ਜੰਗਲਾਤ ਕਾਰਪੋਰੇਸ਼ਨ ਦੇ ਦਫਤਰਾਂ ਅੱਗੇ ਕੀਤੀਆਂ ਰੋਸ ਰੈਲੀਆਂ
ਪਟਿਆਲਾ 16 ਸਤੰਬਰ, (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਪ੍ਰੈਸ ਨੂੰ ਲਿਖਤੀ ਬਿਆਨ ਵਿੱਚ ਜੰਗਲਾਤ ਵਿਭਾਗ ਦੇ ਪ੍ਰਧਾਨ ਜਗਮੋਹਨ ਸਿੰਘ ਨੌਲੱਖਾ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਜੰਗਲਾਤ ਵਿਭਾਗ ਵਿੱਚ ਤਿੰਨ ਮਹੀਨੇ ਤੋਂ ਜੰਗਲੀ ਜੀਵ ਵਿਭਾਗ ਵਿੱਚ ਤੇ ਜੰਗਲਾਤ ਕਾਰਪੋਰੇਸ਼ਨ ਵਿੱਚ ਦੋ ਮਹੀਨੇ ਤੋਂ ਵਰਕਰਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਜਿਸਦੇ ਰੋਸ, ਵੱਜੋਂ ਦਫਤਰਾਂ ਅੱਗੇ ਰੋਸ ਰੈਲੀਆਂ ਕਰਨ ਉਪਰੰਤ ਅਗਲੇ ਸੰਘਰਸ਼ ਦਾ ਐਲਾਨ ਕੀਤਾ।
ਜੇਕਰ ਉੱਚ ਅਧਿਕਾਰੀਆਂ ਵੱਲੋਂ ਮਿਤੀ 19—09—2021 ਤੱਕ ਤਨਖਾਹਾਂ ਨਾ ਦਿੱਤੀਆਂ ਗਈਆਂ ਤਾਂ 20—09—2021 ਨੂੰ ਰੀਜਨਲ ਮੈਨੇਜਰ, ਵਣ ਮੰਡਲ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਮਿਤੀ 24—09—2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਹਿਲ ਤੱਕ ਪਹੁੰਚ ਕੇ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ ਪੰਜਾਬ ਸਰਕਾਰ ਪੰਜਾਬ ਦੇ ਮੁਲਾਜਮਾਂ ਤੇ ਮਜਦੂਰਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਪੇਅ ਕਮਿਸ਼ਨ ਦੀ ਮਿਆਦ ਵਿੰਚ 31 ਦਸੰਬਰ ਦਾ ਵਾਧਾ ਕਰਕੇ ਕੱਚੇ ਕਾਮਿਆਂ ਦਾ ਮੁਲਾਜਮ ਵੈਲਫੇਅਰ ਐਕਟ 2016 ਨੂੰ ਲਾਗੂ ਨਾ ਕਰਨਾ 2020 ਦਾ ਐਕਟ ਲਿਆ ਕੇ ਮਜਦੂਰ ਵਿਰੋਧੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਮੁਲਾਜਮ ਬਰਦਾਸ਼ਤ ਨਹੀਂ ਕਰਨਗੇ। ਜੇਕਰ ਪੰਜਾਬ ਸਰਕਾਰ ਨੇ ਮਿਤੀ 24—09—2021 ਦੀ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੀ ਪਟਿਆਲਾ ਰੈਲੀ ਤੋਂ ਕੋਈ ਸਬਕ ਨਾ ਲਿਆ ਤਾਂ ਮਿਤੀ 2 ਅਕਤੂਬਰ ਨੂੰ ਪਟਿਆਲਾ ਮੋਤੀ ਮਹਿਲ ਅੱਗੇ ਪੱਕਾ ਮੋਰਚਾ ਲਗਾਉਣ ਦਾ ਵੀ ਫੈਸਲਾ ਕੀਤਾ ਗਿਆ ਜਿਸਦਾ ਐਲਾਨ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤਾ।
ਜਗਮੋਹਨ ਨੌਲੱਖਾ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਘਰ ਘਰ ਨੌਕਰੀ ਦਾ ਵਾਅਦਾ ਤਾਂ ਕੀ ਪੂਰਾ ਕਰਨਾ ਸੀ ਵਰਕਰਾਂ ਨੂੰ ਵਿਭਾਗ ਵਿਚੋਂ ਨਾ ਤਾ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ ਤੇ ਵਰਕਰਾਂ ਨੂੰ ਕੰਮ ਤੋਂ ਹਟਾ ਕੇ ਉਹਨਾਂ ਦਾ ਰੁਜਗਾਰ ਵੀ ਖੋਹਿਆ ਜਾ ਰਿਹਾ ਹੈ। ਦੋ ਟਾਈਮ ਦੀ ਰੋਟੀ ਖਾਣ ਤੋਂ ਵੀ ਮਜਦੂਰ ਨਿਰਾਸ਼ਾ ਵਿੱਚ ਪਾਇਆ ਜਾ ਰਿਹਾ ਹੈ। 7000/— ਰੁਪਏ ਵਿੱਚ ਗੁਜਾਰਾ ਕਰਨ ਵਾਲੇ ਮਜਦੂਰਾਂ ਤੇ ਬਿਜਲੀ ਦੇ ਬਿੱਲ ਨਾ ਭਰਨ ਕਰਕੇ ਮੀਟਰ ਕੱਟੇ ਜਾ ਰਹੇ ਹਨ ਅਤੇ ਬੱਚਿਆਂ ਨੂੰ ਸਕੂਲਾਂ ਵਿੱਚੋਂ ਫੀਸ ਨਾ ਭਰਨ ਕਰਕੇ ਕੱਢਿਆ ਜਾ ਰਿਹਾ ਹੈ ਅਤੇ ਅੰਤ ਦੀ ਮਹਿੰਗਾਈ ਵਿੱਚ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ ਜਿਸ ਕਰਕੇ ਪੰਜਾਬ ਸਰਕਾਰ ਵਿਰੁੱਧ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਵਿਰੁੱਧ ਮੁਲਾਜਮਾਂ ਤੇ ਮਜਦੂਰਾਂ ਦਾ ਰੋਸ ਵੱਧਦਾ ਜਾ ਰਿਹਾ ਹੈ। ਅੱਜ ਦੀ ਰੈਲੀ ਨੂੰ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਰਾਮ ਲਾਲ ਰਾਮਾ, ਮਾਧੋ ਲਾਲ, ਚੰਦਰਭਾਨ ਪ੍ਰਧਾਨ ਜੰਗਲਾਤ ਕਾਰਪੋਰੇਸ਼ਨ, ਜੰਗਲਾਤ ਪ੍ਰਧਾਨ ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਜਗਰੂਪ ਖਾਨ ਨਾਭਾ, ਜਿੰਦਰ ਸਿੰਘ ਅਮਲੋਹ, ਬਲਜੀਤ ਧੀਮਾਨ, ਅਮਰਜੀਤ ਧਾਲੀਵਾਲ ਪੈਨਸ਼ਨਰ ਆਗੂ, ਨਛੱਤਰ ਰਾਜਪੁਰਾ, ਪ੍ਰੀਤਮ ਚੰਦ, ਸ਼ਿਵਚਰਨ ਪ੍ਰਧਾਨ, ਤ੍ਰਿਵੈਣੀ ਪ੍ਰਸਾਦ ਆਦਿ ਸਾਥੀਆਂ ਨੇ ਸੰਬੋਧਨ ਕੀਤਾ।

