ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਲਿਆ ਐਸ.ਜੀ.ਪੀ.ਸੀ ਮੈਂਬਰ ਸਵਿੰਦਰ ਸਿੰਘ ਸਭਰਵਾਲ ਤੋਂ ਆਸ਼ੀਰਵਾਦ
ਕਾਂਗਰਸ ਨੇ ਲੋਕਤੰਤਰ ਦਾ ਮਜਾਕ ਬਣਾ ਕੇ ਰੱਖ ਦਿੱਤਾ:ਜੁਨੇਜਾ
ਪਟਿਆਲਾ, 26 ਸਤੰਬਰ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਪਟਿਆਲਾ ਦੀ ਸਤਿਕਾਰਯੋਗ ਸਖਸ਼ੀਅਤ ਪ੍ਰਸਿੱਧ ਕਥਾਵਾਚਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸਵਿੰਦਰ ਸਿੰਘ ਸਭਰਵਾਲ ਤੋਂ ਆਸੀਰਵਾਦ ਪ੍ਰਾਪਤ ਕੀਤਾ। ਉਹ ਸ੍ਰ. ਸਭਰਵਾਲ ਦੇ ਘਰ ਗਏ ਅਤੇ ਆਸੀਰਵਾਦ ਹਾਸਲ ਕੀਤਾ। ਇਸ ਮੌਕੇ ਸ੍ਰ. ਸਵਿੰਦਰ ਸਿੰਘ ਸਭਰਵਾਲ ਨੇ ਕਿਹਾ ਕਿ ਪ੍ਰਧਾਨ ਹਰਪਾਲ ਜੁਨੇਜਾ ਵੱਲੋਂ ਪਾਰਟੀ ਲਈ ਕਾਫੀ ਜਿਆਦਾ ਮਿਹਨਤ ਕੀਤੀ ਜਾ ਰਹੀ ਹੈ ਅਤੇ ਲੋਕ ਮੁੱਦਿਆਂ ’ਤੇ ਠੋਕ ਦੇ ਪਹਿਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਰੀ ਪਾਰਟੀ ਪਟਿਆਲਾ ਸ਼ਹਿਰੀ ਵਿਚ ਪ੍ਰਧਾਨ ਹਰਪਾਲ ਜੁਨੇਜਾ ਨਾਲ ਚੱਲੇਗੀ। ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰ. ਸਵਿੰਦਰ ਸਿੰਘ ਸਭਰਵਾਲ ਵਰਗੀਆਂ ਸਖਸ਼ੀਅ ਦਾ ਆਸ਼ੀਰਵਾਦ ਲੈ ਕੇ ਉਨ੍ਹਾਂ ਦਾ ਮਨ ਖੁਸ਼ ਹੋ ਗਿਆ ਅਤੇ ਭਵਿੱਖ ਵਿਚ ਵੀ ਉਨ੍ਹਾਂ ਦਾ ਆਸੀਰਵਾਦ ਅਤੇ ਤਜਰਬੇ ਦਾ ਲਾਭ ਲੈੈਂਦੇ ਰਹਿਣਗੇ। ਇਸ ਮੌਕੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੇ ਲੋਕਤੰਤਰ ਦਾ ਮਜਾਕ ਬਣਾ ਕੇ ਰੱਖ ਦਿੱਤਾ ਹੈ।
ਜਿਹੜਾ ਸਮਾਂ ਲੋਕਾਂ ਦੇ ਕੰਮ ਕਰਨ ਦਾ ਹੈ ਅਤੇ ਕੇਂਦਰ ’ਤੇ ਦਬਾਅ ਪਾ ਕੇ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉੁਣ ਦਾ ਹੈ, ਉਸ ਸਮੇਂ ਉਹ ਆਪਣੀ ਡਰਾਮੇਬਾਜ਼ੀ ਕਰਨ ਲੱਗੇ ਹਨ ਪਰ ਪੰਜਾਬ ਦੇ ਲੋਕ ਕਾਂਗਰਸ ਦੀ ਡਰਾਮੇਬਾਜੀ ਨੂੰ ਸਮਝ ਚੁੱਕੇ ਹਨ ਅਤੇ ਕਾਂਗਰਸ ਹੁਣ ਪੰਜਾਬ ਦੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਕੇ ਗੁੰਮਰਾਹ ਨਹੀਂ ਕਰ ਸਕਦੀ। ਇਸ ਮੋਕੇ ਖਾਲਸਾ ਮੁੱਹਲਾ ਦੇ ਪਤਵੰਤ ਸੱਜਣ ਦੇ ਨਾਲ ਨਾਲ ਮਨਜੀਤ ਸਿੰਘ ਸਭਰਵਾਲ, ਇੰਦਰਪਾਲ ਸਿੰਘ ਸੋਢੀ ਜਰਨਲ ਸਕੱਤਰ ਗੁਰੂਦੁਆਰਾ ਸਿੰਘ ਸਭਾ ਸਾਹਿਬ, ਜਸਪਾਲ ਸਿੰਘ ਹਨੀ ਮੈਬਰ ਗੁਰੂ ਰਾਮ ਦਾਸ ਸੋਸਾਈਟੀ, ਕੁਲਵਿੰਦਰ ਸਿੰਘ ਢੱਲ, ਰਿੰਦਰਪਾਲ ਸਿੰਘ ਕਾਕਾ, ਰਵਿੰਦਰਪਾਲ ਸਿੰਘ ਪਿ੍ਰੰਸ ਲਾਂਬਾ ਪ੍ਰਧਾਨ ਵਪਾਰ ਵਿੰਗ ਜਿਲਾ ਪਟਿਆਲਾ, ਨਵਨੀਤ ਵਾਲੀਆ, ਸ਼ੁਭਮ ਆਦਿ ਵੀ ਹਾਜਰ ਸਨ।

