ਪਟਿਆਲਾ

ਗਰਭਵਤੀ ਔਰਤਾਂ ਤੇ ਛੋਟੇ-ਛੋਟੇ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਸ਼ ਅਰਸ਼ ਡਡਵਾਲ

ਪਟਿਆਲਾ 17 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ)ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ  ਵਲੋਂ ਸ੍ਰੀਮਤੀ ਰੇਖਾ ਰਾਣੀ ਬਾਲ ਵਿਕਾਸ ਪ੍ਰੈਜੈ਼ਕਟ ਅਫ਼ਸਰ (ਸ਼ਹਿਰੀ) ਦੀ ਅਗਵਾਈ ਹੇਠ ਇੱਕ ਬਲਾਕ ਲੈਵਲ “ਹੈਲਥੀ ਬੇਬੀ ਸੋਅ” ਤੇ ਪੋਸ਼ਣ ਮਹੀਨਾ ਰਵਿਦਾਸ ਧਰਮਸ਼ਾਲਾ ਫੈਕਟਰੀ ਏਰੀਆ ਵਿਖੇ ਮਨਾਇਆ ਗਿਆ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਮਿਸ.ਅਰਸ਼ ਡਡਵਾਲ ਜਿਲਾ ਵਿਕਾਸ ਫੈਲੋਸ਼ਿਪ ਅਫ਼ਸਰ ਪਟਿਆਲਾ ਸਨ।

ਡਾ.ਜਸਪ੍ਰੀਤ ਕੌਰ ਇੰਚਾਰਜ਼ ਆਯੁਰਵੈਦਿਕ ਡਿਸਪੈਂਸ਼ਰੀ ਫੈ਼ਕਟਰੀ ਏਰੀਆ ਨੇ ਜਿੱਥੇ ਗਰਭਵਤੀ ਔਰਤਾਂ ਨੂੰ ਬੇਮੌਸ਼ਮੀ ਫ਼ਲ ਤੇ ਸਬਜ਼ੀਆਂ ਖਾਣ ਤੋਂ ਵਰਜਿਆ ਉੱਥੇ ਹੀ ਤਾਜ਼ਾ ਦੁੱਧ, ,ਦਹੀਂ, ਪਨੀਰ ,ਚਾਟੀ ਲੱਸੀ ਤੇ ਦੇਸੀ ਘੀ ਅਤੇ ਮੌਸਮੀ ਫ਼ਲ, ਹਰੀਆਂ ਸਬਜ਼ੀਆਂ, ਛੋਲੇ, ਮੁੰਗਫਲੀ,ਗੁੜ,ਸ਼ਹਿਦ ਆਦਿ ਦੀ ਵਧੇਰੇ ਵਰਤੋਂ ਕਰਨ ਲਈ ਪ੍ਰੇਰਤ ਕੀਤਾ। ਉਹਨਾਂ ਨੇ ਤੁਲਸੀ ਅਤੇ ਕੜੀ ਪੱਤੇ ਦੇ ਬੂਟਿਆਂ ਦੀ ਮਹੱਤਤਾ ਦੱਸਦੇ ਹੋਏ ਇਹਨਾਂ  ਬੂਟਿਆਂ ਨੂੰ ਘਰ ਘਰ ਲਗਾਉਣ  ਦੀ ਅਪੀਲ ਵੀ ਕੀਤੀ।

ਇਸ ਮੌਕੇ ਉੱਘੇ ਸਮਾਜਸੇਵੀ  ਵਾਤਾਵਰਣ ਤੇ ਕਲਾ ਪ੍ਰੇਮੀ ਭਗਵਾਨ ਦਾਸ ਗੁੱਪਤਾ ਪੈਟਰਨ ਰੈਡ ਕਰਾਸ ਸੁਸਾਇਟੀ  ਨੇ ਮੈਨਸਟਰੂਅਲ ਹਾਈਜਿੰਨ ਤੇ ਹੈਲਥੀ ਭੋਜ਼ਨ ਵਿਸੇ਼  ਤੇ ਵਿਸ਼ੇਸ਼ ਭਾਸ਼ਣ ਦਿੰਦਿkਆਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਤੇ ਆਂਗਣਵਾੜੀ ਕੇਂਦਰਾਂ ਦੀ ਚੰਗੀ ਕਾਰਗੁਜ਼ਾਰੀ ਦੀ ਭਰਵੀਂ ਸ਼ਲਾਘਾ ਕੀਤੀ ਤੇ ਹੈਲਥੀ  ਬੇਬੀ ਸੌਅ ਤੇ ਪੋਸ਼ਣ ਮਹੀਨਾ ਮਨਾਉਣ  ਲਈ ਅਫ਼ਸਰਾਂ, ਸਮੁੰਹ ਸਟਾਫ਼ ਤੇ ਸਹਿਯੋਗੀਆਂ ਨੂੰ ਵਧਾਈ ਦਿੱਤੀ।

