ਯੂਥ ਨੌਜਵਾਨਾਂ ਦਾ ਵੱਡਾ ਸਹਿਯੋਗ 2022 ਵਿੱਚ ਬਣਾਵੇਗਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ:– ਰਾਜੂ ਖੰਨਾ।
ਪੰਕਜ ਅਰੌੜਾ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਨਿਯੁਕਤ, ਗੁਰੂ ਜੀ ਦਾ ਕੀਤਾ ਸ਼ੁਕਰਾਨਾ।
ਵੱਡੀ ਗਿਣਤੀ ਨੌਜਵਾਨ ਆਪ ਤੇ ਕਾਂਗਰਸ ਪਾਰਟੀ ਛੱਡ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ।
ਅਮਲੋਹ,29 ਅਗਸਤ (ਮਧੂਸਾਰ ਬਿਊਰੋ) ਯੂਥ ਨੌਜਵਾਨਾਂ ਦਾ ਵੱਡਾ ਮਿਲ ਰਿਹਾ ਸਹਿਯੋਗ 2022 ਵਿੱਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਏਗਾ। ਕਿਉਂਕਿ ਕਾਂਗਰਸ ਸਰਕਾਰ ਵੱਲੋਂ ਨੌਜਵਾਨਾਂ ਨਾਲ ਕੀਤੇ ਘਰ ਘਰ ਨੌਕਰੀ , ਬੇਰੁਜ਼ਗਾਰੀ ਭੱਤਾ, ਮੋਬਾਈਲ ਫੋਨ ਦੇਣ ਦੇ ਝੂਠੇ ਵਾਅਦਿਆਂ ਤੋਂ ਖ਼ਫ਼ਾ ਯੂਥ ਵਰਗ ਵੱਡੀ ਗਿਣਤੀ ਵਿੱਚ ਕਾਂਗਰਸ ਤੇ ਆਪ ਪਾਰਟੀ ਛੱਡ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਰਹੇ ਹਨ।
ਜਿਸ ਤੋਂ ਸੰਕੇਤ ਮਿਲਦੇ ਹਨ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਗੱਠਜੋੜ ਦੀ ਸਰਕਾਰ ਬਣਨੀ ਤੈਅ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਯੂਥ ਅਕਾਲੀ ਦਲ ਅਮਲੋਹ ਸ਼ਹਿਰੀ ਦੇ ਨਵਨਿਯੁਕਤ ਪ੍ਰਧਾਨ ਪੰਕਜ਼ ਅਰੌੜਾ ਵੱਲੋਂ ਵਾਰਡ ਨੰਬਰ 13 ਦੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਜੀ ਦਾ ਸ਼ੁਕਰਾਨਾ ਕਰਨ ਲਈ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਜੁੜੀਆਂ ਸੰਗਤਾ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਜੋ ਵਾਅਦੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤੇ ਗਏ ਹਨ ਉਹਨਾਂ ਨੂੰ ਸਰਕਾਰ ਬਣਦੇ ਹੀ ਪੂਰਾ ਕੀਤਾ ਜਾਵੇਗਾ। ਕਿਉਂ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਨੇ ਕਿਹਾ,ਉਹ ਕੀਤਾ,ਤੇ ਜੋ ਕਹੇਗਾ ਉਹ ਕਰੇਗਾ। ਉਹਨਾਂ ਕਿਹਾ ਕਿ ਅੱਜ ਕਾਂਗਰਸ ਸਰਕਾਰ ਜਿਥੇ ਹਰ ਫਰੰਟ ਤੇ ਬੂਰੀ ਤਰਾਂ ਫੇਲ੍ਹ ਹੋ ਚੁੱਕੀ ਹੈ। ਉਂਥੇ ਆਮ ਆਦਮੀ ਪਾਰਟੀ ਦੇ ਕੂੜ ਪ੍ਰਚਾਰ ਤੋਂ ਵੀ ਲੋਕ ਵਧੇਰੇ ਪ੍ਰੇਸ਼ਾਨ ਹਨ।
