ਹਲਕਾ ਅਮਲੋਹ ਵਿੱਚ ਸੁਖਬੀਰ ਬਾਦਲ ਦੀ ਆਮਦ ਤੇ ਹਰ ਵਰਗ ਕਰੇਂਗਾ ਭਰਵਾ ਸਵਾਗਤ:– ਰਾਜੂ ਖੰਨਾ।
ਇੱਕ ਦਰਜਨ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ।
ਮੰਡੀਗੌਬਿੰਦਗੜ, 31 ਅਗਸਤ ਮਧੂਸਾਰ ਬਿਊਰੋ) ਪਿਛਲੀ ਅਕਾਲੀ ਸਰਕਾਰ ਸਮੇਂ ਸੂਬੇ ਦੇ ਹਰ ਵਰਗ ਨੂੰ ਦਿੱਤੀਆਂ ਸਹੂਲਤਾਂ ਨੂੰ ਲੈਕੇ ਹਲਕਾ ਅਮਲੋਹ ਅੰਦਰ ਹਰ ਵਰਗ ਦਾ ਵਿਆਕਤੀ 4 ਸਤੰਬਰ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈਕੇ ਭਰਵਾਂ ਸਵਾਗਤ ਕਰੇਂਗਾ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਸੁਖਬੀਰ ਸਿੰਘ ਬਾਦਲ ਦੀ ਆਮਦ ਸਬੰਧੀ ਸਰਕਲ ਮੰਡੀਗੌਬਿੰਦਗੜ ਦਿਹਾਤੀ ਦੇ ਇੱਕ ਦਰਜਨ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕਰਨ ਸਮੇ ਕੀਤਾ।

ਇਸ ਮੌਕੇ ਤੇ ਉਹਨਾਂ ਨਾਲ ਯੂਥ ਅਕਾਲੀ ਦਲ ਦੇ ਕੌਮੀ ਸਕੱਤਰ ਜਸ਼ਨਪ੍ਰੀਤ ਸਿੰਘ ਸ਼ਾਹਪੁਰ, ਸਰਕਲ ਪ੍ਰਧਾਨ ਜਰਨੈਲ ਸਿੰਘ ਮਾਜਰੀ ਤੇ ਯੂਥ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਿੰਦਰਪਾਲ ਸਿੰਘ ਗਰਚਾ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਰਾਜੂ ਖੰਨਾ ਨੇ ਕਿਹਾ ਕਿ ਜੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਉਹ ਕਰ ਕਿ ਦਿਖਾਇਆ। ਤੇ ਜੋ ਵਾਅਦੇ ਅਕਾਲੀ ਬਸਪਾ ਗੱਠਜੋੜ ਵੱਲੋਂ ਕੀਤੇ ਗਏ ਹਨ ਉਹਨਾਂ ਨੂੰ ਵੀ ਸਰਕਾਰ ਬਣਦੇ ਹੀ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇਂ ਜਿਥੇ ਝੂਠੇ ਵਾਅਦੇ ਕਰਕੇ ਸੂਬੇ ਦੇ ਲੋਕਾ ਨਾਲ ਠੱਗੀ ਮਾਰ ਕੇ ਸਰਕਾਰ ਤਾ ਬਣਾਈ।
ਪਰ ਸਰਕਾਰ ਬਣਦੇ ਹੀ ਲੋਕਾ ਦੀਆਂ ਸਮੱਸਿਆਂਵਾਂ ਨੂੰ ਅੱਖੋ ਪਰੋਖੇ ਕਰਕੇ ਪੰਜਾਬ ਨੂੰ ਦੋਹੀ ਹੱਥੀ ਲੁੱਟਣ ਤੇ ਆਪਣੀ ਅਪਣੀ ਕੁਰਸੀ ਬਚਾਉਣ ਵੱਲ ਹੀ ਸਮਾ ਗੁਜ਼ਾਰ ਦਿੱਤਾ। ਜਿਸ ਕਾਰਨ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ। ਰਾਜੂ ਖੰਨਾ ਨੇ ਆਪ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਇਹਨਾ ਦੇ ਆਗੂਆਂ ਪਾਸ ਪੰਜਾਬ ਦੀ ਤਰੱਕੀ ਤੇ ਭਲਾਈ ਲਈ ਕੋਈ ਪ੍ਰੋਗਰਾਮ ਨਹੀਂ,ਇਹ ਇਹ ਸਿਰਫ ਇੱਕ ਦੂਜੀ ਪਾਰਟੀ ਖਿਲਾਫ ਗਲਤ ਸ਼ਬਦਾਵਲੀ ਵਰਤਕੇ। ਤੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕਰਨ ਦੇ ਚੱਕਰ ਵਿਚ ਹਨ। ਜਿਹਨਾਂ ਤੋ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਹਨ। 2022 ਵਿੱਚ ਪੰਜਾਬ ਦੇ ਲੋਕ ਕਾਂਗਰਸ ਤੇ ਆਪ ਪਾਰਟੀ ਨੂੰ ਲਾਂਭੇ ਕਰਕੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਬਣਾਉਣਗੇ ਤਾ ਜੋ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲਿਜਾਇਆ ਜਾ ਸਕੇ। ਰਾਜੂ ਖੰਨਾ ਨੇ ਸਰਕਲ ਮੰਡੀਗੌਬਿੰਦਗੜ ਦਿਹਾਤੀ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 4 ਸਤੰਬਰ ਨੂੰ ਸਵੇਰੇ 10 ਵਜੇ ਸੁਰਜੀਤ ਬੈਕੁੰਟ ਹਾਲ ਸਲਾਣੀ ਵਿਖੇ ਪੁੱਜਣ ਤਾ ਜੋ ਸੁਖਬੀਰ ਸਿੰਘ ਬਾਦਲ ਨੂੰ ਤੁਹਾਡੀਆਂ ਸਮੱਸਿਆਵਾਂ ਤੋਂ ਜਿਥੇ ਜਾਣੂ ਕਰਵਾਇਆ ਜਾ ਸਕੇ ਉਂਥੇ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਪ੍ਰੋਗਰਾਮਾਂ ਤੇ ਨੀਤੀਆਂ ਤੋਂ ਵੀ ਜਾਣੂ ਹੋਇਆ ਜਾ ਸਕੇ। ਅੱਜ ਰਾਜੂ ਖੰਨਾ ਵੱਲੋਂ ਪਿੰਡ ਫਤਿਹਗੜ੍ਹ ਨਿਊਆ, ਜੱਲੋਵਾਲ,ਸਿਰਾਜਮਾਜਰਾ, ਲੁਹਾਰਮਾਜਰਾ,ਡਡਹੇੜੀ,ਕੋਟਲਾ,ਤੇ ਤਲਵਾੜਾ ਵਿਖੇ ਮੀਟਿੰਗਾਂ ਕੀਤੀਆਂ ਗਈਆਂ। ਇਸ ਮੌਕੇ ਤੇ ਕੁਲਵੰਤ ਸਿੰਘ ਨਿਊਆ, ਕਰਨੈਲ ਸਿੰਘ, ਜਸਪਾਲ ਸਿੰਘ,ਗੁਰਮੁੱਖ ਸਿੰਘ, ਰਾਜਿੰਦਰ ਸਿੰਘ ਸਿਰਾਜਮਾਜਰਾ,ਭੱਟੀ ਸਿਰਾਜਮਾਜਰਾ, ਬਲਵੀਰ ਸਿੰਘ ਜੱਲੋਵਾਲ, ਲਖਵੀਰ ਸਿੰਘ ਜੱਲੋਵਾਲ,ਨਛੱਤਰ ਸਿੰਘ, ਮੁਕੰਦ ਸਿੰਘ ਲੁਹਾਰਮਾਜਰਾ,ਡਾ ਮਨਜੀਤ ਸਿੰਘ ਲੁਹਾਰਮਾਜਰਾ, ਗੁਰਜੀਤ ਸਿੰਘ,ਓਜਲ ਸਿੰਘ,ਪਾਲ ਸਿੰਘ, ਬਲਵਿੰਦਰ ਸਿੰਘ ਡਡਹੇੜੀ,ਡਾ ਬਲਵੀਰ ਸਿੰਘ ਡਡਹੇੜੀ, ਸਤਨਾਮ ਸਿੰਘ ਡਡਹੇੜੀ,ਅਜੀਤ ਸਿੰਘ, ਜਥੇਦਾਰ ਸਾਧੂ ਸਿੰਘ, ਜਥੇਦਾਰ ਮਲਕੀਤ ਸਿੰਘ ਕੋਟਲਾ, ਜਸਪਾਲ ਸਿੰਘ, ਅੰਗੂਰੀ ਲਾਲ, ਯੂਥ ਆਗੂ ਗੁਰਜੀਤ ਸਿੰਘ ਕੋਟਲਾ,ਸਿਕੰਦਰ ਸਿੰਘ ਤਲਵਾੜਾ, ਹਰਜੀਤ ਸਿੰਘ ਨੰਬਰਦਾਰ ਤਲਵਾੜਾ , ਧਰਮਪਾਲ ਭੜੀ ਪੀ ਏ ਰਾਜੂ ਖੰਨਾ,ਲਾਡੀ ਸ਼ਾਹਪੁਰ,ਪ੍ਰਦੀਪ ਸਿੰਘ ਕਾਹਲੋ,ਰਸਮਨਪ੍ਰੀਤ ਸਿੰਘ ਬਾਜਵਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਬਸਪਾ ਗੱਠਜੋੜ ਦੇ ਵਰਕਰ ਤੇ ਆਗੂ ਮੌਜੂਦ ਸਨ।

