤੱਕ ਡੇਅਰੀਆਂ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਉਥੇ ਅਜੇ ਤੱਕ ਕੁਝ ਵੀ ਨਹੀਂ ਹੈ। ਪ੍ਰਦਰਸਨਕਾਰੀਆਂ ਨੇ ਮੌਕੇ ‘ਤੇ ਜਾ ਕੇ ਦਿਖਾਇਆ ਕਿ ਉਥੇ ਅੱਜ ਤੱਕ ਨਾ ਡਿਸਪੈਂਸਰੀ, ਨਾ ਕੈਟਲ ਪੋਂਡ, ਨਾ ਗੋਬਰ ਗੈਸ ਪਲਾਂਟ, ਨਾ ਆਟੋ ਮਿਲਕ ਕਲੈਕਸ਼ਨ ਸੈਂਟਰ ਅਤੇ ਨਾ ਹੀ ਕੋਈ ਹੋਰ ਸਹੂਲਤ ਹੈ।
ਤਾਂ ਫੇਰ ਡੇਅਰ ਮਾਲਕ ਕਿਸ ਤਰ੍ਹਾਂ ਉਥੇ ਜਾਣਗੇ। ਅੱਜ ਦੇ ਪ੍ਰਦਰਸ਼ਨ ਵਿਚ ਡੇਅਰੀ ਮਾਲਕਾਂ ਦੇ ਹੱਕ ਵਿਚ ਕਿਸਾਨ ਆਗੂ ਵੀ ਆਏ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਮਹਿਲਾਂ ਵਾਲੇ ਦੱਸਣ ਕਿ ਮਹਿਲ ਵਿਚ ਜਿਹੜੇ ਪਸ਼ੂ ਉਨ੍ਹਾਂ ਨੂੰ ਕਦੇ ਨੋਟਿਸ ਕੱਢਿਆ, ਜਾਂ ਫੇਰ ਮੇਅਰ ਨੇ ਜਿਹੜੀਆਂ ਮੱਝਾ ਰੱਖੀਆਂ ਹਨ, ਉਨ੍ਹਾਂ ਨੂੰ ਨੋਟਿਸ ਕੱਢਿਆ। ਇਸ ਮੌਕੇ ਵਕੀਲਾਂ ਦੇ ਪੈਨਲ ਐਡਵੋਕੇਟ ਮਹਿੰਦਰ ਸਿੰਘ ਜੋਸ਼ੀ ਸਾਬਕਾ ਡਿਪਟੀ ਐਡਵੋਕੇਟ ਜਨਰਲ ਪੰਜਾਬ, ਰਨਵੀਤ ਸਿੰਘ ਜੋਸ਼ੀ ਐਡਵੋਕੇਟ ਸੁਪਰੀਮ ਕੋਰਟ, ਮਨਜਿੰਦਰ ਸਿੰਘ ਪੰਧੇਰ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਦੱਸਿਆ ਕਿ ਮਾਣਯੋਗ ਹਾਈਕੋਰਟ ਨੇ ਪਟੀਸ਼ਨ ਕਰਤਾਵਾਂ ਵੱਲੋਂ ਜਿਹੜੇ ਲੀਗਲ ਨੋਟਿਸ ਭੇਜਿਆ ਗਿਆ ਉਸ ਦਾ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨੂੰ ਚਾਰ ਹਫਤੇ ਵਿਚ ਜਵਾਬ ਦੇਣ ਲਈ ਕਿਹਾ ਸੀ ਪਰ ਮੇਅਰ ਵੱਲੋਂ ਉਸ ਨੂੰ ਪਟੀਸ਼ਨ ਖਾਰਜ ਦੀ ਗੱਲ ਆਖ ਕੇ ਮਾਣਯੋਗ ਹੋਈਕੋਰਟ ਦੇ ਹੁਕਮਾਂ ਦੀ ਗਲਤ ਵਿਆਖਿਆ ਕੀਤੀ ਗਈ ਹੈ। ਜਿਸ ਦੇ ਲਈ ਉਹ ਜਨਤਕ ਤੌਰ ’ਤੇ ਮੁਆਫੀ ਮੰਗਣ ਨਹੀਂ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਵਕੀਲਾਂ ਦੇ ਪੈਨਲ ਵੱਲੋਂ ਮੀਡੀਆ ਦੇ ਸਾਹਮਣੇ ਇੱਕ ਜਮ੍ਹਾਂਬੰਦੀ ਵੀ ਪੇਸ਼ ਕੀਤੀ ਗਈ, ਜਿਸ ਵਿਚ ਇਹ ਥਾਂ ਹੱਡਾ ਰੋੜੀ, ਸਮਸ਼ਾਨਘਾਟ, ਕਬਰਸਤਾਨ ਦੀ ਹੋਣ ਦਾ ਦਾਅਵਾ ਕੀਤਾ ਗਿਆ। ਉਨ੍ਰਾਂ ਕਿਹਾ ਕਿ ਇਸ ਮਾਮਲੇ ਵਿਚ ਉਹ ਸੀ੍ਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਵੀ ਪੱਤਰ ਲਿਖਣਗੇ ਕਿ ਜਿਥੇ ਹੱਡਾ ਰੋੜੀ ਅਤੇ ਸਮਸ਼ਾਨਘਾਟ ਅਤੇ ਕਬਰਸਤਾਨ ਦੀ ਥਾਂ ਹੋਵੇ ਉਥੇ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਤੇ ਹਿੰਦੂ ਪਰਿਵਾਰ ਸ੍ਰੀ ਰਮਾਇਣ ਜੀ ਦਾ ਪ੍ਰਕਾਸ਼ ਨਹੀਂ ਕਰਵਾ ਸਕਦਾ। ਇਸ ਮੌਕੇ ਕ੍ਰਿਪਾਲ ਸਿੰਘ ਪ੍ਰਧਾਨ ਡੇਅਰੀ ਯੂਨੀਅਨ, ਦਵਿੰਦਰ ਸਿੰਘ ਮੀਤ ਪ੍ਰਧਾਨ, ਸਬੀਰ ਸਿੰਘ ਬਾਵਾ ਸਾਬਕਾ ਪ੍ਰਧਾਨ, ਅਵਤਾਰ ਸਿੰਘ ਹੈਪੀ, ਹੈਪੀ ਲੋਹਟ, ਗੋਬਿੰਦ ਬਡੂੰਗਰ, ਮਨਪ੍ਰੀਤ ਸਿੰਘ ਚੱਢਾ, ਲਖਬੀਰ ਸਿੰਘ ਲੱਖਾ, ਹੀਰਾ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਜੰਗੀਰ ਸਿੰਘ, ਨਵਨੀਤ ਵਾਲੀਆ, ਜਸਵਿੰਦਰ ਸਿੰਘ, ਗਰੋਵਰ ਅਵਤਾਰ ਸਿੰਘ, ਤਰਨਜੀਤ ਸਿੰਘ, ਸਰਬਜੀਤ ਸਿੰਘ, ਵਿਸ਼ਾਲ ਬਡੁੰਗਰ,ਹਰਜਿੰਦਰ ਸਿੰਘ, ਰਣਜੀਤ ਸਿੰਘ, ਪ੍ਰਿੰਸ, ਦਵਿੰਦਰ ਢੀਂਡਸਾ, ਅਮ੍ਰਿੰਤ, ਗੁਰਤੇਜ਼ ਸਿੰਘ, ਸੰਮੀ, ਅਕਾਸ਼ ਸ਼ਰਮਾ ਬੋਕਸਰ, ਬਿੰਦਰ ਸਿੰਘ ਨਿੱਕੂ, ਸਿਮਰਨ ਗਰੇਵਾਲ, ਸਿਮਰ ਕੁੱਕਲ, ਸ਼ਾਮ ਸਿੰਘ ਅਬਲੋਵਾਲ, ਅਭਿਸ਼ੇਕ ਸਿੰਘੀ, ਅਬਦੁਲ ਅਹਿਮਦ, ਜੋਤ ਸਿੰਘ, ਰਾਜੂ ਸ਼ਰਮਾ, ਦਾਰਾ ਸਿੰਘ, ਸੁਖਪਾਲ ਸਿੰਘ, ਜਸਪਾਲ ਸਿੰਘ, ਜਰਨੈਲ ਸਿੰਘ, ਰਣਜੀਤ ਸਿੰਘ, ਜੋਗਾ ਸਿੰਘ, ਪਰਮਜੀਤ ਸਿੰਘ, ਅਮ੍ਰਿੰਤਪਾਲ ਸਿੰਘ ਬਾਜਵਾ, ਬੂਟਾ ਸਿੰਘ, ਜਗਮੇਲ ਸਿੰਘ, ਜਾਗਰ ਸਿੰਘ, ਜਗਜੀਤ ਸਿੰਘ, ਮਲਕੀਤ ਸਿੰਘ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

