ਹਰਿਆਣਾ ਪੁਲਿਸ ਨੇ ਗੈਰ ਕਾਨੁੰਨੀ ਹਥਿਆਰ ਤਸਕਰ ਗਿਰੋਹ ਦਾ ਕੀਤਾ ਪਰਦਾਫਾਸ਼, ਦੋਸ਼ੀ ਗਿਰਫਤਾਰ
35 ਦੇਸੀ ਪਿਸਟਲ, 45 ਮੈਗਜ਼ੀਨ ਬਰਾਮਦ
ਚੰਡੀਗੜ੍ਹ, 31 ਅਗਸਤ (ਮਧੂਸਾਰ ਬਿਊਰੋ) ਹਰਿਆਣਾ ਪੁਲਿਸ ਨੇ ਅਵੈਧ ਹਥਿਆਰ ਤਸਕਰਾਂ ਦੇ ਇਕ ਇੰਟਰ-ਸਟੇਟ ਗਿਰੋਹ ਦਾ ਭੰਡਾਫੋੜ ਕਰਦੇ ਹੋਏ ਦਿੱਲੀ ਐਨਸੀਆਰ ਅਤ ਗੁਆਂਢੀ ਰਾਜਾਂ ਤੋਂ ਗੈਂਗਸਟਰਾਂ ਦਾ ਅਵੈਧ ਹਥਿਆਰਾਂ ਦੀ ਸਪਲਾਈ ਵਿਚ ਸ਼ਾਮਿਲ ਚਾਰ ਦੋਸ਼ੀਆਂ ਨੂੰ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਦੇ ਕਬਜੇ ਤੋਂ ਭਾਰਤੀ ਗਿਣਤੀ ਵਿਚ 35 ਦੇਸੀ ਪਿਸਟਲ ਅਤੇ 45 ਮੈਗਜ਼ੀਨ ਬਰਾਮਦ ਕੀਤੀਆਂ ਗਈਆਂ ਹਨ।
ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗਿਰਫਤਾਰ ਵਿਅਕਤੀਆਂ ਦੀ ਪਹਿਚਾਣ ਮੁੱਖ ਦੋਸ਼ੀ ਮਹਿਫੂਜ ਉਰਫ ਫੋਜੀ ਨਿਵਾਸੀ ਜਿਲ੍ਹਾ ਸਹਾਰਨਪੁਰ ਉੱਤਰਪ੍ਰਦੇਸ਼ ਹਾਲਿਆ ਪਾਣੀਪਤ ਜਿਲ੍ਹਾ ਧਾਰ ਮੱਧ ਪ੍ਰਦੇਸ਼ ਦੇ ਹੀਰਾ ਲਾਲ, ਸੰਤੋਸ਼ ਨਿਗਮ ਅਤੇ ਰਾਏ ਸਿੰਘ ਵਜੋ ਹੋਈ ਹੈ। ਡੀਜੀਪੀ ਹਰਿਆਣਾ, ਪੀਕੇ ਅਗਰਵਾਲ ਨੇ ਐਮਪੀ ਪਾਣੀਪਤ ਸ਼ਸ਼ਾਂਕ ਕੁਮਾਰ ਸਾਵਨ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਖਤ ਮਿਹਨਤ, ਸਮਰਪਣ ਅਤੇ ਪ੍ਰਭਾਵੀ ਜਾਂਚ ਦੇ ਕਾਰਨ ਹੀ ਹਥਿਆਰ ਤਸਕਰ ਗਿਰੋਹ ’ਤੇ ਨਕੇਲ ਕੱਸਦੇ ਹੋਏ ਭਾਰੀ ਗਿਣਤੀ ਵਿਚ ਅਵੈਧ ਅਸਲਾ ਬਰਾਮਦ ਕੀਤਾ ਗਿਆ ਹੈ।