ਕਿਉਂਕਿ ਸੱਤਾ ਦੇ ਲਾਲਚ ਵਿੱਚ ਆਪ ਆਗੂਆ ਪਾਸ ਕੂੜ ਪ੍ਰਚਾਰ ਕਰਨ ਤੋ ਸ਼ਿਵਾਏ ਕੁਝ ਵੀ ਨਹੀ। ਜਿਸ ਤੋਂ ਹਲਕਾ ਵਾਸੀ ਹੀ ਨਹੀ ਸਗੋਂ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ।ਜਿਸ ਲਈ ਸੂਬੇ ਦੀਆ ਸੰਗਤਾ ਕਾਂਗਰਸ ਤੇ ਆਪ ਪਾਰਟੀ ਨੂੰ ਨਕਾਰਦੀਆ ਹੋਈਆਂ 2022 ਵਿੱਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਬਣਾਉਣ ਜਾ ਰਹੀਆਂ ਹਨ। ਉਹਨਾਂ ਹਲਕਾ ਅਮਲੋਹ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 4 ਸਤੰਬਰ ਨੂੰ ਹਲਕੇ ਅੰਦਰ ਸੁਖਬੀਰ ਸਿੰਘ ਬਾਦਲ ਦੇ ਹੋਣ ਵਾਲੇ ਸਮਾਗਮਾਂ ਵਿੱਚ ਵੱਡੀ ਗਿਣਤੀ ਸ਼ਮੂਲੀਅਤ ਕਰਨ ਤਾਂ ਜੋ ਸੁਖਬੀਰ ਬਾਦਲ ਨੂੰ ਤੁਹਾਡੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਜਾ ਸਕੇ। ਇਸ ਮੌਕੇ ਤੇ ਵਾਰਡ ਨੰਬਰ 13 ਤੋ ਵੱਡੀ ਗਿਣਤੀ ਯੂਥ ਨੌਜਵਾਨਾਂ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਵੀ ਕੀਤੀ। ਜਿਹਨਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਯੂਥ ਵਿੰਗ ਵਿੱਕੀ ਮਿੱਤਲ,ਯੂਥ ਸ਼ਹਿਰੀ ਪ੍ਰਧਾਨ ਪੰਕਜ਼ ਅਰੌੜਾ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਗੁਰਨਾਮ ਪੁਰੀ,ਤੇ ਰਾਜਨ ਅਰੋੜਾ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਤੇ ਹਿਊਮਨ ਰਾਇਟਸ ਦੇ ਪ੍ਰਧਾਨ ਕਰਨ ਢੰਡ, ਕਿਸਾਨ ਆਗੂ ਸ਼ਰਧਾ ਸਿੰਘ ਛੰਨਾ, ਸੀਨੀਅਰ ਆਗੂ ਹਰਵਿੰਦਰ ਸਿੰਘ ਬਿੰਦਾ, ਰਮੇਸ਼ ਵਿਰਕ, ਯੂਥ ਆਗੂ ਰੇਸ਼ਮ ਸਿੰਘ ਵਿਰਕ,ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਸੀਨੀਅਰ ਮੀਤ ਪ੍ਰਧਾਨ ਰਾਜਨ ਅਰੋੜਾ,ਰਾਜ ਕੁਮਾਰ ਅਰੋੜਾ,ਕੇਵਲ ਕ੍ਰਿਸ਼ਨ ਅਰੌੜਾ, ਚਰਨਜੀਤ ਗੋਲਡੀ,ਜੋਨੀ ਨਰੂਲਾ, ਸੋਨੂੰ ਮਦਾਨ,ਬਬਲੂ ਵਰਮਾ, ਕੁਲਵੰਤ ਸਿੰਘ, ਮਿੰਟੂ ਅਰੌੜਾ, ਜਸਵੰਤ ਸਿੰਘ, ਅਸ਼ਵਨੀ ਗੁਪਤਾ,ਅਮਿਤ ਕੁਮਾਰ, ਸੁਰਿੰਦਰਪਾਲ ਅਮਲੋਹ,ਪ੍ਰਦੀਪ ਕੁਮਾਰ ਨਰੇਸ਼ ਕੁਮਾਰ,ਨਵੀਨ ਅਰੋੜਾ,ਵਿਨੋਦ ਅਬਰੋਲ,ਗੋਲਡੀ ਅਰੋੜਾ,ਦੀਪਕ ਗੋਇਲ,ਪਿੰਕੀ ਡੰਗ,ਸਮਿਤ ਕੁਮਾਰ,ਪੰਕਜ ਕਰਕਰਾ, ਰਾਕੇਸ਼ ਸੇਢਾ,ਬੱਬੀ ਡੰਗ, ਜਗਦੀਸ਼ ਸਿੰਘ,ਅਸੀਸ ਧੀਰ, ਕੁਲਦੀਪ ਧੀਮਾਨ,ਵਿਕਰਮ ਥੋਰ ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।

