ਪੰਜਾਬਪਟਿਆਲਾ

4 ਸਤੰਬਰ ਨੂੰ ਹਲਕਾ ਅਮਲੋਹ ਵਿੱਚ ਪੁੱਜਣ ਤੇ ਸੁਖਬੀਰ ਬਾਦਲ ਦਾ ਯੂਥ ਅਕਾਲੀ ਦਲ ਕਰੇਗਾ ਭਰਵਾਂ ਸਵਾਗਤ ਰਾਜੂ ਖੰਨਾ।

ਆਦੇਸ਼ਪ੍ਰਤਾਪ ਸਿੰਘ ਸੰਧੂ ਐਸ ਓ ਆਈ ਹਲਕਾ ਅਮਲੋਹ ਦੇ ਪ੍ਰਧਾਨ ਨਿਯੁਕਤ।

ਸਰਬਜੀਤ ਝਿੰਜਰ ਤੇ ਵਿੱਕੀ ਮਿੱਤਲ ਦੀ ਅਗਵਾਈ ਵਿੱਚ ਨਵਨਿਯੁਕਤ ਅਹੁਦੇਦਾਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ।

ਅਮਲੋਹ, 30 ਅਗਸਤ, (ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ 100 ਦਿਨ 100 ਹਲਕੇ ਤਹਿਤ ਕੀਤੇ ਜਾ ਰਹੇ ਪ੍ਰੋਗਰਾਮਾਂ ਤਹਿਤ ਹਲਕਾ ਅਮਲੋਹ ਅੰਦਰ 4 ਸਤੰਬਰ ਨੂੰ ਸੁਖਬੀਰ ਸਿੰਘ ਬਾਦਲ ਆ ਰਹੇ ਹਨ। ਜਿਹਨਾਂ ਦਾ ਹਲਕਾ ਅਮਲੋਹ ਦੇ ਯੂਥ ਅਕਾਲੀ ਦਲ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ 4 ਸਤੰਬਰ ਨੂੰ ਸੁਖਬੀਰ ਬਾਦਲ ਦੀ ਆਮਦ ਨੂੰ ਲੈਕੇ ਯੂਥ ਅਕਾਲੀ ਦਲ ਦੀ ਰਾਮ ਭਵਨ ਅਮਲੋਹ ਵਿਖੇ ਕੀਤੀ ਗਈ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਇਸ ਮੀਟਿੰਗ ਨੂੰ ਯੂਥ ਅਕਾਲੀ ਦਲ ਦੇ ਕੌਮੀ ਆਗੂ ਇਕਬਾਲ ਸਿੰਘ ਰਾਏ, ਹਰਿੰਦਰ ਸਿੰਘ ਸੇਖੋਂ, ਰੇਸ਼ਮ ਸਿੰਘ ਵਿਰਕ, ਜਸ਼ਨਦੀਪ ਸਿੰਘ ਕਾਹਲੋਂ, ਜਸਪ੍ਰੀਤ ਸਿੰਘ ਜੱਸੀ, ਬੇਅੰਤ ਸਿੰਘ ਸਲਾਣਾ, ਹਰਪ੍ਰੀਤ ਸਿੰਘ ਰਿਚੀ, ਜਿਲ੍ਹਾ ਦਿਹਾਤੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਿਲ੍ਹਾ ਸ਼ਹਿਰੀ ਪ੍ਰਧਾਨ ਵਿੱਕੀ ਮਿੱਤਲ, ਐਸ ਓ ਆਈ ਦੇ ਜੋਨਲ ਪ੍ਰਧਾਨ ਸਿਮਰਨਜੀਤ ਸਿੰਘ ਟਿਵਾਣਾ ਨੇ ਵੀ ਸੰਬੋਧਨ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਯੂਥ ਅਕਾਲੀ ਦਲ ਉਹ ਸ਼ਕਤੀ ਹੈ ਜਿਹੜੀ ਸਰਕਾਰ ਬਨਾਉਣ ਵਿੱਚ ਅਹਿਮ ਰੋਲ ਅਦਾ ਕਰਦੀ ਹੈ।

ਯੂਥ ਦਾ ਜੋਸ਼ ਅਤੇ ਹੋਸ਼ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਨਾਉਣ ਵਿੱਚ ਆਪਣਾ ਅਹਿਮ ਰੋਲ ਅਦਾ ਕਰੇਗਾ। ਉਹਨਾਂ ਕਿਹਾ ਕਿ 4 ਸਤੰਬਰ ਨੂੰ ਜੋ ਹਲਕਾ ਅਮਲੋਹ ਅੰਦਰ ਵੱਖ ਵੱਖ ਥਾਵਾਂ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਰਕਰ ਮਿਲਣੀ ਪ੍ਰੋਗਰਾਮ ਕੀਤੇ ਜਾਣੇ ਹਨ, ਉਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਹਲਕੇ ਦਾ ਸਮੁੱਚਾ ਯੂਥ ਅਕਾਲੀ ਦਲ ਹੀ ਨਹੀਂ ਸਗੋਂ ਸਮੁੱਚਾ ਵਰਕਰ ਤੇ ਆਗੂ ਜੀ ਜਾਨ ਨਾਲ ਕੰਮ ਕਰ ਰਿਹਾ ਹੈ। ਉਹਨਾਂ ਉਮੀਦ ਜਤਾਈ ਕਿ 4 ਸਤੰਬਰ ਨੂੰ ਹੋਣ ਵਾਲੇ ਪ੍ਰੋਗਰਾਮ ਹਲਕਾ ਅਮਲੋਹ ਅੰਦਰ ਨਵੇਂ ਕੀਰਤੀਮਾਣ ਸਥਾਪਿਤ ਕਰਕੇ ਹਲਕੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਡੰਕਾ ਵਜਾਉਣਗੇ। ਉਹਨਾਂ ਹਲਕੇ ਦੇ ਯੂਥ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉੇਹ 4 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਮੋਟਰ ਸਾਇਕਲਾਂ, ਕਾਰਾਂ, ਜੀਪਾਂ, ਟਰੈਕਟਰ ਟਰਾਲੀਆਂ ਵਿੱਚ ਸਵਾਰ ਹੋਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਭਰਵਾਂ ਸਵਾਗਤ ਕਰਨ।

