ਪੰਜਾਬਪਟਿਆਲਾ

ਗੋਰਖਪੁਰ ਘਟਨਾਕ੍ਰਮ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕੀਤਾ ਕੈਂਡਲ ਮਾਰਚ

ਪਟਿਆਲਾ 17 ਅਗਸਤ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵਿਦਿਆਰਥੀ ਜਥੇਬੰਦੀਆਂ ਵੱਲੋਂ ਗੋਰਖਪੁਰ ਵਿਖੇ ਭ੍ਰੌ ਮੈਡੀਕਲ ਹਸਪਤਾਲ ਵਿਖੇ ਪਿਛਲੇ ਦਿਨੀ ਤਰਲ ਆਕਸੀਜ਼ਨ ਦੀ ਕਮੀ ਕਾਰਨ ਮਰ ਗਏ ਮਾਸੂਮ ਬੱਚਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹੋਏ ਕੈਂਡਲ ਮਾਰਚ ਕੀਤਾ ਗਿਆ।

ਵਿਦਿਆਰਥੀ ਆਗੂ ਗੁਰਸੇਬਕ ਸੇਬੀ ਅਤੇ ਸੁਖਵੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਮੰਦ-ਭਾਗੀ ਘਟਨਾ ਲਈ ਪੂਰੀ ਤਰ੍ਹਾਂ ਯੂ.ਪੀ. ਸਰਕਾਰ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਸਰਕਾਰਾਂ ਆਮ ਜਨਤਾ ਤੋਂ ਭਾਰੀ ਟੈਕਸ ਲੈਣ ਦੇ ਬਾਵਜੂਦ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਸਿਹਤ ਅਤੇ ਸਿੱਖਿਆ ਦੇਣ ਤੋਂ ਮੁਨਕਰ ਇਹਨਾਂ ਦਾ ਨਿਰੰਤਰ ਨਿੱਜੀਕਰਨ ਕਰ ਰਹੀਆਂ ਹਨ। ਸਰਕਾਰੀ ਸੰਸਥਾਵਾਂ ਦੇ ਫੰਡਾਂ ਵਿੱਚ ਲਗਾਤਾਰ ਹੋ ਰਹੀ ਕਟੌਤੀ ਇਸੇ ਨੀਤੀ ਦਾ ਹਿੱਸਾ ਹੈ। ਨਿੱਜੀਕਰਨ ਦੀ ਨੀਤੀ ਹੀ ਗੋਰਖਪੁਰ ਵਿੱਚ ਮਾਰੇ ਗਏ ਬੱਚਿਆਂ ਲਈ ਜਿੰਮੇਵਾਰ ਹੈ। ਵਿਦਿਆਰਥੀ ਆਗੂਆਂ ਨੇ ਬੱਚਿਆਂ ਦੀ ਮੌਂਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਦੂਸਰਾ ਸਰਕਾਰੀ ਹਸਪਤਾਲਾਂ ਵਿੱਚ ਆਕਸੀਜ਼ਨ ਵਰਗੀਆਂ ਬੁਨਿਆਦੀ ਸਹੂਲਤਾਂ ਆਮ ਹੋਣੀਆਂ ਚਾਹੀਦੀਆਂ ਹਨ। ਉਹਨਾਂ ਆਖਿਆ ਕਿ ਭਾਰਤੀ ਸਰਕਾਰਾਂ 70 ਸਾਲ ਦੀ ਆਜ਼ਾਦੀ ਭੋਗਣ ਤੋਂ ਬਾਅਦ ਵੀ ਦੇਸ਼ ਦੇ ਲੋਕਾਂ ਦੀ ਹਾਲਤ ਨਹੀਂ ਸੁਧਾਰ ਸਕੀਆਂ। ਦੇਸ਼ ਵਿੱਚ 50% ਔਰਤਾਂ ਹਸਪਤਾਲਾਂ ਤੋਂ ਬਾਹਰ ਘਰੇਲੂ ਪ੍ਰਬੰਧਾਂ ਹੇਠ ਜਣੇਪਾ ਕਰਵਾਉਂਦੀਆਂ ਹਨ। 46% ਬੱਚੇ ਘੱਟ ਵਜ਼ਨ (ਕਮਜ਼ੋਰ) ਵਾਲੇ ਪੈਦਾ ਹੁੰਦੇ ਹਨ। ਹਸਪਤਾਲਾਂ ਵਿੱਚ 1000 ਲੋਕਾਂ ਦੀ ਗਿਣਤੀ ਪਿਛੇ ਸਿਰਫ਼ 9 ਬੈੱਡ ਹਨ। ਲਗਾਤਾਰ ਨਿਘਾਰ ਵੱਲ ਜਾਂਦੀ ਸਥਿਤੀ ‘ਚੋਂ ਨਿਕਲਣ ਲਈ ਸਰਕਾਰਾਂ ਨੂੰ ਸਿਹਤ ਤੇ ਸਿੱਖਿਆ ਨੂੰ 100% ਫੰਡ ਜ਼ਾਰੀ ਕਰਨਾ ਚਾਹੀਦਾ ਹੈ ਤਾਂ ਜੋ ਸਧਾਰਨ ਲੋਕ ਆਪਣਾ ਜੀਵਨ ਸਹੀ ਢੰਗ ਨਾਲ ਜਿਉਂ ਸਕਣ। ਇਸ ਸਮੇਂ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜੂਦ ਸਨ।

Leave a Reply

Your email address will not be published. Required fields are marked *