ਪੰਜਾਬਪਟਿਆਲਾ

ਲੜਕੀਆਂ ਲਈ ਪੀ-ਐਚ.ਡੀ ਤੱਕ ਦੀ ਮੁਫ਼ਤ ਸਿੱਖਿਆ ਦਾ ਫੈਸਲਾ ਇਤਿਹਾਸਿਕ : ਜਤਿੰਦਰ ਮੱਟੂ

ਕੈਪਟਨ ਸਰਕਾਰ ਦੇ ਲੋਕ-ਪੱਖੀ ਬਜਟ ਦਾ ਦਲਿਤ ਵਰਗ ਵਲੋਂ ਸੁਆਗਤ
ਪਟਿਆਲਾ 21 ਜੂਨ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰ ਦੇ ਬਜਟ ਵਿਚ ਹਰ ਵਰਗ ਨੂੰ ਬਹੁਤ ਰਾਹਤ ਦਿੱਤੀ ਹੈ ਜਿਸ ਕਾਰਣ ਅੱਜ ਪੰਜਾਬ ਦੀ ਆਵਾਮ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਬਹੁਤ ਖੁਸ਼ ਹੈ।

ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸੂਬਾਈ ਆਗੂ ਅਤੇ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਵਲੋਂ ਕੀਤਾ ਗਿਆ। ਇਸ ਮੌਕੇ ਬੋਲਦਿਆਂ ਜਤਿੰਦਰ ਮੱਟੂ ਨੇ ਕਿਹਾ ਕਿ ਪੰਜਾਬ ਵਿਚ ਦਲਿਤ ਵਰਗ ਅਤੇ ਹੋਰ ਦੱਬੇ ਕੁਚਲੇ ਅਤੇ ਆਰਥਿਕ ਤੌਰ ਤੇ ਕਮਜੋਰ ਵਰਗਾਂ ਦੇ ਬੱਚੇ ਸਰਕਾਰੀ ਸਕੂਲਾਂ ਵਿਚ ਸਿੱਖਿਆ ਹਾਸਿਲ ਕਰ ਰਹੇ ਹਨ। ਬਜਟ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਕਾਰੀ ਸਕੂਲਾਂ ਨੂੰ ਕੰਪਿਊਟਰਾਂ ਨਾਲ ਲੈਸ ਕਰਨ ਦੇ ਨਾਲ ਨਾਲ, ਸਕੂਲਾਂ ਦੇ ਇਨਫਰਾਸਟਰਕਚਰ ਲਈ ਕਰੋੜਾਂ ਰੁਪਏ ਰੱਖੇ ਗਏ ਹਨ।ਜਿਸ ਕਾਰਣ ਹੁਣ ਦਲਿਤ ਵਰਗ ਦੇ ਵਿਦਿਆਰਥੀ ਵੀ ਸਮੇਂ ਦੇ ਹਾਣ ਦਾ ਬਣ ਸਕਣਗੇ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵਲੋਂ ਐਸ.ਸੀ ਅਤੇ ਬੀ.ਸੀ ਵਰਗ ਦੇ ਲੋਕਾਂ ਦੇ 50 ਹਜਾਰ ਰੁਪਏ ਦੇ ਕਰਜੇ ਮੁਆਫ ਕੀਤੇ ਗਏ ਹਨ ਜੋ ਇਕ ਚੰਗਾ ਫੈਸਲਾ ਹੈ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚ ਲੜਕੀਆਂ ਲਈ ਪੀ-ਐਚ.ਡੀ ਤੱਕ ਦੀ ਮੁਫ਼ਤ ਪੜਾਈ ਕਰਵਾਏ ਜਾਣ ਦੇ ਇਤਿਹਾਸਕ ਫੈਸਲੇ ਨਾਲ ਪੰਜਾਬ ਵਿਚ ਪੜਾਈ ਦਾ ਕਲਚਰ ਹੋਰ ਵਧੇਗਾ। ਹੁਣ ਤੱਕ ਗਰੀਬ ਪਰਿਵਾਰ ਆਪਣੇ ਬੱਚਿਆਂ ਨੂੰ 10ਵੀਂ 12ਵੀਂ ਤੋਂ ਬਾਅਦ ਹੋਰ ਉੱਚ ਸਿੱਖਿਆ ਦਿਵਾਉਣ ਲਈ ਹੱਥ ਖੜੇ ਕਰ ਦਿੰਦੇ ਸਨ ਪਰ ਹੁਣ ਅਜਿਹੇ ਵਰਗਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਦੀ ਪੜਾÂ. ਹਾਸਿਲ ਕਰਨ ਤੱਕ ਕਿਸੇ ਦੇ ਹੱਥਾਂ ਵੱਲ ਵੇਖਣ ਦੀ ਲੋੜ ਨਹੀਂ। ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਹਮੇਸ਼ਾ ਦਲਿਤਾਂ ਦੇ ਹੱਕ ਵਿਚ ਫੈਸਲੇ ਲਏ ਹਨ। ਇਸੇ ਕਾਰਣ ਪੰਜਾਬ ਦੀਆਂ ਪਿਛਲੀਆਂ ਚੋਣਾਂ ਵਿਚ ਦਲਿਤ ਵਰਗ ਨੇ ਕਾਂਗਰਸ ਨੂੰ ਪੂਰਣ ਬਹੁਮਤ ਦਿਵਾਉਣ ਵਿਚ ਆਪਣਾ ਯੋਗਦਾਨ ਪਾਇਆ ਸੀ।

Leave a Reply

Your email address will not be published. Required fields are marked *