ਪੰਜਾਬਪਟਿਆਲਾ

ਆੜ੍ਹਤੀਆ ਐਸੋਸੀਏਸ਼ਨ ਵੱਲੋਂ ਲਖਵੀਰ ਸਿੰਘ ਲੌਟ ਸਨਮਾਨਤ

ਲਖਵੀਰ ਸਿੰਘ ਲੌਟ ਨੂੰ ਟਿਕਟ ਮਿਲਣ ’ਤੇ ਦੇਵਾਂਗਾ ਪੂਰਨ ਸਹਿਯੋਗ : ਚਰਨਦਾਸ

ਪਟਿਆਲਾ 2 ਸਤੰਬਰ  (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸਥਾਨਕ ਅਨਾਜ ਮੰਡੀ ਵਿਖੇ ਆੜ੍ਹਤੀ ਐਸੋਸੀਏਸ਼ਨ ਵੱਲੋਂ ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਪੀਏਸੀ ਮੈਂਬਰ ਅਤੇ ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ ਨੂੰ ਸਨਮਾਨਤ ਕੀਤਾ ਗਿਆ।

ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਚਰਨ ਦਾਸ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਪੀਏਸੀ ਮੈਂਬਰ ਲਖਵੀਰ ਸਿੰਘ ਲੌਟ ਨੂੰ ਵਿਧਾਨ ਸਭਾ ਚੋਣ ਦਿਹਾਤੀ ਹਲਕੇ ਤੋਂ ਲੜਾਈ ਜਾਵੇ ਤਾਂ ਆੜ੍ਹਤੀ ਭਾਈਚਾਰਾ ਪੂਰਨ ਸਹਿਯੋਗ ਦੇਵੇਗਾ। ਲਛਮਣ ਦਾਸ ਆਲੋਵਾਲ ਵੱਲੋਂ ਰੱਖੇ ਸਨਮਾਨ ਸਮਾਰੋਹ ਦੌਰਾਨ ਆੜ੍ਹਤੀ ਭਾਈਚਾਰੇ ਵੱਲੋਂ ਲਖਵੀਰ ਸਿੰਘ ਲੋਟ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਪੀਏਸੀ ਮੈਂਬਰ ਲਖਵੀਰ ਸਿੰਘ ਲੋਟ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਜਦ ਵੀ ਪੰਜਾਬ ਵਿਚ ਆਈ ਹਰ ਵਰਗ ਦਾ ਖਿਆਲ ਖਿਆਲ ਰੱਖਿਆ ਗਿਆ। ਉਨ੍ਹਾਂ ਕਿਹਾ ਕਿ 2022 ਵਿਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਅੱਜ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਕਾਂਗਰਸ ਦੀ ਸਰਕਾਰ ਤੋਂ ਅੱਜ ਹਰ ਵਰਗ, ਮੁਲਾਜ਼ਮ ਜਥੇਬੰਦੀਆਂ ਅਤੇ ਇਥੋਂ ਤੱਕ ਕਾਂਗਰਸ ਦੇ ਵਿਧਾਇਕ ਵੀ ਆਪਣੀ ਸਰਕਾਰ ਤੋਂ ਔਖੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ ਬਾਂਸਲ, ਗੁਲਸ਼ਨ ਕੁਮਾਰ, ਖਰਦਮਨ ਰਾਏ, ਤੀਰਥ ਬਾਂਸਲ, ਰਾਜ ਕੁਮਾਰ, ਜਤਿੰਦਰ ਕੁਮਾਰ, ਦੀਪਕ ਸਿੰਗਲਾ, ਮਾਧਵ ਸਿੰਗਲਾ, ਅਸ਼ੋਕ ਕੁਮਾਰ, ਵਿਪੁਲ ਸਿੰਗਲਾ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *