ਪ੍ਰਨੀਤ ਕੌਰ ਪੁਰਾਤਨ ਸ਼ਿਵ ਮੰਦਰ ਵਿਖੇ ਹੋਏ ਨਤਮਸਤਕ
ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਨਰਿੰਦਰ ਲਾਲੀ ਨੇ ਕੀਤਾ ਸਨਮਾਨਿਤ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ): ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਦਿਹਾੜੇ ਤੇ ਪਨਸਪ ਦੇ ਸੀਨੀਅਰ ਵਾਈਸ ਚੇਅਰਮੈਨ ਨਰਿੰਦਰ ਲਾਲੀ ਵਲੋਂ ਸ਼ੇਰਾਂ ਵਾਲਾ ਗੇਟ ਪੁਰਾਤਨ ਸ਼ਿਵ ਮੰਦਰ ਵਿਖੇ ਇਕ ਭਜਨ ਸੰਧਿਆ ਦਾ ਆਯੋਜਨ ਕੀਤਾ ਗਿਆ।
ਜਿਸ ਵਿਚ ਵਿਸ਼ੇਸ ਤੌਰ ਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਨਤਮਸਤਕ ਹੋਏ ਅਤੇ ਭਾਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਨਰਿੰਦਰ ਲਾਲੀ ਵਲੋਂ ਪ੍ਰਨੀਤ ਕੌਰ ਸਮੇਤ ਮੇਅਰ ਸ਼ੰਜੀਵ ਸ਼ਰਮਾ ਬਿਟੂ, ਪੀ.ਆਰ.ਟੀ.ਸੀ ਦੇ ਚੇਅਰਮੈਨ ਕੇ. ਕੇ ਸ਼ਰਮਾ, ਜਿਲਾ ਪ੍ਰਧਾਨ ਕੇ. ਕੇ ਮਲਹੋਤਰਾ ਨੂੰ ਸਨਮਾਨ ਚਿੰਨ ਦੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਅੱਜ ਸ਼ੁਭ ਦਿਹਾੜੇ ਤੇ ਮੰਦਰ ਵਿਖੇ ਨਤਮਸਤਕ ਹੋਕੇ ਅਤੇ ਭਜਨ ਸੰਧਿਆ ਸੁਣ ਕੇ ਬਹੁਤ ਹੀ ਆਨੰਦ ਪ੍ਰਾਪਤ ਹੋਈਆ ਹੈ।
ਜਿਸ ਲਈ ਨਰਿੰਦਰ ਲਾਲੀ ਸਮੇਤ ਸਮੁਚੀ ਮੰਦਰ ਕਮੇਟੀ ਵਧਾਈ ਦੀ ਪਾਤਰ ਹੈ। ਇਸ ਮੌਕੇ ਲਾਲੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਉਤਸਾਹ ਨਾਲ ਮਨਾਇਆ ਗਿਆ ਅਤੇ ਭਾਗਵਾਨ ਦਾ ਅਤੁਟ ਲੰਗਰ ਸਮੁਹ ਸੰਗਤਾਂ ਨੇ ਬੜੇ ਹੀ ਉਤਸਾਹ ਨਾਲ ਗਹਿਣ ਕੀਤਾ। ਇਸ ਮੌਕੇ ਕੌਂਸਲਰ ਹਰਵਿੰਦਰ ਨਿੰਪੀ, ਅਜਨੀਸ਼ ਧੋਟ, ਅਨਿਲ ਕੁਮਾਰ ਬੱਬੀ, ਸ਼ਿਵ ਗੋਇਲ, ਨਰੇਸ਼ ਕੁਮਾਰ, ਅਮਿਤ ਕੰਬੋਜ, ਅਸ਼ਵਨੀ ਕੁਮਾਰ, ਵਿਵੇਕ ਜੈਨ, ਰੋਹਿਤ ਸ਼ੁਕਲਾ, ਸੁਰਿੰਦਰ ਕੰਬੋਜ, ਡਾਬੀ ਕੈਪਟਨ, ਰਮਨ ਬਾਂਸਲ, ਮਹਿੰਦਰ ਕੁਮਾਰ, ਹਰਦੀਪ ਪੱਪੁ, ਹਰਦੀਪ ਕੌਹਲੀ, ਸੁਦੇਸ਼ ਬਾਤਿਸ਼, ਰਜਨੀਸ਼ ਸਿੰਗਲਾ, ਪੰ. ਮਾਇਆ ਰਾਮ, ਪੰ. ਜਗਮੋਹਨ ਅਤੇ ਹੋਰ ਮੈਂਬਰ ਮੌਜੁਦ ਸਨ।

