ਪੰਜਾਬਪਟਿਆਲਾ

ਹਲਕਾ ਵਿਧਾਇਕ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਸਾਢੇ ਚਾਰ ਸਾਲਾਂ ਵਿੱਚ ਵੀ ਅੰਬੇਮਾਜਰਾ ਦਾ ਵਿਕਾਸ ਨਹੀ ਕਰਵਾ ਸਕੀ।:— ਰਾਜੂ ਖੰਨਾ ।

ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਨੇ ਮਜਬੂਰ।

ਟਿਕਟ ਮਿਲਣ ਤੇ ਰਾਜੂ ਖੰਨਾ ਦਾ ਪਿੰਡ ਵਾਸੀਆਂ ਕੀਤਾ ਵਿਸ਼ੇਸ਼ ਸਨਮਾਨ।

ਮੰਡੀਗੌਬਿੰਦਗੜ,26 ਸਤੰਬਰ (ਮਧੂਸਾਰ ਬਿਊਰੋ)ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਅੰਬੇਮਾਜਰਾ ਦੇ ਵਿਕਾਸ ਨੂੰ ਲੈਕੇ ਇਸ ਇਲਾਕੇ ਨੂੰ ਨਗਰ ਕੌਂਸਲ ਮੰਡੀਗੌਬਿੰਦਗੜ ਅਧੀਨ ਲਿਆਂਦਾ ਗਿਆ ਸੀ। ਤੇ ਉਸ ਸਮੇਂ ਸੀਵਰੇਜ,ਸੁੱਧ ਪਾਣੀ,ਲਾਇਟਾ ਤੇ ਸੜਕਾਂ ਲਈ ਕਰੋੜਾਂ ਰੁਪਏ ਦੇ ਟੈਡਰ ਵੀ ਕਰਵਾ ਦਿੱਤਾ ਗੲੇ ਸਨ।ਪਰ ਕਾਂਗਰਸ ਸਰਕਾਰ ਬਣਦੇ ਹੀ ਜਿਥੇ ਨਗਰ ਕੌਂਸਲ ਮੰਡੀਗੌਬਿੰਦਗੜ ਵੱਲੋਂ ਟੈਂਡਰ ਰੱਦ ਕੀਤੇ ਗਏ ਉਥੇ ਅੰਬੇਮਾਜਰਾ ਦੇ ਵਿਕਾਸ ਕਾਰਜਾਂ ਨੂੰ ਵੀ ਬਰੇਕਾਂ ਲਗਾ ਦਿੱਤੀਆ ਜਿਸ ਕਾਰਨ ਅੰਬੇਮਾਜਰਾ ਦੇ ਵਾਸੀ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਿੰਡ ਅੰਬੇਮਾਜਰਾ ਵਿਖੇ ਉਹਨਾਂ ਦੇ ਸਨਮਾਨ ਲਈ ਸੀਨੀਅਰ ਆਗੂ ਬਲਜਿੰਦਰ ਸਿੰਘ ਤੇ ਯੂਥ ਆਗੂ ਬਲਜੀਤ ਸਿੰਘ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੱਖੇ ਗਏ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਅੱਗੇ ਕਿਹਾ ਕਿ ਅੰਬੇਮਾਜਰਾ ਵਾਰਡ ਨੰਬਰ 08 ਤੇ ਵਾਰਡ ਨੰਬਰ 09 ਵਿੱਚ ਵੱਡਿਆ ਹੋਇਆ ਹੈ।

