ਜ਼ਿਲ੍ਹਾ ਹੁਨਰ ਕਮੇਟੀ ਤੇ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਵਿਚਕਾਰ ਸਮਝੌਤਾ ਸਹੀਬੰਦ
ਪਟਿਆਲਾ, AH ਨਵੰਬਰ: (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਜ਼ਿਲ੍ਹਾ ਪ੍ਰਸ਼ਾਸਨ ਅਤੇ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਫਾਰ ਇਨਕਲੂਸਿਵ ਗ੍ਰੋਥ ਨੇ ਸਾਕੇਤ ਹਸਪਤਾਲ, ਪਟਿਆਲਾ ਵਿੱਚ ਹੁਨਰ ਕੋਰਸ ਚਲਾਉਣ ਲਈ ਇੱਕ ਸਮਝੌਤੇ “À¹êð ਹਸਤਾਖਰ ਕੀਤੇ ਹਨ। ਇਸੇ ਸਬੰਧ ਵਿਚ ਅਗਸਤ ਵਿਚ ਪਾਇਲਟ ਆਧਾਰ Óਤੇ ਇਕ ਬੈਚ ਸ਼ੁਰੂ ਕੀਤਾ ਗਿਆ ਸੀ ਅਤੇ ਬੈਚ ਦੇ ਸਫਲਤਾਪੂਰਵਕ ਮੁਕੰਮਲ ਹੋਣ Óਤੇ ਆਉਣ ਵਾਲੇ ਸਾਲ ਲਈ ਇਸ ਤਰ੍ਹਾਂ ਦੇ ਕੋਰਸ ਚਲਾਉਣ ਲਈ ਇਕ ਸਮਝੌਤਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਈਸ਼ਾ ਸਿੰਗਲ ਨੇ ਜ਼ਿਲ੍ਹਾ ਹੁਨਰ ਕਮੇਟੀ, ਪਟਿਆਲਾ ਦੀ ਤਰਫ਼ੋਂ ਆਈ.ਸੀ.ਆਈ.ਸੀ.ਆਈ. ਫਾਊਂਡੇਸ਼ਨ ਨਾਲ ਸਮਝੌਤਾ Óਤੇ ਹਸਤਾਖਰ ਕੀਤੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਅਤੇ ਏ.ਡੀ.ਸੀ. ਈਸ਼ਾ ਸਿੰਗਲ, ਮਹਾਤਮਾ ਗਾਂਧੀ ਨੈਸ਼ਨਲ ਫੈਲੋ ਅਭਿਸ਼ੇਕ ਸ਼ਰਮਾ, ਉਪਕਾਰ ਸਿੰਘ ਹਰਲੀਨ ਕੌਰ ਪੀ.ਐਸ.ਡੀ.ਐਮ., ਨੇ ਇਸ ਸਹਿਯੋਗ ਨੂੰ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇਸ ਸਹਿਮਤੀ ਪੱਤਰ ਨਾਲ, ਹੁਣ ਨਸ਼ਾ ਮੁੜ ਵਸੇਬਾ ਕੇਂਦਰ, ਪਟਿਆਲਾ ਵਿਖੇ ਸਕਿੱਲ ਕੋਰਸਾਂ ਨੂੰ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇਗਾ।

