ਦੇਸ਼-ਵਿਦੇਸ਼ਪੰਜਾਬ

ਪਾਕਿਸਤਾਨ ਵਿੱਚ ਆਤਮਘਾਤੀ ਹਮਲਾ; 4 ਜਵਾਨ ਹਲਾਕ; 20 ਜਖਮੀ

ਕਰਾਚੀ, 5 ਸਤੰਬਰ (ਮਧੂਸਾਰ ਬਿਊਰੋ) ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਅੱਜ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਦੇ ਇਕ ਅਤਿਵਾਦੀ ਵੱਲੋਂ ਕੀਤੇ ਆਤਮਘਾਤੀ ਹਮਲੇ ਕਾਰਨ ਸੁਰੱਖਿਆ ਬਲਾਂ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ 20 ਜਣੇ ਜਖਮੀ ਹੋ ਗਏ ਹਨ। ਕਵੇਟਾ ਪੁਲੀਸ ਦੇ ਅਧਿਕਾਰੀ ਅਜਹਰ ਅਕਰਮ ਅਨੁਸਾਰ ਹਮਲਾਵਾਰ ਨੇ ਕਵੇਟਾ ਦੇ ਮਸਤੁੰਗ ਮਾਰਗ ’ਤੇ ਫਰੰਟੀਅਰ ਕੋਰਜ ਦੀ ਚੌਕੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਪਦਾਰਥ ਨਾਲ ਲੱਦੇ ਆਪਣੇ ਮੋਟਰਸਾਈਕਲ ਨੂੰ ਫਰੰਟੀਅਰ ਦੇ ਜਵਾਨਾਂ ਨੂੰ ਲਿਜਾ ਰਹੇ ਵਾਹਨ ਨਾਲ ਭਿੜਾ ਦਿੱਤਾ। ਮੋਟਰਸਾਈਕਲ ’ਤੇ ਕਰੀਬ ਛੇ ਕਿਲੋ ਵਿਸਫੋਟਕ ਪਦਾਰਥ ਲੱਦਿਆ ਹੋਇਆ ਸੀ। ਇਸ ਹਮਲੇ ਕਾਰਨ ਚਾਰ ਜਵਾਨਾਂ ਦੀ ਮੌਤ ਹੋ ਗਈ ਤੇ 20 ਜਣੇ ਜਖਮੀ ਹੋ ਗਏ। ਜਖਮੀਆਂ ਵਿੱਚ 18 ਜਵਾਨ ਤੇ ਦੋ ਰਾਹਗੀਰ ਸ਼ਾਮਲ ਹਨ। ਮਿ੍ਰਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ।   

Leave a Reply

Your email address will not be published. Required fields are marked *