ਇਸ ਮੌਕੇ ਤੇ ਐਸ ਓ ਆਈ ਮਾਲਵਾ ਜੋਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਟਿਵਾਣਾ ਵੱਲੋਂ ਆਦੇਸ਼ਪ੍ਰਤਾਪ ਸਿੰਘ ਸੰਧੂ ਨੂੰ ਹਲਕਾ ਅਮਲੋਹ ਐਸ ਓ ਆਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਦਿਹਾਤੀ ਸਰਬਜੀਤ ਸਿੰਘ ਝਿੰਜਰ ਤੇ ਜਿਲ੍ਹਾ ਪ੍ਰਧਾਨ ਸ਼ਹਿਰੀ ਵਿੱਕੀ ਮਿੱਤਲ ਦੀ ਅਗਵਾਈ ਵਿੱਚ ਨਵਨਿਯੁਕਤ ਅਹੁਦੇਦਾਰਾਂ ਨੂੰ ਨਿਯੂਕਤੀ ਪੱਤਰ ਵੀ ਦਿੱਤ ਗਏ। ਇਸ ਮੌਕੇ ਤੇ ਦਰਸ਼ਨ ਸਿੰਘ ਨਸਰਾਲੀ, ਪੰਕਜ਼ ਅਰੌੜਾ, ਗੁਰਪ੍ਰੀਤ ਸਿੰਘ ਰੰਘੇੜੀ, ਗੁਰਿੰਦਰਪਾਲ ਸਿੰਘ ਗਰਚਾ, ਕਮਲ ਵੜੈਚ, ਪਰਮਜੀਤ ਸਿੰਘ ਪੌਪੀ, ਅਮਨ ਸਿੰਘ ਲਾਡਪੁਰ, ਗੁਰਪ੍ਰੀਤ ਸਿੰਘ ਮਾਲੋਵਾਲ, ਸੰਦੀਪ ਸਿੰਘ ਨਸਰਾਲੀ, ਕਸ਼ਮੀਰਾ ਸਿੰਘ ਸੋਨੀ, ਜਰਨੈਲ ਸਿੰਘ, ਦਲਜੀਤ ਸਿੰਘ ਘੁਟੀਂਡ, ਗੁਰਪ੍ਰੀਤ ਸਿੰਘ ਰੁੜਕੀ, ਮਨਜੀਤ ਸਿੰਘ ਚਤਰਪੁਰਾ, ਐਡਵੋਕੇਟ ਕਮਲਪ੍ਰੀਤ ਸਿੰਘ ਕੋਟਲੀ ਯਾਦਵਿੰਦਰ ਸਿੰਘ ਸਲਾਣਾ, ਤੇਜਵੰਤ ਸਿੰਘ ਵਿਰਕ, ਗੁਰਨਾਮ ਪੁਰੀ, ਪ੍ਰਿਸ ਭੱਦਲਥੂਹਾ, ਗੁਰਪ੍ਰੀਤ ਸਿੰਘ ਟਿੱਬੀ, ਜਗਤਾਰ ਸਿੰਘ ਟਿੱਬੀ, ਦਲਜੀਤ ਸਿੰਘ ਘੁਟੀਡ, ਅਮਰਜੀਤ ਸਿੰਘ ਲਾਡਪੁਰ, ਪਰਮਿੰਦਰ ਸਿੰਘ ਨੀਟਾ ਸੰਧੂ, ਭਗਵਾਨ ਸਿੰਘ ਹੈਪੀ, ਰਮੇਸ਼ ਕੁਮਾਰ ਮੰਡੀ, ਜਗਤਾਰ ਸਿੰਘ ਟਿੱਬੀ, ਪ੍ਰਧਾਨ ਰਣਧੀਰ ਸਿੰਘ, ਗੁਰਪ੍ਰੀਤ ਸਿੰਘ ਰੁੜਕੀ, ਬਲਜੀਤ ਸਿੰਘ ਅੰਬੇਮਾਜਰਾ, ਸੁਨੀਲ ਬਰਾੜ, ਜਸਪਾਲ ਸਿੰਘ ਕੋਟਲਾ, ਓਮੀ ਕੋਟਲਾ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਯੂਥ ਨੌਜਵਾਨ ਹਾਜਰ ਸਨ।

Leave a Reply

Your email address will not be published. Required fields are marked *