ਸਿਹਤ ਵਿਭਾਗ ਦੀ ਟੀਮ ਵੱਲੋਂ ਭਰੇ ਸੈਂਪਲ
ਪਟਿਆਲਾ 14 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਲਾ ਸਿਹਤ ਵਿਭਾਗ ਦੀ ਟੀਮ ਵੱਲੋਂ ਖਾਧ ਪਦਾਰਥਾਂ ਦੇ 5 ਸੈਂਪਲ ਭਰੇ ਗਏ।ਜਾਣਕਾਰੀ ਦਿੰਦੇ ਜਿਲ੍ਹਾ ਸਿਹਤ ਅਫਸਰ ਡਾ. ਸ਼ੈਲੀ ਜੇਤਲੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਜਿਸ ਵਿਚ ਫੂਡ ਸੇਫਟੀ ਅਫਸਰ ਗਗਨਦੀਪ ਕੌਰ ਅਤੇ ਕੰਵਰਦੀਪ ਸਿੰਘ ਸ਼ਾਮਲ ਸੀ, ਵੱਲੋ ਭੁਪਿੰਦਰਾ ਰੋਡ ਸਥਿਤ ਹਸਪਤਾਲ ਦੀ ਕੰਟੀਨ ਅਤੇ ਰਸੋਈ ਦੀ ਚੈਕਿੰਗ ਕਰਕੇ ਉਥੋਂ ਖਿੱਚੜੀ, ਬੁਆਇਲਡ ਚਾਵਲ, ਪਨੀਰ, ਦਹੀ ਅਤੇ ਨਾਰੀਅਲ ਚੱਟਨੀ ਦੇ ਕੁੱਲ 5 ਸੈਂਪਲ ਭਰੇ ਗਏ।ਜਿਲ੍ਹਾ ਸਿਹਤ ਅਫਸਰ ਨੇ ਦੱਸਿਆ ਕਿ ਭਰੇ ਗਏ ਇਹਨਾਂ ਸੈਂਪਲਾ ਨੂੰ ਲੈਬਾਟਰੀ ਵਿਖੇ ਜਾਂਚ ਲਈ ਭੇਜਿਆ ਜਾਵੇਗਾ ਅਤੇ ਲੈਬਾਟਰੀ ਜਾਂਚ ਤੋਂ ਬਾਅਦ ਜੇਕਰ ਸੈਂਪਲ ਫੈਲ ਪਾਏ ਗਏ ਤਾਂ ਸਬੰਧਤ ਮਾਲਕਾਂ ਖਿਲਾਫ ਫੂਡ ਸੈਫਟੀ ਐਕਟ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ।