ਸ੍ਰੀਮਤੀ ਰੇਖਾ ਰਾਣੀ ਬਾਲ ਵਿਕਾਸ ਪ੍ਰੈਜੈ਼ਕਟ ਅਫ਼ਸਰ (ਸ਼ਹਿਰੀ) ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ ਤੇ ਇਲਾਕਾ ਨਿਵਾਸਿਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਸਤੰਬਰ ਦੇ ਪੋਸ਼ਣ ਮਹੀਨੇ ਦੌਰਾਨ ਪੋਸ਼ਣ ਦਾ ਸੁਨੇਹਾ ਘਰ ਘਰ ਪਹੁੰਚਾਉਣ ਲਈ ਸਾਹੀ ਸ਼ਹਿਰ ਦੀ ਪੂਰੀ ਆਬਾਦੀ ਨੂੰ ਕਵਰ ਕੀਤਾ ਜਾਵੇਗਾ।

ਇਸ ਮੌਕੇ ਮੁੱਖ ਮਹਿਮਾਨ  ਨੇ ਹੈਲਥੀ ਬੇਬੀ ਸੋਅ ਦੇ ਵਿਜੇਤਾਵਾਂ ਨੂੰ ਗਰੂਮਿੰਗ ਕਿਟਾਂ ਤੇ ਤੌਲੀਏ ਵੀ ਇਨਾਮ ਵਜੋਂ  ਤਕਸੀਮ ਕੀਤੇ। ਗੈਰ ਸਰਕਾਰੀ ਸੰਸਥਾਂ ਮਾਨਵਤਾ ਭਲਾਈ ਚੈਰੀਟੇਬਲ ਸੁਸਾਇਟੀ ਵਲੌ  ਗਰਭਵਤੀ ਔਰਤਾਂ ਨੂੰ ਦਲੀਏ ਦੇ ਪੈਕਟ  ਵੰਡੇ ਗਏ।

ਇਸ ਮੌਕੇ ਕਿਸ਼ੋਰ ਬਾਲੜੀਆਂ ਨੂੰ ਪ੍ਰਿਖਿੱਆ ਬੋਰਡ ਜਿਸਦੇ ਪਿਛੇ ਖੂੰਨ ਦੀ ਕਮੀ ਹੋਣ ਦੇ ਸੰਕੇਤ ਤੇ ਇਸਨੂੰ ਪੂਰਾ ਕਰਨ ਦੇ ਉਪਾਅ ਲਿਖੇ ਹੋਏ ਸਨ ਵੰਡੇ ਗਏ।

ਇਸ ਮੋਕੇ ਮਾਨਵਤਾ ਭਲਾਈ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਮਨਿੰਦਰ ਸਿੰਘ,ਸਰਕਲ ਸੁਪਰਵਾਈਜ਼ਰ ਦਲਜੀਤ ਕੌਰ ਤੇ ਤ੍ਰਿਪਤਾ ਰਾਣੀ, ਸਮਾਜ ਸੇਵਿਕਾ ਰਾਜ਼ ਰਾਣੀ ਸਿੰਗਲਾ, ਸਮੂੰਹ ਆਂਗਣਵਾੜੀ ਸਟਾਫ਼ ਤੇ  ਵਰਕਰ  ਮੌਜੂਦ ਰਹੇ।

Leave a Reply

Your email address will not be published. Required fields are marked *