5 ਸਤੰਬਰ ਦੀ ਮੁਜੱਫਰਨਗਰ ਵਿਖੇ ਹੋਣ ਵਾਲੀ ਮਹਾਂ ਰੈਲੀ ਦੀ ਤਿਆਰੀ ਮੁਹਿੰਮ ਸਬੰਧੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਹੋਈ।
ਪਟਿਆਲਾ 30 ਅਗਸਤ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸੰਯੋਕਤ ਮੋਰਚੇ ਵੱਲੋਂ ਮਿਸ਼ਨ 2—ਯੂ. (ਯੂ.ਪੀ. ਅਤੇ ਉੱਤਰਾਖੰਡ) ਯੋਜਨਾ ਤਹਿਤ 5 ਸਤੰਬਰ ਨੂੰ ਯੂ.ਪੀ. ਮੁਜੱਫਰ ਨਗਰ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਪੰਜਾਬ ਤੋਂ ਹਜਾਰਾਂ ਦੀ ਗਿਣਤੀ ਵਿੱਚ ਕਿਸਾਨ ਪੰਹੁਚਣਗੇ। ਇਸ ਸਬੰਧ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਦੁਖਨਿਵਾਰਨ ਸਾਹਿਬ ਪਟਿਆਲਾ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਪ੍ਰਧਾਨ ਜੰਗ ਸਿੰਘ ਭਟੇੜੀ ਨੇ ਕੀਤੀ।
ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁਟਰ, ਯੂਨੀਅਨ ਦੀ ਪਿੰਡ ਦੌਣਕਲਾਂ ਤੋਂ ਰਜਿੰਦਰ ਕੌਰ, ਹਰਦੇਵ ਕੌਰ, ਗੁਰਮੇਲ ਕੌਰ, ਪਾਤੜਾਂ ਬਲਾਕ ਤੋਂ ਚਰਨਜੀਤ ਕੌਰ ਧੂੜੀਆਂ ਹਾਜਰ ਹੋਏ। ਅੱਜ ਦੀ ਮੀਟਿੰਗ ਵਿੱਚ 5 ਤਾਰੀਕ ਨੂੰ ਕਿਸਾਨ ਔਰਤਾਂ ਵੱਡੀ ਗਿਣਤੀ ਵਿੱਚ ਮਹਾਂ ਰੈਲੀ ਵਿੱਚ ਸ਼ਾਮਲ ਹੋਣਗੀਆਂ। ਜਿਲ੍ਹਾ ਜਨਰਲ ਸਕੱਤਰ ਗੁਰਮੀਤ ਸਿੰਘ ਦਿੱਤੂਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪਟਿਆਲਾ ਜਿਲੇ ਤੋਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ 4000 ਤੋਂ ਵੱਧ ਕਿਸਾਨ ਇਸ ਮਹਾਂਰੈਲੀ ਵਿੱਚ ਸ਼ਾਮਲ ਹੋਣਗੇ।
ਉਹਨਾਂ ਜਿਕਰ ਕੀਤਾ ਕਿ ਦੇਸ਼ ਭਰ ਦੇ ਕਿਸਾਨ ਲਗਭਗ ਪਿਛਲੇ ਇੱਕ ਸਾਲ ਤੋਂ ਆਪਣੇ ਖੇਤੀ ਸਬੰਧੀ ਬਣੇ ਕਾਲੇ ਕਾਨੂੰਨਾਂ ਨੂੰ ਖਤਮ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਕਿਉਂਕਿ ਬੀ.ਜੇ.