ਇਕ ਇਨਪੁਟ ਦੇ ਬਾਅਦ, ਪੁਲਿਸ ਨੇ ਮਹਿਫੂਜ ਨੂੰ 18.08.2021 ਨੂੰ ਪਾਣੀਪਤ ਤੋਂ 5 ਦੇਸੀ ਪਿਸਤੌਲ ਅਤੇ 10 ਮੈਗਜੀਨ ਦੇ ਨਾਲ ਗਿਰਫਤਾਰ ਕੀਤਾ ਜਦੋਂ ਕਿ ਹੀਰਾ ਲਾਲ ਨੂੰ 24.08.2021 ਨੂੰ ਅਤੇ ਦੋ ਹੋਰ ਦੋਸ਼ੀਆਂ ਨੂੰ 10.08.2021 ਨੂੰ ਮੱਧ ਪ੍ਰਦੇਸ਼ ਤੋਂ ਗਿਰਫਤਾਰ ਕੀਤਾ ਗਿਆ।
ਹੁਣ ਤਕ ਕੀਤੀ ਗਈ ਜਾਂਚ ਤੋਂ ਖੁਲਾਸਾ ਹੋਇਆ ਕਿ ਮੁੱਖ ਦੋਸ਼ੀ ਮਹਿਫੂਜ ਆਪਣੇ ਸੰਪਰਕ ਮੱਧ ਪ੍ਰਦੇਸ਼ ਨਿਵਾਸੀ ਬਚੱਨ ਸਿੰਘ ਉਰਫ ਬੱਚੀ ਯਾਦਵ ਤੋਂ ਅਵੈਧ ਹਥਿਆਰ ਕੌਮੀ ਰਾਜਧਾਨੀ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਤਾਨ ਆਦਿ ਵਿਚ ਵੇਚਣ ਦੇ ਲਈ ਖਰੀਦ ਕਰ ਆਇਆ ਸੀ। ਦੋਸ਼ੀ ਦਾ ਮਕਸਦ 12000-15000 ਰੁਪਏ ਵਿਚ ਹਿਕ ਅਵੈਧ ਹਥਿਆਰ ਲਿਆ ਕੇ ਉਸ ਨੂੰ 45000 ਹਜਾਰ ਤੋਂ 50000 ਰੁਪਏ ਵਿਚ ਸਪਲਾਈ ਕਰ ਪੈਸਾ ਬਨਾਉਣਾ ਸੀ।
ਇਸ ਤੋਂ ਪਹਿਲਾਂ, ਮਹਿਫੂਜ ਆਪਣੀ ਟੇਕਸੀ ਚਲਾਉਂਦਾ ਸੀ ਅਤੇ ਇਕ ਸਾਲ ਪਹਿਲਾਂ ਐਕਸੀ ਲੈ ਕੇ ਜਾਣ ਦੇ ਦੌਰਾਨ ਉਹ ਬਚੱਨ ਸਿੰਘ ਦੇ ਨੇੜੇ ਸੰਪਰਕ ਵਿਚ ਆਇਆ, ਜੋ ਅਵੈਧ ਹਥਿਆਰ ਬਨਾਉਣ ਦਾ ਕੰਮ ਕਰਦਾ ਸੀ। ਬਚਨ ਸਿੰਘ ਨੇ ਉਸ ਨੂੰ ਅਵੈਧ ਹਥਿਆਰਾਂ ਨੂੰ ਯੂਪੀ ਅਤੇ ਹਰਿਆਣਾ ਵਿਚ ਮਹਿੰਗੇ ਦਾਮਾਂ ’ਦੇ ਵੇਚ ਕੇ ਜਲਦੀ ਪੈਸਾ ਕਮਾਉਣ ਦਾ ਲਾਲਚ ਦਿੰਦੇ ਹੋਏ ਕਿਹਾ ਕਿ ਉੱਥੇ ਬਹੁਤ ਗੈਂਗਵਾਰ ਹਨ ਇਸ ਲਈ ਅਵੈਧ ਹਥਿਆਰਾਂ ਦੀ ਭਾਰੀ ਮੰਗ ਹੈ। ਇਸ ਤਰ੍ਹਾ ਉਹ ਜਲਦੀ ਅਮੀਰ ਬਣ ਸਕਦਾ ਹੈ।
