ਐੱਨ. ਐੱਸ. ਐੱਸ. ਵਿਭਾਗ ਵੱਲੋਂ ਹੜ੍ਹ ਪੀੜਿਤਾਂ ਦੀ ਮਦਦ
ਪਟਿਆਲਾ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪੰਜਾਬ ਭਰ ਵਿੱਚ ਹੜ੍ਹ ਦੀ ਸਥਿਤੀ ਨੇ ਲੋਕਾਂ ਦੇ ਜੀਵਨ ਨੂੰ ਬਹੁਤ ਬੁਰੀ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਅਜਿਹੇ ਮੌਕੇ ਪੀੜਤਾਂ ਤੱਕ ਰਾਹਤ ਸਮੱਗਰੀ ਪਹੁੰਚਾਉਣਾ ਹਰ ਮਨੁੱਖ ਦਾ ਫਰਜ਼ ਹੈ। ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਆਪਣਾ ਫਰਜ਼ ਨਿਭਾਉਦੇਂ ਹੋਏ ਇਹ ਫਰਜ਼ ਨਿਭਾਇਆ। ਵਾਈਸ-ਚਾਂਸਲਰ ਪ੍ਰੋ. ਅਰਵਿੰਦ ਦੀ ਅਗਵਾਈ ਵਿੱਚ ਐੱਨ. ਐੱਸ. ਐੱਸ. ਦੇ ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਦੀ ਟੀਮ ਨੇ ਵੱਲੋ ਬਰਨਾਲਾ ਅਧਾਰਿਤ ਕੁੱਝ ਸਮਾਜ ਸੇਵਕਾਂ ਦੀ ਮਦਦ ਨਾਲ ਇਹ ਰਾਹਤ ਸਮੱਗਰੀ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਈ।
ਇਨ੍ਹਾਂ ਸਮਾਜ ਸੇਵਕਾਂ ਵਿੱਚ ਰਮਨਪ੍ਰੀਤ ਸਿੰਘ, ਭੁਪਿੰਦਰ ਸਿੰਘ, ਸਿਮਰਨਦੀਪ ਸਿੰਘ, ਗੈਰੀ ਧੀਮਾਨ, ਕੁਲਵੰਤ ਸਿੰਘ, ਹੈਰੀ ਬੱਥ, ਸੰਦੀਪ, ਰਮਨਦੀਪ, ਗਗਨ, ਵਿਕੀ, ਦਰਸ਼ਨ ਸਿੰਘ, ਪ੍ਰਿਤਪਾਲ ਸਿੰਘ ਅਤੇ ਅਮ੍ਰਿਤ ਸਿੰਘ ਜੋਗਾ ਤੋਂ, ਸ. ਮਨਿੰਦਰ ਸਿੰਘ ਸੰਗਰੂਰ ਤੋਂ, ਸ. ਨਵਦੀਪ ਸਿੰਘ ਚੀਮਾ ਤੋਂ, ਆਦਿ ਸ਼ਾਮਿਲ ਸਨ। ਇਨ੍ਹਾਂ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਵਲੰਟੀਅਰਜ਼, ਪ੍ਰੋਗਰਾਮ ਅਫਸਰ ਅਤੇ ਐੱਨ. ਐੱਸ. ਐੱਸ. ਵਿਭਾਗ ਦੇ ਕਰਮਚਾਰੀਆਂ ਨੇ ਹੜ੍ ਵਿਚ ਫਸੇ ਲੋਕਾਂ ਦੀ ਮਦਦ ਲਈ ਜ਼ਰੂਰਤ ਦਾ ਸਾਮਾਨ ਜਿਵੇਂ ਕਿ ਬਰੈੱਡ, ਬਿਸਕੁਟ, ਦੁੱਧ, ਪਾਣੀ, ਸੁੱਕਾ ਰਾਸ਼ਨ ਅਤੇ ਦਵਾਈਆਂ ਆਦਿ ਘਨੌਰ ਦੇ ਨਾਲ ਲਗਦੇ ਇਲਾਕਿਆਂ ਵਿੱਚ ਸਪਲਾਈ ਕੀਤਾ। ਰਸਤਾ ਬੰਦ ਹੋਣ ਦੇ ਬਾਵਜੂਦ ਵੀ ਜੁਨੀਤਗੜ੍ਹ, ਜਬੂਮਾਜਰਾ ਆਦਿ ਵੱਖ-ਵੱਖ ਪਿੰਡਾਂ ਵਿਚ ਟਰਾਲੀਆਂ ਰਾਹੀਂ ਇਹ ਸਮਾਨ ਪਹੁੰਚਾਇਆ ਗਿਆ।
ਇਸ ਨੇਕ ਕੰਮ ਨੂੰ ਐੱਨ. ਐੱਸ. ਐੱਸ. ਪ੍ਰੋਗਰਾਮ ਅਫਸਰ ਡਾ. ਲਖਵੀਰ ਸਿੰਘ, ਡਾ. ਸੰਦੀਪ ਸਿੰਘ, ਡਾ. ਸਿਮਰਨਜੀਤ ਸਿੰਘ ਸਿੱਧੂ ਅਤੇ ਇੰਜ. ਚਰਨਜੀਵ ਸਰੋਆ, ਦਫਤਰ ਦੇ ਕਰਮਚਾਰੀ ਸ. ਗੁਰਦੀਪ ਸਿੰਘ , ਸ. ਸਿਮਰਨਜੀਤ ਸਿੰਘ ਅਤੇ ਲਗਭਗ 20 ਵਲੰਟੀਅਰਜ਼ ਨੇ ਮਿਲ ਕੇ ਸਿਰੇ ਚੜ੍ਹਾਇਆ ।ਇਸ ਦੇ ਨਾਲ ਹੀ ਪੰਜਾਬੀ ਯੁਨੀਵਰਸਿਟੀ ਨੇ 11 ਜੁਲਾਈ ਨੂੰ ਗੈਸਟ ਹਾਉਸ ਅਤੇ ਕਈ ਸੁਰਖਿਅਤ ਇਮਾਰਤਾਂ ਹੜ੍ਹ ਵਿਚ ਫਸੇ ਵਿਅਕਤੀਆਂ ਲਈ ਖੋਲ ਦਿੱਤੀਆ ਸਨ, ਤਾਂ ਜੋ ਹੜ੍ਹ ਪੀੜਿਤ ਇਥੇ ਰੁਕ ਸਕਣ। ਪ੍ਰੋਗਰਾਮ ਕੋਆਰਡੀਨੇਟਰ ਪ੍ਰੋ. ਮਮਤਾ ਸ਼ਰਮਾ ਨੇ ਕਿਹਾ ਇਨਸਾਨ ਹੋਣ ਦੇ ਨਾਤੇ ਇਸ ਹੜ੍ਹ ਦੇ ਸਮੇਂ ਮੁਸ਼ਕਲ ਵਿਚ ਫਸੇ ਲੋਕਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਅਤੇ ਸਾਨੂੰ ਆਪਣੇ ਕਰਤੱਵਾਂ ਤੋ ਮੂੰਹ ਨਹੀਂ ਮੋੜਨਾ ਚਾਹੀਦਾ। ਵਾਈਸ ਚਾਂਸਲਰ ਪੰਜਾਬੀ ਯੁਨੀਵਰਸਿਟੀ ਪਟਿਆਲਾ ਵੱਲੋ ਇਸ ਕੰਮ ਨੂੰ ਇਕ ਬਹੁਤ ਵਧੀਆ ਉੱਦਮ ਦੱਸਿਆ। ਉਨ੍ਹਾਂ ਕਿਹਾ ਕਿ ਜੋ ਲੋਕ ਸਹੀ ਹਾਲਾਤ ਵਿਚ ਹਨ ਉਹਨਾਂ ਦਾ ਫਰਜ਼ ਬਣਦਾ ਹੈ ਕਿ ਮਸੀਬਤ ਦੇ ਸਮੇ ਬਾਕੀ ਲੋਕਾਂ ਦੀ ਮਦਦ ਕਰਨ।