ਪੀ. ਸਰਕਾਰ ਵੱਲੋਂ ਅੰਬਾਨੀ, ਅਡਾਨੀ ਕਾਰਪੋਰੇਟ ਕੰਪਨੀਆਂ ਦੇ ਹਿੱਤਾਂ *ਚ ਕਿਸਾਨ ਦੇ ਖੇਤੀ ਕਿਤੇ ਅਤੇ ਖੇਤਾਂ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ। ਜਿਸ ਵਿਰੁੱਧ ਕਿਸਾਨਾ ਦਾ ਰੋਹ ਵੱਧ ਰਿਹਾ ਹੈ। ਭਾਵੇਂ ਪਿਛਲੇ ਦਿਨੀ ਹਰਿਆਣੇ ਦੇ ਕਿਸਾਨਾਂ ਤੇ ਬੀ.ਜੇ.ਪੀ. ਦੀ ਖੱਟੜ ਸਰਕਾਰ ਨੇ ਤਸੱਦਦ ਵੀ ਕੀਤਾ ਪਰ ਕਿਸਾਨ ਆਪਣੇ ਸੰਘਰਸ਼ ਦੇ ਤੇ ਡਟੇ ਰਹੇ ਅਤੇ ਪੰਜ ਵਾਰ ਪੁਲਿਸ ਵੱਲੋਂ ਲਾਠੀਚਾਰਜ ਦੇ ਬਾਵਜੂਦ ਵੀ ਡਟੇ ਰਹੇ। ਪਰ ਦੁੱਖ ਦੀ ਗੱਲ ਇਹ ਹੈ ਕਿ ਪੁਲਿਸ ਦੀ ਇਸ ਕੁੱਟ ਨਾਲ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਹੈ ਪਰ ਕਿਸਾਨਾਂ ਦਾ ਆਪਣੇ ਇਸ ਸੰਘਰਸ਼ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਬਰ ਤਿਆਰ ਹਨ, ਅਤੇ ਕਿਸਾਨਾ ਦਾ ਭਰਪੂਰ ਸਮਰਥਨ ਪ੍ਰਾਪਤ ਹੋ ਰਿਹਾ ਹੈ।
ਬਿਨਾ ਸ਼ੱਕ ਕਿਸਾਨ ਲਹਿਲ ਆਪਣੇ ਸੰਘਰਸ਼ ਨੂੰ ਬੁਲੰਦੀਆਂ ਵੱਲ ਲਿਜਾਣ ਲਈ ਤਿਆਰੀਆਂ ਵਿੱਚ ਜੁਟਿਆ ਹੋਇਆ ਹੈ। ਯੂ.ਪੀ. ਦੀਆਂ ਇਸ ਚੋਣਾਂ ਵਿੱਚ ਬੀ.ਜੇ.ਪੀ. ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋਇਆ ਹੈ ਚੋਣਾਂ ਵਿੱਚ ਬੀ.ਜੇ.ਪੀ. ਨੂੰ ਹਰਾਉਣ ਦਾ ਨਾਅਰਾ ਸੰਯੁਕਤ ਮੋਰਚੇ ਵਲੋਂ ਦਿੱਤਾ ਜਾ ਚੁੱਕਾ ਹੈ ਅਤੇ ਪੰਜਾਬ ਹਰਿਆਣਾ ਦੀ ਤਰਜ ਤੇ ਉੱਥੇ ਟੋਲ ਪਲਾਜੇ ਖੋਲ ਦਿੱਤੇ ਜਾਣਗੇ ਅਤੇ ਅੰਬਾਨੀ, ਅੰਡਾਨੀਆਂ ਦੇ ਪੰਪ ਅਤੇ ਟੋਲ ਪਲਾਜੇ, ਮੋਲ ਵਗੈਰਾ ਕਿਸਾਨਾਂ ਵੱਲੋਂ ਬੰਦ ਕਰ ਦਿੱਤੇ ਜਾਣਗੇ। ਇਸ ਮੌਕੇ ਪਾਤੜਾਂ, ਸਨੌਰ, ਡਕਾਲਾ, ਭੁਨਰਹੇੜੀ ਬਲਾਕ ਪ੍ਰਧਾਨ ਹਰਭਜਨ ਸਿੰਘ ਧੂੜ, ਸੁਖਵਿੰਦਰ ਸਿੰਘ ਤੁਲੇਵਾਲ, ਦਵਿੰਦਰ ਸਿੰਘ ਮੁਝਾਲ, ਤਜਿੰਦਰ ਸਿੰਘ ਰਾਜਪੁਰਾ, ਦਾਰਾ ਸਿੰਘ ਪਹਾੜਪੁਰ, ਅਵਤਾਰ ਸਿੰਘ ਕੌਰਜੀਵਾਲਾ, ਆਦਿ ਹਾਜਰ ਸਨ। ਅਵਤਾਰ ਸਿੰਘ ਕੌਰਜੀਵਾਲਾ ਨੇ ਦੱਸਿਆ ਕਿ 5 ਤਾਰੀਕ ਦੀ ਮਹਾਂਰੈਲੀ ਦੀ ਤਿਆਰੀ ਸਬੰਧੀ ਹਰ ਬਲਾਕ ਵਿੱਚ ਪਿੰਡ ਪਿੰਡ ਮੀਟਿੰਗਾਂ, ਝੰਡਾ ਮਾਰਚ ਕਰਕੇ ਵੱਧ ਤੋਂ ਵੱਧ ਕਿਸਾਨਾਂ ਨੂੰ ਮੁਜੱਫਰਨਗਰ ਪਹੁੰਚਣ ਦਾ ਸੱਦਾ ਦਿੱਤਾ ਜਾਵੇਗਾ।