ਜਿਥੇ ਵਿਕਾਸ ਕਾਰਜ ਵਧੇਰੇ ਹੋਣ ਦੀ ਤੁਰੰਤ ਜਰੂਰਤ ਹੈ। ਪਰ ਹਲਕਾ ਵਿਧਾਇਕ ਅਮਲੋਹ ਵੱਲੋਂ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਵੱਲੋਂ ਨੀਂਹ ਪੱਥਰ ਤਾ ਵੱਡੇ ਪੱਧਰ ਤੇ ਰੱਖ ਦਿੱਤੇ ਗਏ ਹਨ।ਪਰ ਵਿਕਾਸ ਕਾਰਜ ਕੀਤੇ ਵੀ ਨਜ਼ਰ ਨਹੀ ਆ ਰਿਹਾ। ਅੰਬੇਮਾਜਰਾ ਦੀ ਸਥਿਤੀ ਇਸ ਸਮੇਂ ਅਜਿਹੀ ਹੈ ਕਿ ਕਿਸੇ ਵੀ ਪਾਸੇ ਤੋ ਅੰਦਰ ਜਾਣਾ ਵਧੇਰੇ ਮੁਸ਼ਕਿਲ ਹੈ। ਕਿਉਂਕਿ ਚਾਰੋਂ ਪਾਸੇ ਗੰਦਾ ਪਾਣੀ ਹੀ ਪਾਣੀ ਸੜਕਾਂ ਤੇ ਘੁੰਮ ਰਿਹਾ। ਉਹਨਾਂ ਕਿਹਾ ਕਿ ਭਾਵੇਂ ਨਗਰ ਕੌਂਸਲ ਮੰਡੀਗੌਬਿੰਦਗੜ ਵੱਲੋਂ ਟੈਕਸਾਂ ਦੀ ਵਸੂਲੀ ਤਾ ਕੀਤੀ ਜਾ ਰਹੀ ਹੈ ।ਪਰ ਅੰਬੇਮਾਜਰਾ ਵਾਸੀਆਂ ਨੂੰ ਸਹੂਲਤ ਕੋਈ ਵੀ ਪ੍ਰਦਾਨ ਨਹੀ ਕੀਤੀ ਜਾ ਰਹੀ। ਜਿਥੇ ਇਥੋਂ ਦੇ ਵਾਸੀ ਸੀਵਰੇਜ ਦੇ ਗੰਦੇ ਪਾਣੀ ਨੂੰ ਲੈਕੇ ਵੱਡੀ ਸਮੱਸਿਆ ਨੂੰ ਝੇਲ ਰਹੇ ਹਨ।ਉਥੇ ਗੰਦਾ ਪਾਣੀ ਪੀਣ ਲਈ ਵੀ ਮਜਬੂਰ ਹਨ।

ਜਿਸ ਕਾਰਨ ਵੱਡੀਆ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਰਾਜੂ ਖੰਨਾ ਨੇ ਕਿਹਾ ਕਿ ਕਿ ਸੜਕਾਂ ਦਾ ਇਸ ਸਮੇਂ ਹਾਲ ਇਹ ਹੈ ਕਿ ਵੱਡੇ ਵਾਹਨਾਂ ਦਾ ਲੰਘਣਾ ਤਾ ਕਿ ਸਗੋਂ ਪੈਦਲ ਜਾਣ ਵਾਲਾ ਵੀ ਰੱਬ ਰੱਬ ਕਰਦਾ ਮੁਸ਼ਕਿਲ ਨਾਲ ਆਪਣੇ ਘਰ ਪੁੱਜਦੇ ਹਨ। ਰਾਜੂ ਖੰਨਾ ਨੇ ਅੰਬੇਮਾਜਰਾ ਦੇ ਸਮੂਹ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਹਲਕਾ ਵਿਧਾਇਕ ਤੇ ਨਗਰ ਕੌਂਸਲ ਮੰਡੀਗੌਬਿੰਦਗੜ ਤੋ ਵਿਕਾਸ ਦੀ ਆਸ ਨਾ ਰੱਖਦੇ ਹੋਏ 2022 ਵਿੱਚ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦਾ ਸਾਥ ਦੇਣ ਤਾ ਜੋ ਸਰਕਾਰ ਬਣਦੇ ਹੀ ਤੁਹਾਡੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ ਤੇ ਸੀਨੀਅਰ ਆਗੂ ਬਲਜਿੰਦਰ ਸਿੰਘ ਤੇ ਯੂਥ ਅਕਾਲੀ ਆਗੂ ਬਲਜੀਤ ਸਿੰਘ ਦੀ ਅਗਵਾਈ ਵਿੱਚ ਹਲਕਾ ਉਮੀਦਵਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਬੀ ਸੀ ਵਿੰਗ ਭਿੰਦਰ ਸਿੰਘ, ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਪਿੰਕੀ ਰਾਣੀ , ਜਥੇਦਾਰ ਜਰਨੈਲ ਸਿੰਘ ਮਾਜਰੀ ਤੇ ਰਾਮਪ੍ਰਕਾਸ਼ ਚੋਪੜਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਤੇ ਕੌਸਲਰ ਸੋਮਨਾਥ ਅਜਨਾਲੀ,ਸੱਜਣ ਸਿੰਘ ਕੁੰਭੜਾ,ਡਾ ਰੁਘਬੀਰ ਸਿੰਘ, ਗੁਰਮੀਤ ਸਿੰਘ,ਸਤਵੀਰ ਸਿੰਘ, ਲਖਵੀਰ ਸਿੰਘ,ਪ੍ਰੀਤਮ ਸਿੰਘ,ਸੰਤ ਸਿੰਘ, ਕੁਲਵੰਤ ਸਿੰਘ,ਅਮਰ ਸਿੰਘ,ਮੱਖਣ ਸਿੰਘ,ਸੁਨੀਲ ਬਰਾੜ, ਰਾਜਵਿੰਦਰ ਸਿੰਘ,ਸਿਕੰਦਰ ਸਿੰਘ,ਸੰਪੂਰਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅੰਬੇਮਾਜਰਾ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *