ਪੰਜਾਬਪਟਿਆਲਾ

ਮੋਦੀ ਕਾਲਜ ਵੱਲੋਂ ਨਵੇਂ ਵਿਦਿਆਰਥੀਆਂ ਲਈ ਓਰੀਐਨਟੇਸ਼ਨ ਪ੍ਰੋਗਰਾਮ ਦਾ ਆਯੋਜਨ

ਪਟਿਆਲਾ: 4 ਸਤੰਬਰ,(ਰਮਨਦੀਪ/ਮਧੂਸਾਰ ਬਿਊਰੋ) ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨਵੇਂ ਦਾਖਿਲ਼ ਹੋਏ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਤਿੰਨ ਰੋਜ਼ਾ ਓਰੀਐਨਟੇਸ਼ਨ ਪ੍ਰੋਗਰਾਮ ਅੱਜ ਸਮਾਪਤ ਹੋ ਗਿਆ। ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਦਾ ਉਦੇਸ਼ ਕਾਲਜ ਵਿੱਚ ਇਸ ਸ਼ੈਸ਼ਨ ਦੌਰਾਨ ਦਾਖਿਲ ਹੋਏ ਵਿਦਿਆਰਥੀਆਂ ਨੂੰ ਕਾਲਜ ਦੀਆਂ ਸ਼ਾਨਦਾਰ ਵਿਦਿਅਕ ਰਵਾਇਤਾਂ, ਕਦਰਾਂ-ਕੀਮਤਾਂ ਅਤੇ ਅਕਾਦਮਿਕ ਸੱਭਿਆਚਾਰ ਤੋਂ ਵਾਕਿਫ ਕਰਵਾਉਣ ਤੋਂ ਬਿਨਾਂ ਇਸਦੇ ਵੱਖ-ਵੱਖ ਵਿਭਾਗਾਂ ਤੇ ਸਹੂਲਤਾਂ ਬਾਰੇ ਜਾਣਕਾਰੀ ਦੇਣਾ ਸੀ।

ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਜੀ ਨੇ ਇਸ ਮੌਕੇ ਤੇ ਨਵੇਂ ਵਿਦਿਆਰਥੀਆਂ ਦਾ ਕਾਲਜ ਕੈਂਪਸ ਵਿੱਚ ਪਹੁੰਚਣ ਤੇ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਆਪਣੇ ਜੀਵਨ ਟੀਚੇ ਤੈਅ ਕਰ ਲੈਣੇ ਚਾਹੀਦੇ ਹਨ ਤੇ ਉਹਨਾਂ ਦੀ ਪ੍ਰਾਪਤੀ ਲਈ ਦਿਨ-ਰਾਤ ਇੱਕ ਕਰ ਦੇਣਾ ਚਾਹੀਦਾ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਲੋਚਨਾਤਮਿਕ ਨਜ਼ਰੀਆਂ ਵਿਕਸਿਤ ਕਰਨ ਤੇ ਸੁਚੱਜੀ ਜੀਵਣ-ਜਾਂਚ ਸਿੱਖਣ ਲਈ ਪ੍ਰੇਰਿਤ ਕੀਤਾ।

ਇਸ ਪ੍ਰੋਗਰਾਮ ਦੇ ਪਹਿਲੇ ਸ਼ੈਸ਼ਨ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਤੇ ਅੰਗਰੇਜ਼ੀ ਵਿਭਾਗ ਦੇ ਮੁਖੀ ਪ੍ਰੋ. ਸ਼ੈਲੇਦਰਾ ਸਿੱਧੂ ਨੇ ਵਿਦਿਆਰਥੀਆਂ ਨੂੰ ਐਂਟੀ ਰੈਗਿੰਗ ਸੈੱਲ, ਵੂਮੈਂਨ ਸੈੱਲ ਤੇ ਕਾਲਜ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਸਾਹਿਤਕ ਮੈਗਜ਼ੀਨ ‘ਦਿ ਲਿਊਮਨਰੀ’ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਵਿਦਿਆਰਥੀਆਂ ਨੂੰ ਕਾਲਜ ਵਿੱਚ ਅਨੁਸ਼ਾਸ਼ਨ ਬਰਕਰਾਰ ਰੱਖਣ ਅਤੇ ਕਿਸੇ ਕਿਸਮ ਦੇ ਗਲਤ ਵਿਵਹਾਰ ਵਿੱਚ ਸ਼ਾਮਿਲ ਨਾ ਹੋਣ ਬਾਰੇ ਸੁਚੇਤ ਕੀਤਾ।

ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ ਨੇ ਇਸ ਮੌਕੇ ਤੇ ਵਿਦਿਆਰਥੀਆਂ ਨੂੰ ਅਕਾਦਮਿਕ ਕੈਲੰਡਰ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।
ਡਾ. ਗੁਰਦੀਪ ਸਿੰਘ, ਮੁਖੀ ਪੰਜਾਬੀ ਵਿਭਾਗ ਨੇ ਕਾਲਜ ਵੱਲੋਂ ਕਰਵਾਈਆਂ ਜਾਂਦੀਆਂ ਸੱਭਿਆਚਾਰਕ ਗਤੀਵਿਧੀਆਂ ਤੇ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆ ਉਹਨਾਂ ਨੂੰ ਇਹਨਾਂ ਵਿੱਚੋਂ ਕਿਸੇ ਨਾ ਕਿਸੇ ਗਤੀਵਿਧੀ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਪ੍ਰੋ. ਵੇਦ ਪ੍ਰਕਾਸ਼ ਸ਼ਰਮਾ, ਡੀਨ, ਸਟੂਡੈਂਟ ਵੈਲਫੇਅਰ ਨੇ ਨਵੇਂ ਦਾਖਿਲ਼ ਹੋਏ ਵਿਦਿਆਰਥੀਆਂ ਨਾਲ ਟਾਈਮ ਟੇਬਲ ਬਾਰੇ ਤੇ ਵਿਦਿਆਰਥੀਆਂ ਲਈ ਮੌਜੂਦ ਸੁਵਿਧਾਵਾਂ ਸਬੰਧੀ ਚਰਚਾ ਕੀਤੀ।

