ਪਟਿਆਲਾ

ਮੁੱਖ ਮਾਰਗਾਂ ਦੁਆਲੇ ਸਫਾਈ ਨਾ ਹਣ ਕਾਰਨ ਸਾਹੀ ਸਹਿਰ ਦੀ ਸੁੰਦਰਤਾ ਨੂੰ ਲੱਗਿਆ ਗ੍ਰਹਿਣ

-ਇੰਪਰੂਵ ਟਰੱਸਟ ਦੇ ਪਾਰਕਾਂ ਦਾ ਬੁਰਾ ਹਾਲ

-ਪਾਰਕਾਂ ਅੰਦਰ ਬਣੇ ਟੋਭੇ, ਘੁਮ ਰਹੇ ਨੇ ਸੂਰ

ਪਟਿਆਲਾ, 29 ਅਗਸਤ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)  ਸਾਹੀ ਸਹਿਰ ਦੀ ਸੁੰਦਰਤਾ ਨੂੰ ਲੈ ਕੇ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋੜਾਂ ਰੁਪਏ ਦੇ ਪ੍ਰੋਜੈਕਟ ਉਲੀਕੇ ਗਏ ਹਨ, ਉਥੇ ਹੀ ਸਹਿਰ ਦੇ ਕਈ ਮੁੱਖ ਮਾਰਗਾਂ ਦੁਆਲੇ ਸਫਾਈ ਨਾ ਹੋਣ ਕਾਰਨ ਸੁੰਦਰਤਾ ਨੂੰੂ ਗਿਹਣ ਲੱਗਿਆ ਨਜਰ ਆ ਰਿਹਾ ਹੈ। ਇਨਾ ਹੀ ਨਹੀਂ ਟਰੱਸਟ ਦੇ ਕਈ ਪਾਰਕ ਅਜਿਹੇ ਹਨ, ਜਿਥੇ ਬਾਰਿਸਾਂ ਦੇ ਦਿਨਾ ਵਿਚ ਟੋਭੇ ਬਣ ਕਿ ਪਾਣੀ ਖੜਦਾ ਹੈ ਅਤੇ ਉਨਾ ਟੋਭਿਆ ਵਿਚ ਸੂਰ ਫਿਰਦੇ ਨਜਰ ਆਉਦੇ ਹਨ। ਇਹ ਖਾਸ ਕਰ ਐਐਸਟੀ ਨਗਰ ਇਲੇਕ ਵਿਚ ਜਿਆਦਤਰ ਵੇਖਿਆ ਜਾ ਰਿਹਾ ਹੈ। ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪਟਿਆਲਾ ਰਾਜਪੁਰਾ ਰੋਡ ਦੇ ਆਲੇ ਦੁਆਲੇ ਬਿਲਕੁੱਲ ਸਫਾਈ ਨਹੀ ਹੈ।

ਹੋਟਲ ਇਕਬਾਲ ਇਨ ਦੇ ਬਾਹਰਲੇ ਪਾਸੇ ਮੁੱਖ ਮਾਰਗ ਦੇ ਦੁਆਲੇ ਗੰਦੇ ਪਾਣੇ ਦੇ ਟੋਭੇ ਬਣੇ ਹੋਏ ਹਨ। ਇਨਾ ਹੀ ਇਸ ਦੇ ਆਸ ਪਾਸ ਪਾਰਕਾਂ ਦਾ ਬਰਾ ਹਾਲ ਹੈ। ਇਥੇ ਕਈ ਪਾਰਕ ਅਜਿਹੇ ਹਨ, ਜਿਥੇ ਖੜਾ ਪਾਣੀ ਟੋਭੇ ਦਾ ਰੂਪ ਧਾਰਨ ਜਾਂਦਾ ਹੈ ਅਤੇ ਉਥੇ ਦਰਜਨਾ ਸੂਰ ਆ ਕੇ ਪਾਣੀ ਵਿਚ ਵੜਦੇ ਹਨ ਅਤੇ ਗੰਦੇ ਪਾਣੀ ਵਿਚ ਨਹਾਉਦੇੀ ਹਨ। ਇਸ ਨਾਲ ਸਹਿਰ ਦੀ ਦਿੱਖ ਖਰਾਬ ਹੋ ਰਹੀ ਹੈ ਅਤੇ ਸਹਿਰ ਦੀ ਸੁੰਦਰਤਾ ਲਈ ਉਲੀਕੇ ਜਾ ਰਹੇ ਕਰੋੜਾਂ ਰੁਪਏ ਦੇ ਪ੍ਰੋਜੈਕਟ ਵੀ ਗਹਿਣ ਲੱਗਿਆ ਨਜਰ ਆ ਰਿਹਾ ਹੈ। ਬੇਸ਼ਕ ਸਰਕਾਰ ਨੇ ਛੋਟੀ ਨਦੀ ਅਤੇ ਵੱਡੀ ਨਦੀ ਦੇ ਪੌਜਕੈਟਾਂ ਤੇ ਕਰੋੜਾਂ ਰੁਪਏ ਲਾਉਣ ਦਾ ਬੀੜਾ ਚੁੱਕਿਆ ਹੋਇਆ ਹੈ ਅਤੇ ਕੰਮ ਚਲ ਰਿਹਾ ਹੈ, ਪਰ ਜਿਨੀ ਦੇਰ ਸਹਿਰਰ ਦੀ ਐਂਟਰੀ ਅਤੇ ਮੁੱਖ ਮਾਰਗਾਂ ਦੇ ਦੁਆਲੇ ਗਰੀਨ ਵੈਲਟ ਵਰਗੀਆਂ ਸੁੰਦਰ ਦਿੱਖਾਂ ਵਿਖਾਈ ਨਹੀਂ ਦੇਣਗੀਆਂ , ਉਨੀ ਦੇਰ ਸਹਿਰ ਨੂੰ ਸੰੁਦਰੀਕਰਨ ਤਰੀਕੇ ਨਾਲ ਨਹੀਂ ਤੋਲਿਆ ਜਾ ਸਕਦਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਇਨਾ ਮੁਖ ਮਾਰਗਾਂ ਦੁਆਲੇ ਵੀ ਗਰੀਨ ਬੈਲਟ ਬਣਾ ਕਿ ਹੋਰ ਸਹਣੀ ਦਿਖ ਦਿੱਤੀ ਜਾਵੇ।

Leave a Reply

Your email address will not be published. Required fields are marked *