ਪੰਜਾਬਪਟਿਆਲਾ

ਸਾਬਕਾ ਅਕਾਲੀ ਮੰਤਰੀ ਸਰਦਾਰਾ ਸਿੰਘ ਕੋਹਲੀ ਦੇ ਬੁੱਤ ਅੱਗੇ ਲਗਾਇਆ ਬਿਜਲੀ ਦਾ ਪੋਲ, ਅਕਾਲੀ ਦਲ ਨੇ ਕੀਤਾ ਰੋਸ਼ ਪ੍ਰਦਰਸ਼ਨ

ਪਟਿਆਲਾ, 26 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼ਹਿਰ ਦੇ ਸਦਰ ਬਜਾਰ  ਤੋਂ ਪੁਰਾਣੀ ਸਬਜੀ ਮੰਡੀ ਨੂੰ ਜਾਂਦੇ ਚੌਂਕ ਵਿਚ ਲੱਗੇ ਸਾਬਕਾ ਅਕਾਲੀ ਮੰਤਰੀ ਸਰਦਾਰਾ ਸਿੰਘ ਕੋਹਲੀ ਦੇ ਬੁੱਤ ਦੇ ਅੱਗੇ ਬਿਜਲੀ ਦਾ ਪੋਲ ਲਗਾ ਕੇ ਉਸਨੂੰ ਢੱਕ ਦਿੱਤਾ ਗਿਆ ਹੈ। ਜਿਸ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਨੇ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਇਤਰਾਜ ਜਤਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ। ਸ਼੍ਰੋਮਣੀ ਅਕਾਲੀ ਦਲ ਦੇ ਰਾਘੋ ਮਾਜਰਾ ਸਰਕਲ ਦੇ ਪ੍ਰਧਾਨ ਅਕਾਸ਼ ਬੋਕਸਰ ਨੇ ਕਿਹਾ ਕਿ ਕਾਂਗਰਸ ਵੱਲੋਂ ਜਾਣ ਬੁਝਕੇ ਇੱਕ ਅਜਿਹੇ ਸਖ਼ਸੀਅਤ ਦੇ ਬੁੱਤ ਨੂੰ ਢੱਕਣ ਦੀ ਕੋਸ਼ਿਸ ਕੀਤੀ ਗਈ ਜਿਸ ਸਖਸ਼ੀਅਤ ਨੇ ਲੰਬੇ ਸਮੇਂ ਤੱਕ ਪਟਿਆਲਵੀਆਂ ਦੀ ਸੇਵਾ ਕੀਤੀ ਹੈ।

ਕਾਂਗਰਸ ਨੂੰ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ ਹੈ ਕਿ ਅਜਿਹੀਆਂ ਸਖਸ਼ੀਅਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਬਿਜਲੀ ਦਾ ਪੋਲ ਕਿਤੇ ਹੋਰ ਵੀ ਲਗਾਇਆ ਜਾ ਸਕਦਾ ਸੀ ਇਥੋਂ ਤੱਕ ਕਿ  ਬੁੱਤ ਦੇ ਪਿਛੇ ਵੀ ਲਗਾਇਆ ਜਾ ਸਕਦਾ ਸੀ। ਪਰ ਜਾਣ ਬੁਝ ਕੇ ਬੁੱਤ ਨੂੰ ਢੱਕਣ ਦੀ ਮਨਸ਼ਾ ਨਾਲ ਇਹ ਕੰਮ ਕੀਤਾ ਗਿਆ ਹੈ, ਜਿਸ ਨੂੰ ਅਕਾਲੀ ਦਲ ਕਿਸੇ ਵੀ ਕੀਮਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਪਟਿਆਲਾ ਦੇ ਆਗੂੁਆਂ ਵਿਚੋਂ ਰਾਜਤੰਤਰ ਦੀ ਭਾਵਨਾ ਕੱਢ ਕੇ ਉਨ੍ਹਾਂ ਨੂੰ ਲੋਕਤੰਤਰ ਦੀ ਭਾਸ਼ਾ ਸਿਖਾਈ ਜਾਵੇ ਤਾਂ ਕਿ ਉਨ੍ਹਾਂ ਦੱਸਿਆ ਜਾ ਸਕਦੇ ਕਿ ਸਤਿਕਾਰਯੋਗ ਸਖਸ਼ੀਅਤਾਂ ਦਾ ਸਨਮਾਨ ਕਿਸ ਤਰ੍ਹਾਂ ਕੀਤਾ ਜਾਂਦਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਸਰਕਲ ਰਾਘੋ ਮਾਜਰਾ ਦੇ ਪ੍ਰਧਾਨ ਸਿਮਰਨ ਸਿੰਘ ਗਰੇਵਾਲ, ਸ਼ੇਰ ਸਿੰਘ ਸ਼ੇਰਾ, ਸੰਕਰ ਖੱਤਰੀ, ਦੀਪ ਰਾਜਪੂਤ ਆਦਿ ਹਾਜਰ ਸਨ।

Leave a Reply

Your email address will not be published. Required fields are marked *