ਡਾ.ਨੀਰਜ ਗੋਇਲ, ਮੁਖੀ, ਬਿਜਨੈਸ ਮੈਨੇਜਮੈਂਟ ਵਿਭਾਗ ਨੇ ਵਿਦਿਆਰਥੀਆਂ ਨੂੰ ਕਾਲਜ ਵੱਲੋਂ ਚਲਾਏ ਜਾਂਦੇ ਐਡ ਅੋਨ ਕੋਰਸਾਂ ਤੇ ਸਰਟੀਫਿਕੇਟਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਕਾਲਜ ਦੇ ਪਲੇਸਮੈਂਟ ਸੈੱਲ ਬਾਰੇ ਇੱਕ ਸੰਖੇਪ ਰਿਪੋਰਟ ਵੀ ਪੇਸ਼ ਕੀਤੀ।ਕੰਪਿਊਟਰ ਸਾਇੰਸ ਦੇ ਹੀ ਅਧਿਆਪਕ ਡਾ.ਹਰਮੋਹਣ ਸ਼ਰਮਾ ਨੇ ਕਾਲਜ ਵਿੱਚ ਚੱਲ ਰਹੇ ਵੱਖ-ਵੱਖ ਕਲੱਬਾਂ, ਸੁਸਾਇਟੀਆਂ ਤੇ ਵਾਲ-ਮੈਗਜ਼ੀਨਾਂ ਬਾਰੇ ਵਿਸਥਾਰ ਵਿੱਚ ਦੱਸਿਆ।

ਇਸ ਮੌਕੇ ਤੇ ਡਾ.ਰਾਜੀਵ ਸ਼ਰਮਾ, ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਨੇ ਐੱਨ.ਐੱਸ.ਐੱਸ ਤੇ ਬੱਡੀ ਪ੍ਰੋਗਰਾਮ ਦੀ ਮਹੱਤਤਾ ਬਾਰੇ ਦੱਸਿਆ। ਡਾ.ਗਣੇਸ਼ ਸੇਠੀ, ਕੰਪਿਊਟਰ ਵਿਭਾਗ ਨੇ ਕਾਲਜ ਵਿੱਚ ਚੱਲ ਰਹੀਆਂ ਵੱਖੋਂ-ਵੱਖਰੀਆਂ ਵਜ਼ੀਫਾ, ਭਲਾਈ ਸਕੀਮਾਂ ਤੇ ਜਨਰਲ ਸਟੱਡੀ ਸਰਕਲ ਬਾਰੇ ਜਾਣਕਾਰੀ ਦਿੱਤੀ।
ਡੀਨ, ਸਪੋਰਟਸ ਡਾ.ਨਿਸ਼ਾਨ ਸਿੰਘ ਨੇ ਪਿੱਛਲੇ ਸਾਲਾਂ ਦੌਰਾਨ ਵਿਭਾਗ ਵੱਲੋਂ ਕੀਤੀਆਂ ਪ੍ਰਾਪਤੀਆਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਤੇ ਘੱਟੋ-ਘੱਟ ਇੱਕ ਖੇਡ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਐੱਨ.ਸੀ.ਸੀ ਵਿਭਾਗ ਦੇ ਇੰਚਾਰਜ ਡਾ. ਨਿਧੀ ਗੁਪਤਾ ਨੇ ਵਿਦਿਆਰਥੀਆਂ ਨਾਲ ਵਿੰਗ ਦੀ ਮਹਤੱਤਾ ਬਾਰੇ ਚਰਚਾ ਕੀਤੀ। ਇਸੇ ਤਰ੍ਹਾਂ ਡਾ. ਰੁਪਿੰਦਰ ਸਿੰਘ, ਭਾਰਤ ਸਕਾਊਟ ਤੇ ਗਾਈਡਜ਼ ਦੇ ਇੰਚਾਰਜ, ਨੇ ਭਾਰਤ ਸਕਾਊਟ ਤੇ ਗਾਈਡਜ਼ ਬਾਰੇ ਦੱਸਿਆ ਤੇ ਡਾ. ਵਿਨੇ ਗਰਗ, ਮੁਖੀ, ਕੰਪਿਊਟਰ ਸਾਇੰਸ ਵਿਭਾਗ ਨੇ ਕਾਲਜ ਦੇ ਇੰਨਫਰਮੇਸ਼ਨ ਸਿਸਟਮਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।
ਇਸ ਪ੍ਰੋਗਰਾਮ ਨੂੰ ਪ੍ਰੋ. ਨੀਨਾ ਸਰੀਨ, ਡੀਨ, ਕਾਮਰਸ ਅਤੇ ਡਾ. ਅਸ਼ਵਨੀ ਸ਼ਰਮਾ, ਡੀਨ, ਲਾਈਫ ਸਾਇੰਸਿਜ਼ ਦੇ ਯਤਨਾਂ ਨਾਲ ਨੇਪਰੇ ਚਾੜ੍ਹਿਆ ਗਿਆ।

Leave a Reply

Your email address will not be published. Required fields are marked *