ਜਲਦੀ ਪੈਸਾ ਕਮਾਉਣ ਦੇ ਚੱਕਰ ਵਿਚ ਮਹਿਫੂਜ 18.08.2021 ਨੂੰ ਬਚਨ ਸਿੰਘ ਤੋਂ 5 ਦੇਸੀ ਪਿਸਟਲ ਅਤੇ 10 ਮੇਗਜੀਨ ਸਸਤੇ ਦਰ ’ਤੇ ਖਰੀਦ ਕੇ ਉੱਚੇ ਦਾਮਾਂ ’ਤੇ ਵੇਚਨ ਦੇ ਲਈ ਲਿਆਇਆ ਸੀ। ਦੋਸ਼ੀ ਨੇ ਦਸਿਆ ਕਿ ਉਸ ਨੇ 30 ਅਵੈਧ ਹਥਿਆਰਾਂ ਦੀ ਡਿਮਾਂਡ ਕੀਤੀ ਸੀ ਜਿਸ ’ਤੇ ਬਚਨ ਸਿੰਘ ਨੇ ਕਿਹਾ ਕਿ ਭਾਰੀ ਗਿਣਤੀ ਵਿਚ ਹਥਿਆਰਾਂ ਦੇ ਨਾਲ ਫੜਿਆ ਜਾ ਸਕਦਾ ਹੈ। ਬਚਨ ਸਿੰਘ ਨੇ ਕਿਹਾ ਕਿ ਉਹ ਆਪਣੇ ਗੁਰਗਿਆਂ ਰਾਹੀਂ 30 ਅਸਲੇ ਪਹੁੰਚਾ ਦੇਵੇਗਾ।
24.08.2021 ਨੂੰ ਦੋਸ਼ੀ ਹੀਰਾ ਲਾਲ, ਸੰਤੋਸ਼ ਨਿਗਮ ਅਤੇ ਰਾਏ ਸਿੰਘ ਮਹਿਫੂਜ ਨੂੰ ਹਥਿਆਰ ਸਪਲਾਈ ਕਰਨ ਪਾਣੀਪਤ ਆਏ ਸਨ, ਜਿਸ ਵਿਚ ਹੀਰਾ ਲਾਲ ਨੂੰ ਪੁਲਿਸ ਨੇ ਗਿਰਫਤਾਰ ਕਰ ਲਿਆ। ਇਸ ਦੀ ਸੂਚਨਾ ਮਿਲਦੇ ਹੀ ਦੋਨੋਂ ਦੋਸ਼ੀ ਪਾਣੀਪਤ ਰੇਲਵੇ ਸਟੇਸ਼ਨ ਦੇ ਕੋਲ ਇਕ ਮਕਾਨ ਵਿਚ ਅਵੈਧ ਹਥਿਆਰ ਛਿਪਾ ਕੇ ਆਪਣੇ ਪਿੰਡ ਵਾਪਸ ਭੱਜਣ ਗਏ।
ਸੰਤੋਸ਼ ਨਿਗਮ ਅਤੇ ਰਾਏ ਸਿੰਘ ਨੂੰ ਵੀ 30.08.2021 ਨੂੰ ਪਿਪਲਿਆ ਮੰਡੀ ਜਿਲ੍ਹਾ ਮੰਸੌਰ, ਮੱਧ ਪ੍ਰਦੇਸ਼ ਤੋਂ ਗਿਰਫਤਾਰ ਕੀਤਾ ਗਿਆ ਅਤੇ ਪਾਣੀਪਤ ਵਿਚ ਛਿਪਾਏ ਗਏ ਅਸਲੇ ਨੂੰ ਵੀ ਨਿਸ਼ਾਨਦੇਹੀ ’ਤੇ ਬਰਾਮਦ ਕੀਤਾ ਗਿਆ। ਅਜਿਹਾ ਸ਼ੱਕ ਹੈ ਕਿ ਮਾਸਟਰਮਾਇੰਡ ਬਚਨ ਸਿੰਘ ਨੇ ਆਪਣੇ ਸਹਿਯੋਗੀਆਂ ਰਾਹੀਂ ਹੁਣ ਤਕ ਦਿੱਲੀ, ਯੂਪੀ, ਹਰਿਆਣਾ, ਰਾਜਸਤਾਨ ਆਦਿ ਵਿਚ 400-500 ਅਵੈਧ ਹਥਿਆਰ ਦੀ ਸਪਲਾਈ ਕਰ ਚੁੱਕੇ ਹਨ। ਪੁਲਿਸ ਟੀਮਾਂ ਭੇਜੀਆਂ ਜਾ ਰਹੀਆਂ ਹਨ, ਅਤੇ ਉਸ ਨੂੰ ਬਹੁਤ ਜਲਦੀ ਗਿਰਫਤਾਰ ਕਰ ਲਿਆ ਜਾਵੇਗਾ। ਅੱਗੇ ਦੀ ਜਾਂਚ ਜਾਰੀ ਹੈ।

